International
ਵੈਨੇਜ਼ੁਏਲਾ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਨਾਲ ਵੱਡੀ ਤਬਾਹੀ
ਵੱਡੀ ਗਿਣਤੀ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਸੁਨਾਮੀ ਦੀ ਚੇਤਾਵਨੀ ਵੀ ਜਾਰੀ
ਕਾਰਾਕਸ, 25 ਜੂਨ (ਸ.ਬ.) ਵੈਨੇਜ਼ੁਏਲਾ ਵਿੱਚ ਅੱਜ ਤੜਕੇ ਇੱਕ ਤੋਂ ਬਾਅਦ ਇੱਕ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਕਾਰਨ ਉੱਥੇ ਭਾਰੀ ਤਬਾਹੀ ਹੋਈ ਹੈ। ਪਹਿਲਾਂ ਝਟਕਾਂ 7.2 ਅਤੇ ਦੂਜਾ 7.5 ਤੀਬਰਤਾ ਦਾ ਦੱਸਿਆ ਗਿਆ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ, ਪਹਿਲਾ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ ਤੇ ਮੋਰੋਨ ਸ਼ਹਿਰ ਤੋਂ ਪੱਛਮ ਵੱਲ 22 ਕਿਲੋਮੀਟਰ ਦੀ ਡੂੰਘਾਈ ਤੇ ਆਇਆ। ਇਸਦੇ ਇੱਕ ਮਿੰਟ ਬਾਅਦ ਹੀ 10 ਕਿਲੋਮੀਟਰ ਦੀ ਡੂੰਘਾਈ ਤੇ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ। ਇਹ ਇੱਕ ਸਦੀ ਵਿੱਚ ਵੈਨੇਜ਼ੁਏਲਾ ਵਿੱਚ ਆਏ ਸਭ ਤੋਂ ਭਿਆਨਕ ਭੂਚਾਲ ਮੰਨੇ ਜਾ ਰਹੇ ਹਨ। ਸਭ ਤੋਂ ਵੱਧ ਪ੍ਰਭਾਵਿਤ ਰਾਜ ‘ਲਾ ਗੁਆਇਰਾ’ ਦੱਸਿਆ ਜਾ ਰਿਹਾ ਹੈ, ਜਿੱਥੇ ਦਰਜਨਾਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਭੂਚਾਲ ਤੋਂ ਬਾਅਦ ਕਾਰਾਕਸ ਦੀਆਂ ਸੜਕਾਂ ਤੇ ਇਮਾਰਤਾਂ ਦੀਆਂ ਕੰਧਾਂ ਡਿੱਗਣ ਕਾਰਨ ਮਲਬੇ ਅਤੇ ਟੁੱਟੇ ਖੰਭਿਆਂ ਨੇ ਸੜਕਾਂ ਜਾਮ ਕਰ ਦਿੱਤੀਆਂ, ਜਦਕਿ ਕਈ ਇਲਾਕਿਆਂ ਵਿੱਚ ਬਿਜਲੀ ਅਤੇ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ ਹਨ। ਭੂਚਾਲ ਦੇ ਝਟਕੇ ਕੋਲੰਬੀਆ ਵਿੱਚ ਵੀ ਮਹਿਸੂਸ ਕੀਤੇ ਗਏ, ਪਰ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਮਰੀਕੀ ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਵਰਜਿਨ ਆਈਲੈਂਡਜ਼ ਅਤੇ ਡੋਮਿਨਿਕਨ ਰੀਪਬਲਿਕ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ।
ਵੈਨਜੁੲਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਵਿੱਚ ਵੱਡੀ ਤਬਾਹੀ ਹੋਈ ਹੈ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਬਚਾਅ ਕਰਮੀ ਮਲਬੇ ਹੇਠ ਦਬ ਗਏੇ ਲੋਕਾਂ ਨੂੰ ਕੱਢਣ ਦੇ ਕੰਮ ਵਿਚ ਲੱਗੇ ਹਨ ਅਤੇ ਮੌਤਾਂ ਦੀ ਗਿਣਤੀ ਬਾਰੇ ਹੁਣੇ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਦੌਰਾਨ ਅਮਰੀਕਾ ਅਤੇ ਜਾਪਾਨ ਦੇ ਕੁੱਝ ਖੇਤਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਪਰੰਤੂ ਉੱਥੇ ਇਹਨਾਂ ਝਟਕਿਆਂ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।
International
ਚਿਰਾਗ ਵੀਰ ਸਿੰਘ ਸਰਾਓ ਬਣਿਆ ‘ਯੂ.ਐਸ. ਏਅਰ ਫੋਰਸ ਅਕੈਡਮੀ’ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ
ਵਾਸ਼ਿੰਗਟਨ, 14 ਜੁਲਾਈ (ਸ.ਬ.) ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ‘ਯੂ.ਐਸ. ਏਅਰ ਫੋਰਸ ਅਕੈਡਮੀ’ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ ਗਏ ਹਨ। ਅਮਰੀਕਨ ਸਿੱਖ ਕੌਂਸਲ ਮੁਤਾਬਕ, ਚਿਰਾਗ ਵੀਰ ਸਿੰਘ ਨੂੰ 4 ਅਪਰੈਲ ਨੂੰ ਅਕੈਡਮੀ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਲੰਮੀ ਪ੍ਰਕਿਰਿਆ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਵਿਸ਼ੇਸ਼ ‘ਧਾਰਮਿਕ ਛੋਟ’ ਪ੍ਰਦਾਨ ਕੀਤੀ ਗਈ। ਇਸ ਇਜਾਜ਼ਤ ਤਹਿਤ ਉਹ ਆਪਣੀ ਮੂਲ ਸਿੱਖ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਅਨਕੱਟੇ ਕੇਸ ਅਤੇ ਦਾੜ੍ਹੇ ਸਣੇ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਹਵਾਈ ਫੌਜ ਵਿੱਚ ਸੇਵਾ ਨਿਭਾ ਸਕਣਗੇ।
ਚਿਰਾਗ ਵੀਰ ਸਿੰਘ ਸਰਾਓ ਅਧਿਕਾਰਤ ਤੌਰ ਤੇ 24 ਜੂਨ ਨੂੰ ਅਕੈਡਮੀ ਦੇ ‘ਇਨ-ਪ੍ਰੋਸੈਸਿੰਗ ਡੇ’ ਮੌਕੇ ਸ਼ਾਮਲ ਹੋਏ ਸਨ ਅਤੇ ਇਸ ਵੇਲੇ ਉਹ ਛੇ ਹਫ਼ਤਿਆਂ ਦੇ ਸਖ਼ਤ ਬੂਟ ਕੈਂਪ ਵਿੱਚੋਂ ਲੰਘ ਰਹੇ ਹਨ।
ਜ਼ਿਕਰਯੋਗ ਹੈ ਕਿ ਹਵਾਈ ਫੌਜ ਦੀ ਇਸ ਮੁੱਖ ਅਕੈਡਮੀ ਵਿੱਚ ਚੁਣੇ ਜਾਣ ਤੋਂ ਪਹਿਲਾਂ ਚਿਰਾਗ ਨੇ ਆਪਣੀ ਕਾਬਲੀਅਤ ਦੇ ਦਮ ਤੇ ਏਅਰ ਫੋਰਸ ਰਿਜ਼ਰਵ ਅਫਸਰਸ ਸਿਖਲਾਈ ਕੋਰ ਅਤੇ ਨੇਵਲ ਆਰ.ਓ.ਟੀ.ਸੀ. ਦੋਵਾਂ ਤੋਂ ਪੂਰੀ ਸਕਾਲਰਸ਼ਿਪ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਮਰੀਕਾ ਦੀਆਂ ਨਾਮੀ ਯੂਨੀਵਰਸਿਟੀਆਂ ਜਿਵੇਂ ਯੂਨੀਵਰਸਿਟੀ ਆਫ਼ ਸਦਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਵੀ ਦਾਖ਼ਲੇ ਦੀ ਪੇਸ਼ਕਸ਼ ਮਿਲੀ ਸੀ।
ਕੌਂਸਲ ਨੇ ਚਿਰਾਗ ਦੇ ਸ਼ਾਨਦਾਰ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਉਹ ਪੜ੍ਹਾਈ ਵਿੱਚ ਅਵੱਲ ਰਹਿਣ ਦੇ ਨਾਲ-ਨਾਲ ਇੱਕ ਵਧੀਆ ਖਿਡਾਰੀ ਵੀ ਹਨ। ਉਹ ‘ਈਗਲ ਸਕਾਊਟ’ ਰਹਿ ਚੁੱਕੇ ਹਨ, ਤਾਇਕਵਾਂਡੋ ਵਿੱਚ ਸੈਕੰਡ-ਡਿਗਰੀ ਬਲੈਕ ਬੈਲਟ ਧਾਰਕ ਹਨ ਅਤੇ ਯੂਨੀਵਰਸਿਟੀ ਦੀ ਵਾਰਸਿਟੀ ਵਾਟਰ ਪੋਲੋ ਟੀਮ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ।
International
ਟਰੱਕ ਦੀ ਕਈ ਵਾਹਨਾਂ ਨਾਲ ਟੱਕਰ ਕਾਰਨ 9 ਵਿਅਕਤੀਆਂ ਦੀ ਮੌਤ, 10 ਜ਼ਖਮੀ
ਜੈਲਿਸਕੋ, 13 ਜੁਲਾਈ (ਸ.ਬ.) ਮੈਕਸੀਕੋ ਦੇ ਪੱਛਮੀ ਸੂਬੇ ਜੈਲਿਸਕੋ ਵਿੱਚ ਬੀਤੇ ਦਿਨ ਇਕ ਬੇਕਾਬੂ ਟਰੱਕ ਨੇ ਹਾਈਵੇਅ ਤੇ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 2 ਬੱਚਿਆਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਜੈਲਿਸਕੋ ਦੇ ਸਿਵਲ ਪ੍ਰੋਟੈਕਸ਼ਨ ਅਨੁਸਾਰ, ਇਹ ਹਾਦਸਾ ਗੁਆਡਾਲਜਾਰਾ ਅਤੇ ਟੇਪਿਕ ਨੂੰ ਜੋੜਨ ਵਾਲੇ ਰਾਜਮਾਰਗ ਤੇ ਹੋਸਟੋਟੀਪਾਕੁਇਲੋ ਕਸਬੇ ਦੇ ਨੇੜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਮਾਲ ਟਰੱਕ ਅਤੇ ਤਿੰਨ ਹੋਰ ਵਾਹਨਾਂ ਨੂੰ ਅੱਗ ਲੱਗ ਗਈ। ਟਰੈਕਟਰ-ਟਰਾਲੀ ਕਾਰਨ ਕਈ ਵਾਹਨਾਂ ਦੀ ਆਪਸ ਵਿੱਚ ਹੋਈ ਟੱਕਰ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਦੇ ਕਰੀਬ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਚਾਰ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਮਰਨ ਵਾਲਿਆਂ ਵਿੱਚ ਦੋ ਨਾਬਾਲਗ ਸ਼ਾਮਲ ਹਨ, ਜਦਕਿ ਜ਼ਖਮੀਆਂ ਵਿੱਚ ਨੈਸ਼ਨਲ ਗਾਰਡ ਦੇ ਦੋ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਗੁਆਡਾਲਜਾਰਾ ਦੇ ਮੈਗਡਾਲੇਨਾ ਹਸਪਤਾਲ ਵਿੱਚ ਭੇਜਿਆ ਗਿਆ ਹੈ।
International
ਬੈਂਕਾਕ ਦੇ ਪੱਬ ਵਿੱਚ ਅੱਗ ਲੱਗਣ ਕਾਰਨ 27 ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
ਬੈਂਕਾਕ, 13 ਜੁਲਾਈ (ਸ.ਬ.) ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਪੱਬ ਵਿੱਚ ਅੱਜ ਤੜਕੇ ਲੱਗੀ ਅੱਗ ਕਾਰਨ 27 ਜਣਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਬਚਾਅ ਕਰਮਚਾਰੀਆਂ ਅਨੁਸਾਰ ਅੱਗ ਲੱਗਣ ਦੀ ਘਟਨਾ ਅੱਧੀ ਰਾਤ ਦੇ ਆਸ-ਪਾਸ ਵਾਪਰੀ। ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੈਂਕਾਕ ਦੇ ਉੱਤਰੀ ਹਿੱਸੇ ਵਿੱਚ ਸਥਿਤ ਇਸ ਪੱਬ ਦੇ ਮੁੱਖ ਦਰਵਾਜ਼ੇ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਲੋਕ ਜਾਨ ਬਚਾਉਣ ਲਈ ਬਾਹਰ ਭੱਜ ਰਹੇ ਸਨ, ਜਦਕਿ ਆਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਫੈਲ ਗਿਆ ਸੀ।
ਹਾਦਸੇ ਵਾਲੀ ਥਾਂ ਤੇ ਪਹੁੰਚੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਚਾਰਨਵੀਰਾਕੁਲ ਨੇ ਦੱਸਿਆ ਕਿ 27 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਫਾਇਰ ਫਾਈਟਰਾਂ ਨੂੰ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਲਗਪਗ ਅੱਧਾ ਘੰਟਾ ਲੱਗਿਆ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਪੱਬ ਦੇ ਅੰਦਰ ਸੜ ਚੁੱਕੀਆਂ ਕੁਰਸੀਆਂ, ਮੇਜ਼ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਅੰਦਰੂਨੀ ਹਿੱਸਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਥਾਈਲੈਂਡ ਵਿੱਚ ਪਹਿਲਾਂ ਵੀ ਅਜਿਹੀਆਂ ਵੱਡੀਆਂ ਤਰਾਸਦੀਆਂ ਦੇਖਣ ਨੂੰ ਮਿਲੀਆਂ ਹਨ।
-
Chandigarh2 months agoਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੌਰਾਸੀ ਦੀਆਂ ਚੋਣਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ
-
Mohali1 month ago
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 18 ਜੂਨ ਤਕ ਚਲੇਗਾ 18 ਰੋਜ਼ਾ ਗੁਰਮਤਿ ਅਤੇ ਗੱਤਕਾ ਕੈਂਪ
-
International1 month ago
ਅਫ਼ਗਾਨਿਸਤਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
Mohali2 months agoਕੌਮੀ ਇਨਸਾਫ਼ ਮੋਰਚੇ ਵਿੱਚ ਪੁੱਜੇ ਨਵਜੋਤ ਕੌਰ ਸਿੱਧੂ
-
International1 month agoਰੂਸ ਵੱਲੋਂ ਯੂਕ੍ਰੇਨ ਤੇ ਮਿਜ਼ਾਈਲਾਂ ਅਤੇ ਆਤਮਘਾਤੀ ਡਰੋਨਾਂ ਨਾਲ ਹਮਲਾ, 11 ਵਿਅਕਤੀਆਂ ਦੀ ਮੌਤ, ਕਈ ਗੰਭੀਰ ਜ਼ਖਮੀ
-
National1 month agoਸ਼ਾਰਟ ਸਰਕਟ ਕਾਰਨ ਫਲੈਟ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Mohali1 month ago
ਨਗਰ ਨਿਗਮ ਦੇ 26 ਸਾਬਕਾ ਕੌਂਸਲਰ ਚੋਣ ਜਿੱਤ ਕੇ ਮੁੜ ਬਣੇ ਕੌਂਸਲਰ
-
Editorial2 months agoਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ…………
