Connect with us

National

ਪੈਕੇਜਿੰਗ ਕੰਪਨੀ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

ਬੱਦੀ, 6 ਅਕਤੂਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਬੀਤੀ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੰਪਨੀ ਦੀ ਇੱਕ ਪੂਰੀ ਮੰਜ਼ਿਲ ਇਸ ਦੀ ਲਪੇਟ ਵਿੱਚ ਆ ਗਈ ਅਤੇ ਸੜ ਕੇ ਸੁਆਹ ਹੋ ਗਈ, ਅੱਗ ਦੀਆਂ ਲਪਟਾਂ ਪਹਿਲੀ ਮੰਜ਼ਿਲ ਤੋਂ ਲੈ ਕੇ ਤੀਜੀ ਮੰਜ਼ਿਲ ਤੱਕ ਉੱਠ ਰਹੀਆਂ ਸਨ। ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਕੰਮ ਲਈ ਲਗਭਗ ਸੱਤ ਫਾਇਰ ਟੈਂਡਰ (ਅੱਗ ਬੁਝਾਉਣ ਵਾਲੀਆਂ ਗੱਡੀਆਂ) ਤਾਇਨਾਤ ਕੀਤੇ ਗਏ, ਜਿਨ੍ਹਾਂ ਵਿੱਚ ਬੱਦੀ ਤੋਂ ਚਾਰ, ਨਾਲਾਗੜ੍ਹ ਤੋਂ ਇੱਕ ਅਤੇ ਸਥਾਨਕ ਉਦਯੋਗਾਂ ਤੋਂ ਦੋ ਗੱਡੀਆਂ ਸ਼ਾਮਲ ਸਨ।

ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸ ਸਮੇਂ ਅੰਦਰ ਮੌਜੂਦ ਕਰੀਬ 100 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਹਾਲਾਂਕਿ, ਭਾਰੀ ਵਿੱਤੀ ਨੁਕਸਾਨ ਦਾ ਖਦਸ਼ਾ ਹੈ ਕਿਉਂਕਿ ਲੱਖਾਂ ਰੁਪਏ ਦੀ ਕੀਮਤ ਦਾ ਕੱਚਾ ਮਾਲ ਅਤੇ ਤਿਆਰ ਮਾਲ ਸੜ ਕੇ ਸੁਆਹ ਹੋ ਗਿਆ। ਰਿਪੋਰਟਾਂ ਅਨੁਸਾਰ, ਕੰਪਨੀ ਮੁੱਖ ਤੌਰ ਤੇ ਪੈਕੇਜਿੰਗ ਦਾ ਕੰਮ ਕਰਦੀ ਹੈ ਜਿਸ ਵਿੱਚ ਫੁਆਇਲ ਤੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਅੱਗ ਇਸੇ ਹਿੱਸੇ ਵਿੱਚ ਲੱਗੀ ਅਤੇ ਇਸ ਨੇ ਪੂਰੀ ਮੰਜ਼ਿਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫਾਇਰ-ਫਾਈਟਰਾਂ ਨੇ ਫੋਮ ਦੀ ਵਰਤੋਂ ਕਰਕੇ ਅੱਗ ਤੇ ਕਾਬੂ ਪਾਇਆ।

ਬੱਦੀ ਦੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਅੱਗ ਬੁਝਾਉਣ ਲਈ ਲਗਭਗ ਸੱਤ ਫਾਇਰ ਟੈਂਡਰ ਤਾਇਨਾਤ ਕੀਤੇ ਗਏ ਸਨ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਬੰਧਤ ਵਿਭਾਗਾਂ ਦੀਆਂ ਟੀਮਾਂ ਕੰਪਨੀ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੀਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Continue Reading

National

ਇਥੇਨੌਲ ਨਾਲ ਭਰੇ ਟੈਂਕਰ ਅਤੇ ਟਰੱਕ ਦੀ ਟੱਕਰ ਕਾਰਨ ਦੋਵਾਂ ਵਾਹਨਾਂ ਨੂੰ ਲੱਗੀ ਅੱਗ, ਟਰੱਕ ਡਰਾਈਵਰ ਦੀ ਮੌਤ

Published

on

By

ਕੈਥਲ, 30 ਅਕਤੂਬਰ (ਸ.ਬ.) ਚੰਡੀਗੜ੍ਹ-ਹਿਸਾਰ ਨੈਸ਼ਨਲ ਹਾਈਵੇਅ ਤੇ ਕਲਾਇਤ ਇਲਾਕੇ ਅਧੀਨ ਪੈਂਦੇ ਪਿੰਡ ਸ਼ਿਮਲਾ ਨੇੜੇ ਬੀਤੀ ਦੇਰ ਰਾਤ ਇੱਕ ਇਥੇਨੌਲ ਨਾਲ ਭਰੇ ਇੱਕ ਟੈਂਕਰ ਅਤੇ ਝੋਨੇ ਨਾਲ ਲੱਦੇ ਟਰੱਕ ਵਿਚਾਲੇ ਟੱਕਰ ਹੋਣ ਤੋਂ ਬਾਅਦ ਟੈਂਕਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਇਸ ਦੀ ਲਪੇਟ ਵਿੱਚ ਆਉਣ ਕਾਰਨ ਇਥੇਨੌਲ ਟੈਂਕਰ ਦੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ, ਝੋਨੇ ਨਾਲ ਲੱਦੇ ਇੱਕ ਟਰੱਕ ਦਾ ਡਰਾਈਵਰ ਟਾਇਰਾਂ ਦੀ ਹਵਾ ਚੈਕ ਕਰਨ ਲਈ ਗੱਡੀ ਤੋਂ ਹੇਠਾਂ ਉਤਰਿਆ ਹੋਇਆ ਸੀ। ਇਸੇ ਦੌਰਾਨ ਪਿੱਛੋਂ ਆ ਰਿਹਾ ਇਥੇਨੌਲ ਨਾਲ ਭਰਿਆ ਤੇਜ਼ ਰਫ਼ਤਾਰ ਟੈਂਕਰ ਅਚਾਨਕ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਇਥੇਨੌਲ ਦੇ ਸੰਪਰਕ ਵਿੱਚ ਆਉਂਦੇ ਹੀ ਟੈਂਕਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਦੋਵੇਂ ਵਾਹਨ ਅੱਗ ਦੀਆਂ ਲਪਟਾਂ ਵਿੱਚ ਘਿਰ ਗਏ।

ਧਮਾਕੇ ਦੀ ਆਵਾਜ਼ ਅਤੇ ਉੱਚੀਆਂ ਉੱਠਦੀਆਂ ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਇਲਾਕੇ ਅਤੇ ਰਾਹਗੀਰਾਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਕਲਾਇਤ ਥਾਣੇ ਦੇ ਇੰਚਾਰਜ ਰਣਦੀਪ ਸਿੰਘ ਪੁਲੀਸ ਟੀਮ ਨਾਲ ਤੁਰੰਤ ਮੌਕੇ ਤੇ ਪਹੁੰਚੇ।

ਥਾਣਾ ਇੰਚਾਰਜ ਰਣਦੀਪ ਸਿੰਘ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਕਾਫ਼ੀ ਭਿਆਨਕ ਸਨ। ਇਸ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਤੋਂ 6 ਗੱਡੀਆਂ ਮੌਕੇ ਤੇ ਬੁਲਾਈਆਂ ਗਈਆਂ। ਕਾਫ਼ੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਪੁਲੀਸ ਨੇ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਪੰਜ ਮੰਜ਼ਿਲਾ ਮਾਲ ਵਿੱਚ ਲੱਗੀ ਅੱਗ

Published

on

By

ਮੁੰਬਈ, 30 ਅਕਤੂਬਰ (ਸ.ਬ.) ਮੁੰਬਈ ਦੇ ਬਾਂਦਰਾ (ਪੱਛਮੀ) ਖੇਤਰ ਵਿੱਚ ਅੱਜ ਸਵੇਰੇ ਇਕ ਪੰਜ ਮੰਜ਼ਿਲਾ ਮਾਲ ਵਿੱਚ ਅੱਗ ਲੱਗ ਗਈ, ਜਿਸ ਦੀ ਜਾਣਕਾਰੀ ਇਕ ਨਗਰ ਨਿਗਮ ਅਧਿਕਾਰੀ ਦਿੱਤੀ। ਮੁੰਬਈ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਲਗਭਗ ਤਿੰਨ ਘੰਟਿਆਂ ਬਾਅਦ ਇਸ ਤੇ ਕਾਬੂ ਪਾ ਲਿਆ ਗਿਆ। ਇਕ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਅੱਗ ਪੌਸ਼ ਖੇਤਰ ਵਿੱਚ ਲਿੰਕਿੰਗ ਰੋਡ ਤੇ ਧਨਰਾਜ ਰੈਸਟੋਰੈਂਟ ਦੇ ਨੇੜੇ ਸਥਿਤ ਵੀਐਨ ਸਫੀਅਰ ਮਾਲ ਦੀ ਤੀਜੀ ਮੰਜ਼ਿਲ ਤੇ ਲੱਗੀ।

ਮਿਲੀ ਜਾਣਕਾਰੀ ਅਨੁਸਾਰ, ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 6.02 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਵਿਭਾਗ ਨੇ ਘੱਟੋ-ਘੱਟ ਅੱਠ ਫਾਇਰ ਇੰਜਣਾਂ ਅਤੇ ਹੋਰ ਅੱਗ ਬੁਝਾਊ ਗੱਡੀਆਂ ਨੂੰ ਮੌਕੇ ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅੱਗ ਤੇ ਸਵੇਰੇ 8:55 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ। ਇਸ ਦੌਰਾਨ ਅਧਿਕਾਰੀ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਤੋਂ ਇਲਾਵਾ, ਪੁਲੀਸ, ਬਿਜਲੀ ਵੰਡ ਕੰਪਨੀ ਦੇ ਕਰਮਚਾਰੀ, 108 ਐਂਬੂਲੈਂਸ ਸੇਵਾ ਦੀ ਇਕ ਟੀਮ ਅਤੇ ਬ੍ਰਿਹਨਮੁੰਬਈ ਨਗਰ ਨਿਗਮ ਦੇ ਵਾਰਡ ਸਟਾਫ ਨੂੰ ਵੀ ਮੌਕੇ ਤੇ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਅਤੇ ਇਸ ਨਾਲ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Continue Reading

National

ਰੌਬਿਨ ਉਥੱਪਾ ਬਣੇ ਮੁੰਬਈ ਇੰਡੀਅਨਜ਼ ਦੇ ਨਵੇਂ ਬੱਲੇਬਾਜ਼ੀ ਕੋਚ

Published

on

By

ਨਵੀਂ ਦਿੱਲੀ, 30 ਅਕਤੂਬਰ (ਸ.ਬ.) ਮੁੰਬਈ ਇੰਡੀਅਨਜ਼ ਨੇ ਸਾਬਕਾ ਭਾਰਤੀ ਬੱਲੇਬਾਜ਼ ਰੌਬਿਨ ਉਥੱਪਾ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 2027 ਦੇ ਸੀਜ਼ਨ ਲਈ ਅੱਜ ਆਪਣਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ।

ਉਥੱਪਾ 2007 ਵਿੱਚ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਹ 40 ਸਾਲਾ ਖਿਡਾਰੀ ਆਈ.ਪੀ.ਐਲ. ਦੇ ਪਹਿਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਵੱਲੋਂ ਖੇਡਿਆ ਸੀ।

ਮੁੰਬਈ ਇੰਡੀਅਨਜ਼ ਨੇ ਐਕਸ ਤੇ ਪੋਸਟ ਕੀਤਾ ਕਿ ਸਾਡੇ ਪਹਿਲੇ ਸੀਜ਼ਨ ਦਾ ਹਿੱਸਾ ਬਣਨ ਤੋਂ ਲੈ ਕੇ ਹੁਣ ਅਥਾਹ ਤਜਰਬੇ ਨਾਲ ਵਾਪਸੀ ਕਰਨ ਤੱਕ, ਰੌਬਿਨ ਖੇਡ ਦੀ ਡੂੰਘੀ ਸਮਝ, ਬਹਿਤਰੀਨ ਸੰਚਾਰ ਸਮਰੱਥਾ ਅਤੇ ਨੌਜਵਾਨ ਖਿਡਾਰੀਆਂ ਦਾ ਮਾਰਗਦਰਸ਼ਨ ਕਰਨ ਦੀ ਸਪੱਸ਼ਟਤਾ ਨਾਲ ਟੀਮ ਨਾਲ ਜੁੜ ਰਹੇ ਹਨ। ਮੁੰਬਈ ਇੰਡੀਅਨਜ਼ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਰੌਬਿਨ।”

ਮੁੰਬਈ ਇੰਡੀਅਨਜ਼ ਨੇ ਬੀਤੇ ਦਿਨ ਗੇਂਦਬਾਜ਼ੀ ਕੋਚ ਲਸਿਥ ਮਲਿੰਗਾ ਅਤੇ ਪਾਰਸ ਮਹਾਮਬਰੇ ਦੇ ਨਾਲ-ਨਾਲ ਫੀਲਡਿੰਗ ਕੋਚ ਕਾਰਲ ਹਾਪਕਿਨਸਨ ਨਾਲ ਵੀ ਨਾਤਾ ਤੋੜ ਲਿਆ ਸੀ। ਫਰੈਂਚਾਇਜ਼ੀ ਨੇ ਪਿਛਲੇ ਹਫ਼ਤੇ ਆਪਣੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਨੂੰ ਮੁੱਖ ਕੋਚ ਵਜੋਂ ਪਦ-ਉੱਨਤ (ਪ੍ਰਮੋਟ) ਕੀਤਾ ਸੀ, ਜਿਨ੍ਹਾਂ ਨੇ ਮਾਹੇਲਾ ਜੈਵਰਧਨੇ ਦੀ ਜਗ੍ਹਾ ਲਈ।

Continue Reading

Latest News

Trending