Connect with us

International

ਜਾਪਾਨ ਵਿੱਚ ਤੂਫਾਨ ਅਤੇ ਭਾਰੀ ਮੀਂਹ ਕਾਰਨ ਤਿੰਨ ਵਿਅਕਤੀਆਂ ਦੀ ਮੌਤ

Published

on

 

ਟੋਕੀਓ, 29 ਅਗਸਤ (ਸ.ਬ.) ਦੱਖਣੀ ਜਾਪਾਨ ਵਿੱਚ ਅੱਜ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਆਏ ਤੂਫਾਨ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਤੂਫਾਨ ਦੇ ਹੋਰ ਗੰਭੀਰ ਹੋਣ ਕਾਰਨ ਹੜ੍ਹ, ਜ਼ਮੀਨ ਖਿਸਕਣ ਅਤੇ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਤੂਫਾਨ ਸ਼ਾਨਸ਼ਾਨ ਨੇ ਦੱਖਣੀ ਕਿਊਸ਼ੂ ਦੇ ਸਤਸੁਮਾਸੇਂਡਾਈ ਨੇੜੇ ਅੱਜ ਸਵੇਰੇ ਲੈਂਡਫਾਲ ਕੀਤਾ। ਤੂਫਾਨ ਦੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ, ਖਾਸ ਤੌਰ ਤੇ ਕਿਊਸ਼ੂ ਦੇ ਦੱਖਣੀ ਪ੍ਰੀਫੈਕਚਰ ਵਿੱਚ ਤੇਜ਼ ਹਵਾਵਾਂ, ਉੱਚੀਆਂ ਲਹਿਰਾਂ ਅਤੇ ਭਾਰੀ ਬਾਰਿਸ਼ ਆਉਣ ਦੀ ਸੰਭਾਵਨਾ ਹੈ ਅਤੇ ਉੱਚ ਪੱਧਰੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਜਿਨ੍ਹਾਂ ਖੇਤਰਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ, ਉਨ੍ਹਾਂ ਦੇ ਲੋਕਾਂ ਨੂੰ ਕਮਿਊਨਿਟੀ ਸੈਂਟਰਾਂ ਅਤੇ ਹੋਰ ਜਨਤਕ ਸਹੂਲਤਾਂ ਵਿੱਚ ਸ਼ਰਨ ਲੈਣ ਦੀ ਅਪੀਲ ਕੀਤੀ ਗਈ ਹੈ। ਏਜੰਸੀ ਨੇ ਕਿਹਾ ਕਿ ਅੱਜ ਸਵੇਰ ਤੱਕ ਸ਼ਾਨਸ਼ਾਨ ਕਿਊਸ਼ੂ ਦੇ ਦੱਖਣੀ ਟਾਪੂ ਦੇ ਆਲੇ-ਦੁਆਲੇ ਸਰਗਰਮ ਰਿਹਾ, ਜੋ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਵੱਲ ਵਧ ਰਿਹਾ ਸੀ ਅਤੇ 144 ਕਿਲੋਮੀਟਰ ਪ੍ਰਤੀ ਘੰਟਾ ਤੱਕ ਲਗਾਤਾਰ ਹਵਾਵਾਂ ਚੱਲ ਰਹੀਆਂ ਸਨ। ਸ਼ਹਿਰ ਦੇ ਆਫ਼ਤ ਪ੍ਰਬੰਧਨ ਵਿਭਾਗ ਅਨੁਸਾਰ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਗਾਮਾਗੋਰੀ ਵਿੱਚ ਇੱਕ ਮਕਾਨ ਢਹਿ ਗਿਆ। ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਅੱਜ ਦੱਖਣ-ਪੱਛਮੀ ਸ਼ਹਿਰਾਂ ਅਤੇ ਟਾਪੂਆਂ ਨੂੰ ਜੋੜਨ ਵਾਲੀਆਂ ਸੈਂਕੜੇ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਬੁਲੇਟ ਟਰੇਨਾਂ ਅਤੇ ਉਪਨਗਰੀ ਰੇਲ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਐਤਵਾਰ ਤੱਕ ਹੋਨਸ਼ੂ ਦੇ ਮੁੱਖ ਟਾਪੂ ਤੇ ਵੀ ਇਸੇ ਤਰ੍ਹਾਂ ਦੇ ਉਪਾਅ ਕੀਤੇ ਜਾ ਸਕਦੇ ਹਨ। ਕਿਊਸ਼ੂ ਖੇਤਰ ਵਿੱਚ ਡਾਕ ਅਤੇ ਡਿਲੀਵਰੀ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ, ਅਤੇ ਸੁਪਰਮਾਰਕੀਟਾਂ ਅਤੇ ਹੋਰ ਸਟੋਰ ਵੀ ਬੰਦ ਹੋਣ ਲਈ ਤਿਆਰ ਹਨ।

Continue Reading

International

ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ

Published

on

By

 

ਗਾਬਾ, 18 ਦਸੰਬਰ (ਸ.ਬ.) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ ਵਿੱਚ ਖੇਡਿਆ ਗਿਆ ਬਾਰਡਰ ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਡਰਾਅ ਹੋ ਗਿਆ ਹੈ। ਇਹ ਮੈਚ ਮੀਂਹ ਕਾਰਨ ਪ੍ਰਭਾਵਤ ਹੋਇਆ। ਭਾਰਤ ਨੇ ਜਿੱਤ ਲਈ 275 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਬਿਨਾਂ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਸਨ ਜਦੋਂ ਖ਼ਰਾਬ ਰੋਸ਼ਨੀ ਅਤੇ ਮੀਂਹ ਕਾਰਨ ਖੇਡ ਰੋਕ ਦਿਤੀ ਗਈ। ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਚਾਰ-ਚਾਰ ਦੌੜਾਂ ਬਣਾ ਕੇ ਕ੍ਰੀਜ਼ ਤੇ ਸਨ। ਹਾਲਾਂਕਿ ਚਾਹ ਦੇ ਸਮੇਂ ਤੋਂ ਬਾਅਦ ਮੀਂਹ ਪੈ ਗਿਆ। ਅਜਿਹੇ ਵਿੱਚ ਦਿਨ ਦੀ ਖੇਡ ਖ਼ਤਮ ਹੋ ਗਈ ਅਤੇ ਮੈਚ ਦਾ ਨਤੀਜਾ ਡਰਾਅ ਰਿਹਾ। 3 ਮੈਚਾਂ ਤੋਂ ਬਾਅਦ ਹੁਣ ਲੜੀ 1-1 ਨਾਲ ਬਰਾਬਰ ਹੈ।

Continue Reading

International

19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ

Published

on

By

 

ਨਿਊਜਰਸੀ, 18 ਦਸੰਬਰ (ਸ.ਬ.) ਭਾਰਤੀ-ਅਮਰੀਕੀ ਕੈਟਲਿਨ ਸੈਂਡਰਾ ਨੀਲ ਨੂੰ ਮਿਸ ਇੰਡੀਆ ਯੂਐਸਏ 2024 ਦਾ ਤਾਜ ਪਹਿਨਾਇਆ ਗਿਆ ਹੈ। ਕੈਟਲਿਨ ਚੇਨਈ ਵਿਚ ਪੈਦਾ ਹੋਈ ਭਾਰਤੀ ਮੂਲ ਦੀ ਇਕ ਅਮਰੀਕੀ ਕਿਸ਼ੋਰ ਹੈ। ਨਿਊਜਰਸੀ ਵਿਚ ਮਿਸ ਇੰਡੀਆ ਯੂਐਸਏ 2024 ਦਾ ਆਯੋਜਨ ਕੀਤਾ ਗਿਆ। ਕੈਟਲਿਨ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਉਹ ਵੈਬ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਹ ਮਾਡਲ ਵੀ ਹੈ ਅਤੇ ਐਕਟਿੰਗ ਵੀ ਕਰਦੀ ਹੈ।

ਕੈਟਲਿਨ ਸੈਂਡਰਾ ਨੀਲ 19 ਸਾਲ ਦੀ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕੈਟਲਿਨ ਨੇ ਕਿਹਾ ਕਿ ਉਹ ਪਣੇ ਭਾਈਚਾਰੇ ਤੇ ਸਕਾਰਾਤਮਕ ਪ੍ਰਭਾਵ ਪਾਉਣਾ ਚਾਹੁੰਦੀ ਹੈ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਾਖਰਤਾ ਤੇ ਵੀ ਧਿਆਨ ਦੇਣਾ ਚਾਹੁੰਦੀ ਹੈ।

ਇੰਡੀਆ ਫ਼ੈਸਟੀਵਲ ਕਮੇਟੀ ਦੁਆਰਾ ਕਰਵਾਏ ਗਏ ਮੁਕਾਬਲੇ ਵਿਚ ਇਲੀਨੋਇਸ ਦੀ ਸੰਸਕ੍ਰਿਤੀ ਸ਼ਰਮਾ ਨੂੰ ਮਿਸਿਜ਼ ਇੰਡੀਆ ਯੂਐਸਏ ਅਤੇ ਵਾਸ਼ਿੰਗਟਨ ਦੀ ਅਰਸ਼ਿਤਾ ਕਠਪਾਲੀਆ ਨੇ ਮਿਸ ਟੀਨ ਇੰਡੀਆ ਯੂਐਸਏ ਦਾ ਖ਼ਿਤਾਬ ਜਿੱਤਿਆ। ਰਿਜੁਲ ਮੈਨੀ (ਮਿਸ ਇੰਡੀਆ ਯੂ.ਐਸ.ਏ. 2023) ਅਤੇ ਸਨੇਹਾ ਨੰਬਰਬਾਰ (ਮਿਸਿਜ਼ ਇੰਡੀਆ ਯੂ.ਐਸ.ਏ. 2023) ਨੇ ਕੈਟਲਿਨ ਸੈਂਡਰਾ ਨੀਲ ਅਤੇ ਸੰਸਕ੍ਰਿਤੀ ਸ਼ਰਮਾ ਨੂੰ ਤਾਜ ਪਹਿਨਾਇਆ।

ਇਲੀਨੋਇਸ ਦੀ ਨਿਰਾਲੀ ਦੇਸੀਆ ਅਤੇ ਨਿਊਜਰਸੀ ਦੀ ਮਾਨਿਨੀ ਪਟੇਲ ਨੂੰ ਮਿਸ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲੀ ਰਨਰ ਅੱਪ ਅਤੇ ਸੈਕਿੰਡ ਰਨਰ ਅੱਪ ਐਲਾਨਿਆ ਗਿਆ। ਵਰਜੀਨੀਆ ਤੋਂ ਸਪਨਾ ਮਿਸ਼ਰਾ ਅਤੇ ਕਨੈਕਟੀਕਟ ਤੋਂ ਚਿਨਮਯ ਅਯਾਚਿਤ ਨੂੰ ਮਿਸਿਜ਼ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲਾ ਅਤੇ ਦੂਜਾ ਰਨਰ-ਅੱਪ ਬਣਾਇਆ ਗਿਆ ਸੀ । ਪ੍ਰਤੀਯੋਗਿਤਾ ਦੇ ਤਿੰਨ ਵਰਗਾਂ ਵਿਚ 25 ਰਾਜਾਂ ਦੇ 47 ਪ੍ਰਤੀਯੋਗੀਆਂ ਨੇ ਭਾਗ ਲਿਆ।

Continue Reading

International

ਰੂਸ ਦੇ ਨਿਊਕਲੀਅਰ ਚੀਫ਼ ਦੀ ਧਮਾਕੇ ਵਿੱਚ ਮੌਤ

Published

on

By

 

 

ਮਾਸਕੋ, 17 ਦਸੰਬਰ (ਸ.ਬ.) ਰੂਸ ਦੇ ਪਰਮਾਣੂ, ਜੈਵਿਕ ਅਤੇ ਰਸਾਇਣਕ ਰੱਖਿਆ ਬਲਾਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਅੱਜ ਸਵੇਰੇ ਇੱਥੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਨੇੜੇ ਵਿਸਫੋਟਕ ਯੰਤਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਰੂਸ ਦੀ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਧਮਾਕੇ ਵਿਚ ਕਿਰਿਲੋਵ ਦੇ ਸਹਾਇਕ ਦੀ ਵੀ ਮੌਤ ਹੋ ਗਈ। ਇਹ ਧਮਾਕਾ ਸਕੂਟਰ ਵਿਚ ਰੱਖੇ ਵਿਸਫੋਟਕ ਯੰਤਰ ਕਾਰਨ ਹੋਇਆ। ਕਮੇਟੀ ਦੀ ਬੁਲਾਰਾ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਰੂਸੀ ਜਾਂਚ ਅਧਿਕਾਰੀਆਂ ਨੇ ਦੋਵਾਂ ਵਿਅਕਤੀਆਂ ਦੀ ਮੌਤ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।

ਪੇਟਰੇਂਕੋ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚਕਾਰ, ਫੋਰੈਂਸਿਕ ਮਾਹਰ ਅਤੇ ਸੰਚਾਲਨ ਸੇਵਾਵਾਂ ਘਟਨਾ ਸਥਾਨ ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਅਪਰਾਧ ਦੇ ਆਲੇ ਦੁਆਲੇ ਦੇ ਸਾਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਅਤੇ ਖੋਜ ਕਾਰਜ ਚੱਲ ਰਹੇ ਹਨ।

 

Continue Reading

Latest News

Trending