Connect with us

Mohali

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਰਕਰ ਤੇ ਲੋਕ ਮਿਲਣੀ ਦਾ ਆਯੋਜਨ

Published

on

ਪੰਥ ਅਤੇ ਪੰਜਾਬ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗੇ: ਪਰਮਜੀਤ ਸਿੰਘ ਜੌਹਲ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਪਾਰਟੀ ਦੀਆਂ ਨੀਤੀਆਂ, ਏਜੰਡੇ ਅਤੇ ਅਗਾਮੀ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਚਾਓ ਮਾਜਰਾ ਵਿਖੇ ਜ਼ਿਲ੍ਹਾ ਮੁਹਾਲੀ ਦੀ ਵਰਕਰ ਤੇ ਲੋਕ ਮਿਲਣੀ ਕਰਵਾਈ ਗਈ। ਪਾਰਟੀ ਦੇ ਪੰਜਾਬ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਅਤੇ ਸੰਸਦੀ ਬੋਰਡ ਦੇ ਕਨਵੀਨਰ ਕਾਬਲ ਸਿੰਘ ਦੀ ਅਗਵਾਈ ਹੇਠ ਹੋਈ ਇਸ ਮਿਲਣੀ ਵਿੱਚ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ, ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਸਿਆਸਤ ਵਿੱਚ ਹਮੇਸ਼ਾ ਨਿਰਣਾਇਕ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਦੇਸ਼ ਦੀਆਂ ਨਜ਼ਰਾਂ ਪੰਜਾਬ ਵੱਲ ਹਨ।

ਚੋਣ ਕਮਿਸ਼ਨ ਉੱਤੇ ਲੱਗ ਰਹੇ ਵੋਟ ਚੋਰੀ ਦੇ ਦੋਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਅਤੇ ਲੋਕਤੰਤਰ ਦੀ ਭਰੋਸੇਯੋਗਤਾ ਬਰਕਰਾਰ ਰੱਖਣੀ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਨੌਜਵਾਨ ਸਿਆਸਤ ਵਿੱਚ ਇੱਕ ਨਵੀਂ ਉਮੀਦ ਤਲਾਸ਼ ਰਹੇ ਹਨ।

ਸਮਾਗਮ ਦੌਰਾਨ ਜ਼ਿਲ੍ਹਾ ਜਥੇਬੰਦੀ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਪੁਆਧ ਇਕਾਈ ਦੇ ਦਫ਼ਤਰ ਸਕੱਤਰ ਸ਼ਿਵਚਰਨ ਸਿੰਘ ਭੰਗੂ ਨੂੰ ਸਿਰੋਪਾ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਸ਼ਿਵਚਰਨ ਸਿੰਘ ਭੰਗੂ ਨੇ ਭਾਈ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਆਪਣੇ ਸਾਥ ਦਾ ਜ਼ਿਕਰ ਕੀਤਾ।

ਸੰਸਦੀ ਬੋਰਡ ਦੇ ਕਨਵੀਨਰ ਸਰਦਾਰ ਕਾਬਲ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਬਿਹਤਰ ਭਵਿੱਖ ਲਈ ਸਪੱਸ਼ਟ ਨੀਤੀਆਂ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਦੀ ਲੋੜ ਹੈ। ਉਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਦੀਆਂ ਤਰਜੀਹਾਂ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮਨਸੂਬੇ ਸੱਤਾ ਦੀ ਕੁਰਸੀ ਤੱਕ ਸੀਮਤ ਰਹੇ ਹਨ।

ਇਸ ਮੌਕੇ ਭਾਈ ਸੁਖਵਿੰਦਰ ਸਿੰਘ ਅਗਵਾਨ, ਸੰਸਦੀ ਬੋਰਡ ਦੇ ਮੈਂਬਰ ਪ੍ਰਗਟ ਸਿੰਘ ਸੰਧੂ, ਪਾਰਟੀ ਦੇ ਬੁਲਾਰੇ ਜਸ਼ਨਦੀਪ ਸਿੰਘ ਸੰਧੂ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਦੀਪ ਸਿੰਘ ਕੰਸਾਲਾ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ, ਕੁਲਦੀਪ ਸਿੰਘ ਸਰਸੀਣੀ, ਅਵਤਾਰ ਸਿੰਘ ਮਨੌਲੀ, ਬਲਜੀਤ ਸਿੰਘ ਭਾਂਖਰਪੁਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ, ਲਖਵਿੰਦਰ ਸਿੰਘ ਗਿੱਲ, ਜਸਪਾਲ ਸਿੰਘ ਤੀੜਾ, ਹਰਪ੍ਰੀਤ ਸਿੰਘ ਅਮਰਾਲਾ, ਹਰਵਿੰਦਰ ਸਿੰਘ ਘੜੂੰਆਂ, ਹਰਵਿੰਦਰ ਸਿੰਘ ਖਰੜ, ਬੀਬੀ ਸਵਰਨ ਕੌਰ, ਜਗਮੋਹਨ ਸਿੰਘ ਮੰਦੋ, ਲਖਵਿੰਦਰ ਸਿੰਘ ਸੇਖੋਂ, ਕੁਲਵਿੰਦਰ ਸਿੰਘ, ਇਕਬਾਲ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਖਰੜ, ਬਾਬੂ ਖਰੜ, ਜਗਜੀਤ ਸਿੰਘ ਜਵਾਹਰਪੁਰ ਅਤੇ ਸਰਪੰਚ ਗੁਰਮੁੱਖ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Continue Reading

Mohali

ਗ੍ਰੀਨ ਬੈਲਟ ਵਿੱਚ ਲਗਾਏ ਬੂਟੇ ਪੁੱਟੇ, ਟੈਂਟ ਵੀ ਚੋਰੀ ਕੀਤਾ

Published

on

By

ਐਸ ਏ ਐਸ ਨਗਰ, 4 ਨਵੰਬਰ (ਸ.ਬ.) ਸਥਾਨਕ ਫੇਜ਼ 5 ਅਤੇ ਸ਼ਾਹੀ ਮਾਜਰਾ ਦੇ ਵਿਚਕਾਰ ਸਥਿਤ ਗ੍ਰੀਨ ਬੈਲਟ ਵਿੱਚ ਬੀਤੇ ਦਿਨ ਵਸਨੀਕਾਂ ਵਲੋਂ ਲਗਾਏ ਗਏ 35 ਦੇ ਕਰੀਬ ਬੂਟੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਜੇ ਸੀ ਬੀ ਮਸ਼ੀਨ ਚਲਾ ਜਮੀਂਦੋਜ ਕਰ ਦਿੱਤੇ ਗਏ। ਇਸਦੇ ਨਾਲ ਹੀ ਤੜਕਸਾਰ ਇੱਥੇ ਆਏ ਕੁੱਝ ਵਿਅਕਤੀਆਂ ਵਲੋਂ ਇੱਥੇ ਲੱਗਿਆ ਟੈਂਟ ਅਤੇ ਪਾਈਪਾਂ ਵੀ ਚੋਰੀ ਕਰ ਲਈਆਂ ਗਈਆਂ ਅਤੇ ਇਹ ਸਾਰਾ ਸਾਮਾਨ ਇੱਕ ਜੀਪ ਨੁਮਾ ਗੱਡੀ ਵਿੱਚ ਲੱਦ ਕੇ ਲੈ ਗਏ।

ਵਾਰਡ ਨੰਬਰ 9 ਦੀ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ, ਸਮਾਜ ਸੇਵੀ ਐਨ ਐਸ ਕਲਸੀ ਅਤੇ ਸਥਾਨਕ ਵਸਨੀਕਾਂ ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਅਤੇ ਹੋਰਨਾਂ ਨੇ ਇਲਜਾਮ ਲਗਾਇਆ ਕਿ ਇਹ ਸਾਰਾ ਕੁੱਝ ਵਸਨੀਕਾਂ ਤੇ ਦਬਾਅ ਪਾਉਣ ਦੀ ਨੀਤੀ ਦੇ ਤਹਿਤ ਕੀਤਾ ਗਿਆ ਹੈ ਕਿਉਂਕਿ ਵਸਨੀਕਾਂ ਵਲੋਂ ਇੱਥੇ ਟੈਂਟ ਲਗਾ ਕੇ ਧਰਨਾ ਲਗਾਇਆ ਗਿਆ ਸੀ ਅਤੇ ਇੱਥੇ ਹਫਤਾਵਾਰੀ ਸਬਜੀ ਮੰਡੀ ਲਗਾਉਣ ਦਾ ਵਿਰੋਧ ਕਰ ਰਹੇ ਹਨ।

ਉਹਨਾਂ ਕਿਹਾ ਕਿ ਜਾਹਿਰ ਤੌਰ ਤੇ ਇਹ ਕੰਮ ਇਸ ਲਈ ਕੀਤਾ ਗਿਆ ਹੈ ਤਾਂ ਜੋ ਇੱਥੇ ਜਬਰੀ ਮੰਡੀ ਲਗਵਾਈ ਜਾ ਸਕੇ।

ਉਹਨਾਂ ਕਿਹਾ ਕਿ ਵਸਨੀਕ ਇੱਥੇ ਹੋ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਣਗੇ ਅਤੇ ਇਸ ਕਾਰਵਾਈ ਦੇ ਖਿਲਾਫ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।

Continue Reading

Mohali

ਸਿੱਖ ਨਸਲਕੁਸ਼ੀ ਦੇ ਦਿਨਾਂ ਵਿੱਚ ਪਸ਼ਚਾਤਾਪ ਕਰਨ ਦੀ ਥਾਂ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਕਾਂਗਰਸ : ਪਰਮਜੀਤ ਸਿੰਘ ਕਾਹਲੋਂ

Published

on

By

ਐਸ ਏ ਐਸ ਨਗਰ, 4 ਨਵੰਬਰ (ਸ.ਬ.) ਪੰਥਕ ਆਗੂ ਅਤੇ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸਿੱਖ ਨਸਲਕੁਸ਼ੀ ਦੇ ਦਿਨਾਂ ਵਿੱਚ ਕਾਂਗਰਸ ਪਾਰਟੀ ਪਸ਼ਚਾਤਾਪ ਕਰਨ ਅਤੇ ਮਾਫੀ ਮੰਗਣ ਦੀ ਥਾਂ ਤੇ ਦਿੱਲੀ ਅਤੇ ਪੰਜਾਬ ਅੰਦਰ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਅਤੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕ ਰਹੀ ਹੈ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।

ਉਹਨਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ। ਪਹਿਲਾਂ ਆਪਰੇਸ਼ਨ ਬਲੂ ਸਟਾਰ ਵੇਲੇ ਪੰਜਾਬ ਵਿੱਚ 35 ਗੁਰੂ ਧਾਮਾਂ ਤੇ ਫੌਜ ਤੋਂ ਹਮਲਾ ਕਰਵਾਇਆ ਜਦੋਂ ਸਿੱਖ ਨੌਜਵਾਨਾਂ ਨੇ ਇਸ ਦਾ ਬਦਲਾ ਲਿਆ ਤਾਂ ਨਵੰਬਰ ਦੇ ਪਹਿਲੇ ਹਫਤੇ ਤੇ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਸਿੱਖ ਨਸਲਕੁਸ਼ੀ ਕਰਵਾਈ, ਜਿਸ ਦਾ ਇਨਸਾਫ ਲੈਣ ਲਈ ਕੌਮ ਅੱਜ 42 ਸਾਲਾਂ ਬਾਅਦ ਵੀ ਦਰ ਦਰ ਭਟਕ ਰਹੀ ਹੈ ਅਤੇ ਕਾਂਗਰਸ ਪਾਰਟੀ ਪੀੜਿਤ ਪਰਿਵਾਰਾਂ ਦੇ ਜ਼ਖਮਾਂ ਤੇ ਮਰਹਮ ਲਗਾਉਣ ਦੀ ਥਾਂ ਆਪਣੇ ਦੋਸ਼ੀ ਲੀਡਰ ਬਚਾ ਰਹੀ ਹੈ। ਉਹਨਾਂ ਨੂੰ ਉੱਚ ਅਹੁਦੇ ਤੇ ਸਨਮਾਨਿਤ ਕਰ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਆਗੂ ਆਪਣੀ ਜਮੀਰ ਮਾਰ ਕੇ ਦੋਸ਼ੀ ਲੀਡਰਾਂ ਸਾਹਮਣੇ ਝੁੱਕ ਝੁੱਕ ਕੇ ਸਲਾਮ ਕਰਕੇ ਆਪਣਾ ਮਨ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਹਲਾਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਣਗੇ ਅਤੇ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਭਾਈਚਾਰਕ ਸਾਂਝ ਤੋੜਨ ਦੀਆਂ ਪੁਰਾਣੀਆਂ ਚਾਲਾਂ ਨੂੰ ਨਕਾਰ ਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ।

Continue Reading

Mohali

ਬਲਟਾਣਾ ਫ਼ਰਨੀਚਰ ਮਾਰਕੀਟ ਵਿੱਚ ਲੱਗੀ ਅੱਗ ਨਾਲ 22 ਸ਼ੈਡ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

Published

on

By

ਜ਼ੀਰਕਪੁਰ, 4 ਨਵੰਬਰ (ਸ.ਬ.) ਜ਼ੀਰਕਪੁਰ ਦੀ ਮਸ਼ਹੂਰ ਬਲਟਾਣਾ ਫ਼ਰਨੀਚਰ ਮਾਰਕੀਟ ਵਿੱਚ ਅੱਜ ਤੜਕੇ ਲੱਗੀ ਭਿਆਨਕ ਅੱਗ ਕਾਰਨ ਟੀਨ ਦੇ 22 ਟੀਨ ਸ਼ੈਡ ਸੜ ਕੇ ਸੁਆਹ ਹੋ ਗਏ। ਅੱਜ ਸਵੇਰੇ 4 ਵਜੇ ਦੇ ਕਰੀਬ ਲੱਗੀ ਇਹ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਇਹਨਾਂ ਦੁਕਾਨਾਂ ਵਿੱਚ ਪਿਆ ਲੱਖਾਂ ਰੁਪਏ ਦਾ ਕੀਮਤੀ ਫ਼ਰਨੀਚਰ ਅਤੇ ਸਾਮਾਨ ਸੜ ਕੇ ਸੁਆਹ ਹੋ ਗਿਆ।

ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਤੜਕੇ 4 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਮੌਕੇ ਤੇ ਜ਼ੀਰਕਪੁਰ ਤੋਂ ਇਲਾਵਾ ਮੁਹਾਲੀ, ਡੇਰਾਬੱਸੀ, ਪੰਚਕੂਲਾ ਅਤੇ ਏਅਰ ਫੋਰਸ ਸਟੇਸ਼ਨ ਤੋਂ ਫਾਇਰ ਟੈਂਡਰ ਸੱਦੇ ਗਏ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਸਮਾਨ ਛੂੰਹਦੀਆਂ ਅੱਗ ਦੀਆਂ ਲਪਟਾਂ ਇੱਕ ਸ਼ੈਡ ਤੋਂ ਦੂਜੇ ਸ਼ੈਡ ਤੱਕ ਫੈਲਦੀਆਂ ਦੇਖ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਲੋਕ ਬਾਲਟੀਆਂ ਵਿੱਚ ਪਾਣੀ ਭਰ ਕੇ ਅੱਗ ਬੁਝਾਉਣ ਵਿੱਚ ਫਾਇਰ ਕਰਮੀਆਂ ਦੀ ਮਦਦ ਲਈ ਅੱਗੇ ਆਏ।

ਸਥਾਨਕ ਵਸਨੀਕਾਂ ਅਨੁਸਾਰ ਅੱਗ ਬਹੁਤ ਭਿਆਨਕ ਸੀ। ਸ਼ੁਰੂਆਤ ਵਿੱਚ ਲੋਕਾਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਂਬੜ ਇੰਨੇ ਤੇਜ਼ ਸਨ ਕਿ ਦੁਕਾਨਦਾਰ ਆਪਣੇ ਮਾਲ ਨੂੰ ਸੁਆਹ ਹੁੰਦਾ ਦੇਖ ਬੇਵੱਸ ਨਜ਼ਰ ਆਏ। ਇੱਕ ਦੁਕਾਨਦਾਰ ਨੇ ਕਿਹਾ ਕਿ ਘਟਨਾ ਦੇ ਪੰਜ ਘੰਟੇ ਬਾਅਦ ਵੀ ਸਾਮਾਨ ਬਚਾਉਣ ਦਾ ਕੰਮ ਜਾਰੀ ਸੀ ਅਤੇ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ ਹੈ। ਪੁਲੀਸ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਮੁੱਢਲੇ ਤੌਰ ਤੇ ਸ਼ਾਰਟ ਸਰਕਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਮਾਰਕੀਟ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ। ਇੱਥੇ ਨਾਜਾਇਜ਼ ਤੌਰ ਤੇ ਬਣੇ ਸ਼ੈਡਾਂ ਵਿੱਚ ਲੱਕੜ ਦੇ ਫ਼ਰਨੀਚਰ ਦੇ ਨਾਲ-ਨਾਲ ਪੇਂਟ, ਥਿਨਰ, ਕੈਮੀਕਲ ਤੇ ਤੇਲ ਜਮ੍ਹਾਂ ਰੱਖੇ ਹੋਏ ਹਨ ਅਤੇ ਬਿਜਲੀ ਦੇ ਆਰਜ਼ੀ ਕੁਨੈਕਸ਼ਨ ਲਏ ਹੋਏ ਹਨ, ਜਿਸ ਕਾਰਨ ਇਹ ਬਾਜ਼ਾਰ ਹਰ ਸਮੇਂ ਵੱਡੇ ਹਾਦਸਿਆਂ ਦੇ ਖ਼ਤਰੇ ਹੇਠ ਰਹਿੰਦਾ ਹੈ।

Continue Reading

Latest News

Trending