Connect with us

Punjab

ਅਲਾਮੰਦੀਪੁਰ ਵਿੱਚ 10 ਸਤੰਬਰ ਤੋਂ ਸ਼ੁਰੂ ਹੋਵੇਗਾ ਗੁੱਗਾ ਮਾੜੀ ਦਾ ਮੇਲਾ

Published

on

 

 

ਘਨੌਰ, 3 ਸਤੰਬਰ (ਅਭਿਸ਼ੇਕ ਸੂਦ) ਪਿੰਡ ਅਲਾਮੰਦੀਪੁਰ ਵਿੱਚ ਸਾਲਾਨਾ ਗੁੱਗਾ ਮਾੜੀ ਮੇਲਾ 10 ਸਤੰਬਰ ਨੂੰ ਆਰੰਭ ਹੋਵੇਗਾ। ਮੇਲੇ ਦਾ ਪੋਸਟਰ ਜਾਰੀ ਕਰਦਿਆਂ ਭਗਤ ਹਰਬਲਾਸ ਸ਼ਰਮਾ ਨੇ ਦੱਸਿਆ ਕਿ ਮੇਲੇ ਵਿੱਚ 10 ਸਿਤੰਬਰ ਨੂੰ ਖੇੜੇ ਬਾਬੇ ਦੀ ਚੌਂਕੀ, 11 ਸਿਤੰਬਰ ਨੂੰ ਗੁੱਗਾ ਜਾਹਰ ਪੀਰ ਦੀ ਚੌਂਕੀ ਹੋਵੇਗੀ ਅਤੇ 14 ਸਤੰਬਰ ਤੋਂ ਸ਼ੁਰੂ ਹੋ ਕੇ 16 ਸਿਤੰਬਰ ਨੂੰ ਬਾਗੜ ਯਾਤਰਾ ਵਾਪਿਸ ਆਉਣ ਤੱਕ ਪ੍ਰੋਗਰਾਮ ਹੋਵੇਗਾ। ਉਹਨਾਂ ਦੱਸਿਆ ਕਿ 12 ਸਿਤੰਬਰ ਨੂੰ ਪ੍ਰਸਿੱਧ ਗਾਇਕ ਸੁਰਮਾਨ ਦਾ ਖੁੱਲਾ ਅਖਾੜਾ ਲਗੇਗਾ।

ਇਸ ਮੌਕੇ ਰਾਜਾ, ਰਣਜੀਤ ਸਿੰਘ, ਹਰਚੰਦ ਸਿੰਘ, ਜਸਵੀਰ ਸਿੰਘ, ਜੈਲਾ ਖਾਨ, ਬਲਜਿੰਦਰ ਸਿੰਘ ਲਾਡੀ, ਰਣ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਜਗਤਾਰ ਸਿੰਘ, ਹਰਭਜਨ ਸਿੰਘ, ਜਗਤਾਰ ਸਿੰਘ, ਸੁਖਜੀਤ ਸਿੰਘ, ਰਵਨੀਤ ਸਿੰਘ, ਜਰਨੈਲ ਸਿੰਘ, ਅਰਵਿੰਦਰ ਸਿੰਘ, ਗੁਲਜ਼ਾਰ ਸਿੰਘ, ਗਿਆਨ ਚੰਦ, ਸੰਦੀਪ ਸਿੰਘ, ਮਲਕੀਤ ਸਿੰਘ, ਰਵਿੰਦਰ ਸਿੰਘ, ਗੈਰੀ, ਬਿੱਲੂ ਸਿੰਘ, ਸਿਮਰਨਜੀਤ ਸਿੰਘ, ਕੇਮੀ ਸ਼ਰਮਾ, ਨਵੀ ਸ਼ਰਮਾ, ਦੇਵੀ ਲਾਲ, ਕਰਨ ਸ਼ਰਮਾ, ਲਵਿਸ਼ ਸ਼ਰਮਾ, ਗੌਰਵ ਸ਼ਰਮਾ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Continue Reading

Mohali

1 ਅਕਤੂਬਰ ਤੋਂ ਆਰੰਭ ਹੋਵੇਗਾ ਰਾਮਲੀਲਾ ਦਾ ਮੰਚਨ

Published

on

By

 

 

ਮੁਹਾਲੀ ਵਿੱਚ ਪਿਛਲੇ 34 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਰਾਮਲੀਲਾ ਦਾ ਮੰਚਨ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਸ਼੍ਰੀ ਰਾਮ ਲੀਲਾ ਅਤੇ ਦਸ਼ਹਿਰਾ ਕਮੇਟੀ ਮੁਹਾਲੀ ਵਲੋਂ 1 ਅਕਤੂਬਰ ਤੋਂ ਫੇਜ਼ 1 ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ। ਰਾਮਲੀਲਾ ਦੇ ਪਾਤਰਾਂ ਦਾ ਚੋਣ ਵੀ ਕੀਤੀ ਜਾ ਚੁੱਕੀ ਹੈ।

ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਨੇ ਦੱਸਿਆ ਕੀ ਕਮੇਟੀ ਵਲੋਂ ਪਿਛਲੇ 34 ਸਾਲਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਦੀ ਰਾਮਲੀਲਾ ਦੀ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕੀ ਇਸ ਪ੍ਰਬੰਧ ਵਿੱਚ ਪ੍ਰਾਚੀਨ ਪਰੰਪਰਾ ਦੇ ਨਾਲ ਨਾਲ ਆਧੁਨਿਕ ਯੁੱਗ ਦੀ ਵਿਵਸਥਾ ਵੀ ਸ਼ਾਮਿਲ ਕੀਤੀ ਗਈ ਹੈ। ਇਸ ਵਾਰ ਰਾਮਲੀਲਾ ਦਾ ਮੰਚਨ ਬੇਹੱਦ ਹੀ ਖਾਸ ਢੰਗ ਤੋਂ ਅਤੇ ਵੱਖ ਰੂਪ ਵਿੱਚ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਰਾਮਲੀਲਾ ਵਿੱਚ ਨਾ ਸਿਰਫ ਸਾਰੇ ਪਾਤਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਬਲਕਿ ਉਹਨਾਂ ਦੇ ਖਾਣ ਪੀਣ ਅਤੇ ਰਹਿਨ ਸਹਿਣ ਵਿੱਚ ਕਾਫੀ ਵੀ ਸੰਜਮ ਰੱਖਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭੂ ਰਾਮ ਦੇ ਰਾਜ ਅਭਿਸ਼ੇਕ ਤੱਕ ਇਹ ਪ੍ਰਬੰਧ ਚੱਲਦਾ ਹੈ ਜਿਸ ਨੂੰ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੀਲਾ ਪ੍ਰੇਮੀ ਆਉਂਦੇ ਹਨ।

ਰਾਮਲੀਲਾ ਦੇ ਪ੍ਰਬੰਧ ਬਾਰੇ ਮੀਤ ਪ੍ਰਧਾਨ ਪ੍ਰਤੀਕ ਕਪੂਰ ਨੇ ਦੱਸਿਆ ਕਿ ਪਾਤਰਾਂ ਦੀ ਚੋਣ ਹੋ ਚੁੱਕੀ ਹੈ, ਜਿਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ। ਇਹ ਸਾਰੇ ਪਾਤਰ ਆਪਣੇ ਰੋਜ ਦੇ ਕੰਮਾਂ ਤੋਂ ਸਮਾਂ ਕੱਢ ਕੇ ਰੋਜ ਅਭਿਆਸ ਕਰਨ ਆਉਂਦੇ ਹੈ।

Continue Reading

Mohali

ਆਟੋ ਰਿਕਸ਼ਿਆਂ ਦੀ ਤੇਜ਼ ਰਫਤਾਰ ਨੂੰ ਕਦੋਂ ਲੱਗਣਗੀਆਂ ਬਰੇਕਾਂ?

Published

on

By

 

ਸੜਕਾਂ ਤੇ ਕਰਤੱਬ ਦਿਖਾਉਂਦੇ ਹਨ ਅਨੇਕਾਂ ਆਟੋ ਰਿਕਸ਼ਾ ਵਾਲੇ

ਐਸ ਏ ਐਸ ਨਗਰ, 20 ਸਤੰਬਰ (ਆਰ ਪੀ ਵਾਲੀਆ) ਸ਼ਹਿਰ ਵਿੱਚ ਸਿਟੀ ਬੱਸ ਦੀ ਸਹੂਲਤ ਨਾ ਹੋਣ ਕਾਰਨ ਆਮ ਲੋਕਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਲਈ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਪਰੰਤੂ ਆਟੋ ਦੀ ਇਹ ਸਵਾਰੀ ਆਮ ਲੋਕਾਂ ਵਾਸਤੇ ਸੁਰਖਿਅਤ ਨਹੀਂ ਹੈ। ਅਜਿਹਾ ਆਮ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਬਹੁਤ ਤੇਜ਼ ਰਫਤਾਰ ਨਾਲ ਚੱਲਦੇ ਹਨ ਅਤੇ ਆਟੋ ਰਿਕਸ਼ਿਆਂ ਦੇ ਚਾਲਕ ਵੱਧ ਸਵਾਰੀਆਂ ਲੈਣ ਦੇ ਚੱਕਰ ਵਿੱਚ ਇੱਕ ਦੂਜੇ ਤੋਂ ਅੱਗੇ ਜਾਣ ਦੇ ਚੱਕਰ ਵਿੱਚ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।

ਇਹਨਾਂ ਆਟੋ ਰਿਕਸ਼ਿਆਂ ਦੇ ਕੁੱਝ ਚਾਲਕ ਤਾਂ ਅਜਿਹੇ ਹਨ ਜਿਹੜੇ ਸੜਕ ਤੇ ਕਰਤਬ ਵੀ ਦਿਖਾਉਂਦੇ ਹਨ ਅਤੇ ਬਹੁਤ ਅਣਗਹਿਲੀ ਨਾਲ ਆਟੋ ਰਿਕਸ਼ਾ ਚਲਾਉਂਦੇ ਹਨ। ਇਸ ਤੋਂ ਇਲਾਵਾ ਅਕਸਰ ਹੀ ਆਟੋ ਰਿਕਸ਼ਾ ਵਾਲੇ ਸੜਕ ਵਿਚਾਲੇ ਤੇਜ ਰਫਤਾਰ ਜਾਂਦਿਆਂ ਕਿਸੇ ਸਵਾਰੀ ਨੂੰ ਵੇਖਣ ਸਾਰ ਅਚਾਨਕ ਹੀ ਬਰੇਕਾਂ ਮਾਰ ਦਿੰਦੇ ਹਨ, ਜਿਸ ਕਾਰਨ ਇਹਨਾਂ ਦੇ ਪਿਛੇ ਆਉਂਦੇ ਵਾਹਨ ਬਹੁਤ ਮੁਸ਼ਕਿਲ ਨਾਲ ਇਹਨਾਂ ਨਾਲ ਟਕਰਾਉਣ ਤੋਂ ਬਚਦੇ ਹਨ। ਤੇਜ ਰਫਤਾਰ ਆਟੋ ਰਿਕਸ਼ਾ ਚਲਾ ਰਹੇ ਆਟੋ ਚਾਲਕ ਆਪਣੀ ਖੁਦ ਦੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਬਲਕਿ ਆਟੋ ਰਿਕਸ਼ਾ ਵਿੱਚ ਬੈਠੇ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ।

ਇਹਨਾਂ ਆਟੋ ਰਿਕਸ਼ਾ ਵਾਲਿਆਂ ਨੇ ਵੱਖ ਵੱਖ ਸੜਕਾਂ ਦੇ ਕਿਨਾਰੇ ਤੇ ਆਪਣੇ ਅੱਡੇ ਬਣਾਏ ਹੋਏ ਹਨ, ਜਿਥੇ ਕਿ ਸਾਰਾ ਦਿਨ ਵੱਡੀ ਗਿਣਤੀ ਆਟੋ ਖੜੇ ਰਹਿੰਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਕਈ ਵਾਰ ਜਾਮ ਵਰਗੀ ਸਥਿਤੀ ਵੀ ਬਣ ਜਾਂਦੀ ਹੈ। ਜੇ ਕੋਈ ਵਿਅਕਤੀ ਇਹਨਾਂ ਨੂੰ ਆਟੋ ਰਿਕਸ਼ਾ ਸਾਈਡ ਤੇ ਕਰਨ ਨੂੰ ਕਹਿੰਦਾ ਹੈ ਤਾਂ ਅਕਸਰ ਆਟੋ ਚਾਲਕ ਉਸ ਵਿਅਕਤੀ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।

ਇਹ ਆਟੋ ਚਾਲਕ ਸਵਾਰੀਆਂ ਤੋਂ ਮਨਮਰਜੀ ਦਾ ਕਿਰਾਇਆ ਵਸੂਲਦੇ ਹਨ ਅਤੇ ਸ਼ਹਿਰ ਵਿੱਚ ਦੂਜੇ ਇਲਾਕਿਆਂ ਤੋਂ ਕੰਮ ਧੰਦੇ ਲਈ ਆਏ ਲੋਕਾਂ ਤੋਂ ਬਹੁਤ ਜਿਆਦਾ ਕਿਰਾਇਆ ਵਸੂਲਦੇ ਹਨ। ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਨਾ ਹੋਣ ਕਾਰਨ ਇਹ ਆਟੋ ਰਿਕਸ਼ਾ ਵਾਲੇ ਅਕਸਰ ਡਬਲ ਕਿਰਾਇਆ ਵਸੂਲ ਲੈਂਦੇ ਹਨ। ਜੇ ਕੋਈ ਵਿਅਕਤੀ ਵੱਧ ਕਿਰਾਇਆ ਲੈਣ ਤੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਆਟੋ ਚਾਲਕ ਤੁਰੰਤ ਉਸ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।

ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਰਫਤਾਰ ਨਿਸਚਿਤ ਕੀਤੀ ਜਾਵੇ, ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਕੀਤਾ ਜਾਵੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਆਟੋ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਸੜਕਾਂ ਕਿਨਾਰੇ ਆਟੋ ਰਿਕਸ਼ੇ ਖੜੇ ਕਰਨ ਤੋਂ ਰੋਕਿਆ ਜਾਵੇ।

Continue Reading

Mohali

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ

Published

on

By

 

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 ਮੁਹਾਲੀ ਵਿਖੇ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਸਾਹਿਤਕਾਰ ਸੁਭਾਸ਼ ਭਾਸਕਰ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਮੌਕੇ ਸ਼ਾਇਰਾ ਕਿਰਨ ਬੇਦੀ ਦੇ ਬੇਵਕਤੀ ਦੇਹਾਂਤ ਤੇ ਦੋ ਮਿੰਟ ਮੌਨ ਧਾਰਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰੋਗਰਾਮ ਦਾ ਆਗਾਜ਼ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੀਤਕਾਰ ਰਣਜੋਧ ਰਾਣਾ ਵੱਲੋਂ ਆਪਣੇ ਚਰਚਿਤ ਗੀਤ ਨਾਲ ਕੀਤਾ ਗਿਆ। ਉਹਨਾਂ ਮੰਚ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਧਿਆਨ ਸਿੰਘ ਕਾਹਲੋਂ, ਗੁਰਸ਼ਰਨ ਸਿੰਘ ਕਾਕਾ, ਮਲਕੀਤ ਸਿੰਘ ਨਾਗਰਾ, ਭੁਪਿੰਦਰ ਮਟੌਰੀਆ, ਪਿਆਰਾ ਸਿੰਘ ਰਾਹੀ, ਡਾ. ਰਜਿੰਦਰ ਰੇਨੂੰ, ਐਡਵੋਕੇਟ ਨੀਲਮ ਨਾਰੰਗ, ਸੋਹਣ ਸਿੰਘ ਬੈਨੀਪਾਲ, ਸੁਖਚਰਨ ਸਿੰਘ ਸਿੱਧੂ (ਜੀਰਾ), ਬਲਵਿੰਦਰ ਸਿੰਘ ਢਿੱਲੋਂ ਤੇ ਦਰਸ਼ਨ ਤਿਓਣਾ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਕਬਾਲ ਸਿੰਘ ਸਰੋਆ, ਮਹਿੰਗਾ ਸਿੰਘ ਕਲਸੀ, ਸੁਭਾਸ਼ ਭਾਸਕਰ ਅਤੇ ਸਿਰੀ ਰਾਮ ਅਰਸ਼ ਵੱਲੋਂ ਆਪੋ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਸੁਣਾਏ ਗਏ।

ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਔਰਤ ਦੀ ਕਾਵਿਕ ਉਸਤਤੀ ਕੀਤੀ ਗਈ ਅਤੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਮੰਚ ਸੰਚਾਲਨ ਦੇ ਨਾਲ-ਨਾਲ ਆਪਣੀ ਨਵੀਂ ਰਚਨਾ ਜੀਵਨਬਾਜ਼ੀ ਸ਼ਾਇਰਾਂ ਨਾਲ ਸਾਂਝੀ ਕੀਤੀ। ਜਸਪਾਲ ਸਿੰਘ ਦੇਸੂਵੀ ਵੱਲੋਂ ਆਪਣਾ ਸੂਫ਼ੀਆਨਾ ਰੰਗ ਪੇਸ਼ ਕੀਤਾ ਗਿਆ।

ਇਸ ਮੌਕੇ ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਰਾਜ ਕੁਮਾਰ ਜੰਗਲਾਤ ਅਫ਼ਸਰ (ਰਿਟਾ.), ਸੁਰਿੰਦਰ ਕੁਮਾਰ ਵਰਮਾ ਅਤੇ ਹੋਰ ਸਰੋਤਿਆਂ ਨੇ ਪ੍ਰੋਗਰਾਮ ਦਾ ਅਨੰਦ ਮਾਣਿਆ। ਅੰਤ ਵਿੱਚ ਮੰਚ ਦੇ ਪ੍ਰਧਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

 

Continue Reading

Trending