Connect with us

National

ਝੌਂਪੜੀ ਨੂੰ ਅੱਗ ਲੱਗਣ ਕਾਰਨ ਪਿਓ-ਧੀ ਅਤੇ ਭਰਾ ਦੀ ਮੌਤ, 1 ਗੰਭੀਰ ਜ਼ਖਮੀ

Published

on

ਦੇਵਰੀਆ, 21 ਅਕਤੂਬਰ (ਸ.ਬ.) ਦੇਵਰੀਆ ਜ਼ਿਲ੍ਹੇ ਦੇ ਭਟਨੀ ਥਾਣਾ ਖੇਤਰ ਦੇ ਅਧੀਨ ਆਉਂਦੇ ਨੋਨਾਪਾਰ ਪਿੰਡ ਵਿੱਚ ਇੱਕ ਝੌਂਪੜੀ ਨੂੰ ਅੱਗ ਲੱਗ ਜਾਣ ਕਾਰਨ ਇੱਕ ਆਦਮੀ, ਉਸਦੀ ਤਿੰਨ ਸਾਲਾ ਧੀ ਅਤੇ ਮੁੰਡੇ ਸਮੇਤ ਤਿੰਨ ਲੋਕਾਂ ਦੀ ਸੜ ਜਾਣ ਕਾਰਨ ਮੌਤ ਹੋ ਗਈ। ਜਦਕਿ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਪੁਲੀਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦਾ ਪਤਾ ਲੱਗਦੇ ਸਾਰ ਹੀ ਪਿੰਡ ਵਾਸੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।

ਪੁਲੀਸ ਅਨੁਸਾਰ, ਨੋਨਾਪਾਰ ਪਿੰਡ ਦਾ ਰਹਿਣ ਵਾਲਾ ਜਤਿੰਦਰ ਪ੍ਰਸਾਦ (32), ਆਪਣੀ ਪਤਨੀ ਲੀਲਾ (28), ਤਿੰਨ ਸਾਲ ਦੀ ਧੀ ਸ਼ਾਨੀ ਅਤੇ ਭਰਾ ਬਾਲਕਿਸ਼ਨ (13) ਨਾਲ ਇੱਕ ਝੌਂਪੜੀ ਵਿੱਚ ਸੌਂ ਰਿਹਾ ਸੀ। ਬੀਤੀ ਰਾਤ ਲਗਭਗ 1:30 ਵਜੇ ਝੌਂਪੜੀ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੇ ਬਾਰੇ ਜਦੋਂ ਤੱਕ ਪਰਿਵਾਰ ਨੂੰ ਪਤਾ ਲੱਗਾ ਅਤੇ ਉਹ ਕੁਝ ਸਮਝ ਸਕਦਾ, ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਘਟਨਾ ਦੌਰਾਨ ਪ੍ਰਸਾਦ, ਉਸਦੀ ਧੀ ਸ਼ਨੀ ਅਤੇ ਭਰਾ ਬਾਲਕਿਸ਼ਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਲੀਲਾ ਗੰਭੀਰ ਰੂਪ ਵਿੱਚ ਸੜ ਗਈ।

ਭਟਨੀ ਪੁਲੀਸ ਸਟੇਸ਼ਨ ਦੇ ਇੰਚਾਰਜ ਪੰਕਜ ਗੁਪਤਾ ਨੇ ਦੱਸਿਆ ਕਿ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਕਾਫੀ ਮੁਸ਼ਕਤ ਕਰਦੇ ਹੋਏ ਅੱਗ ਤੇ ਕਾਬੂ ਪਾਇਆ। ਜ਼ਖਮੀ ਲੀਲਾ ਨੂੰ ਦੇਵਰੀਆ ਦੇ ਮਹਾਰਿਸ਼ੀ ਦੇਵਰਾਹਾ ਬਾਬਾ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈਂਦੇ ਹੋਏ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਝੌਪੜੀ ਨੂੰ ਅੱਗ ਕਿਵੇਂ ਲੱਗੀ, ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

100 ਫੁੱਟ ਡੂੰਘੀ ਖੱਡ ਵਿੱਚ ਬੱਸ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ, 16 ਜ਼ਖ਼ਮੀ

Published

on

By

ਊਧਮਪੁਰ, 21 ਅਕਤੂਬਰ (ਸ.ਬ.) ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਲਾਟੀ ਮੁੱਖ ਦਫ਼ਤਰ ਤੋਂ ਪੰਚੌਂਡ ਰਾਹੀਂ ਊਧਮਪੁਰ ਵੱਲ ਜਾ ਰਹੀ ਬੱਸ ਗੁੱਲੀ ਗਲਾ ਇਲਾਕੇ ਵਿੱਚ ਬੇਕਾਬੂ ਹੋ ਕੇ ਲਗਭਗ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਯਾਤਰੀਆਂ ਦੇ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ, ਬੱਸ ਅੱਜ ਸਵੇਰੇ ਕਰੀਬ 6:45 ਵਜੇ ਪੰਚੌਂਡ ਤੋਂ ਊਧਮਪੁਰ ਲਈ ਰਵਾਨਾ ਹੋਈ ਸੀ। ਸਵੇਰੇ ਲਗਭਗ 7:30 ਵਜੇ ਲਾਟੀ ਮੁੱਖ ਦਫ਼ਤਰ ਤੋਂ ਕਰੀਬ 45 ਕਿਲੋਮੀਟਰ ਅਤੇ ਪੰਚੌਂਡ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਗੁੱਲੀ ਗਲਾ ਨੇੜੇ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕ ਮੌਕੇ ਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਲੋਕਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਨਿੱਜੀ ਵਾਹਨਾਂ ਦੀ ਮਦਦ ਨਾਲ ਰਾਮਨਗਰ ਦੇ ਉਪ-ਜ਼ਿਲ੍ਹਾ ਹਸਪਤਾਲ ਪਹੁੰਚਾਇਆ।

ਮੁੱਢਲੀ ਜਾਣਕਾਰੀ ਮੁਤਾਬਕ, ਛੇ ਜ਼ਖ਼ਮੀਆਂ ਨੂੰ ਇਲਾਜ ਲਈ ਰਾਮਨਗਰ ਦੇ ਉਪ-ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਹੋਰ ਜ਼ਖ਼ਮੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ।

ਸਾਬਕਾ ਸਰਪੰਚ ਹੰਸ ਰਾਜ ਮੁਤਾਬਕ, ਹਾਦਸੇ ਵਾਲੀ ਥਾਂ ਤੇ ਸੜਕ ਦੀ ਹਾਲਤ ਕਾਫ਼ੀ ਖ਼ਰਾਬ ਹੈ। ਮੁੱਢਲੇ ਤੌਰ ਤੇ ਸੜਕ ਦੀ ਮਾੜੀ ਹਾਲਤ ਨੂੰ ਹਾਦਸੇ ਦਾ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗ ਸਕੇਗਾ। ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਕੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ। ਜ਼ਖ਼ਮੀਆਂ ਦੀ ਹਾਲਤ ਅਤੇ ਹਾਦਸੇ ਨਾਲ ਸਬੰਧਤ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।

ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਬੱਸ ਹਾਦਸੇ ਤੋਂ ਬਾਅਦ ਊਧਮਪੁਰ ਦੇ ਡਿਪਟੀ ਕਮਿਸ਼ਨਰ ਅਨੰਤ ਦਿਵੇਦੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਯਾਤਰੀਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਡਾ. ਜਤਿੰਦਰ ਸਿੰਘ ਅਨੁਸਾਰ, ਬਚਾਅ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ 9 ਤੋਂ 10 ਜ਼ਖ਼ਮੀ ਯਾਤਰੀਆਂ ਨੂੰ ਰਾਮਨਗਰ ਦੇ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਕਿਸੇ ਦੀ ਮੌਤ ਹੋਣ ਦੀ ਸੂਚਨਾ ਨਹੀਂ ਹੈ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਦਫ਼ਤਰ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹੈ।

Continue Reading

National

ਭੈਣ ਦੀ ਸਹੇਲੀ ਨੂੰ ਘਰ ਰੱਖਣ ਤੇ ਨਾਰਾਜ਼ ਭਰਾ ਨੇ ਸਕੀ ਭੈਣ ਨੂੰ ਮਾਰੀ ਗੋਲੀ, ਹਾਲਤ ਗੰਭੀਰ

Published

on

By

ਆਗਰਾ, 21 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਘਰ ਵਿੱਚ ਭੈਣ ਦੀ ਸਹੇਲੀ ਦੇ ਰਹਿਣ ਦਾ ਵਿਰੋਧ ਕਰ ਰਹੇ ਭਰਾ ਨੇ ਬੀਤੀ ਦੇਰ ਰਾਤ ਆਪਣੀ ਸਕੀ ਭੈਣ ਨੂੰ ਗੋਲੀ ਮਾਰ ਦਿੱਤੀ। ਪਿੱਠ ਵਿੱਚ ਗੋਲੀ ਲੱਗਣ ਕਾਰਨ 25 ਸਾਲਾ ਬੇਬੀ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਦਿੱਲੀ ਗੇਟ ਸਥਿਤ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਵਿੱਚ ਲੜਕੀ ਦੇ ਪਿਤਾ ਨੇ ਆਪਣੇ ਪੁੱਤਰਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਅਤੇ ਧੀ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।

ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਥਾਣਾ ਟ੍ਰਾਂਸ ਯਮੁਨਾ ਖੇਤਰ ਦੇ ਟੇਢੀ ਬਗੀਆ ਸਥਿਤ ਵਿਕਾਸ ਨਗਰ ਵਿੱਚ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ, ਬੇਬੀ ਰਸੋਈ ਵਿੱਚ ਕੰਮ ਕਰ ਰਹੀ ਸੀ। ਇਸੇ ਦੌਰਾਨ ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਦਾ ਭਰਾ ਰਾਹੁਲ ਦੂਜੀ ਮੰਜ਼ਿਲ ਤੇ ਆਇਆ ਅਤੇ ਦੇਸੀ ਪਿਸਤੌਲ ਨਾਲ ਆਪਣੀ ਭੈਣ ਤੇ ਗੋਲੀ ਚਲਾ ਦਿੱਤੀ।

ਪਿੱਠ ਵਿੱਚ ਗੋਲੀ ਲੱਗਣ ਕਾਰਨ ਬੇਬੀ ਰਸੋਈ ਵਿੱਚ ਹੀ ਡਿੱਗ ਪਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਿਤਾ ਕ੍ਰਿਪਾਲ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰ ਭੱਜ ਕੇ ਉੱਪਰ ਪਹੁੰਚੇ, ਪਰ ਉਦੋਂ ਤੱਕ ਮੁਲਜ਼ਮ ਰਾਹੁਲ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਬੇਬੀ ਨੂੰ ਹਸਪਤਾਲ ਪਹੁੰਚਾਇਆ।

ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ, ਰਾਹੁਲ ਦੇ ਭਰਾ ਸੁਮੇਰ ਦੀ ਪਤਨੀ ਰਾਜਕੁਮਾਰੀ ਨੇ ਦੱਸਿਆ ਕਿ ਬੇਬੀ ਦੀ ਇੱਕ ਸਹੇਲੀ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੇ ਘਰ ਰਹਿ ਰਹੀ ਸੀ। ਇਸ ਗੱਲ ਨੂੰ ਲੈ ਕੇ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਵੀ ਰਾਹੁਲ ਨੇ ਬੇਬੀ ਦੀ ਸਹੇਲੀ ਦੇ ਘਰ ਰਹਿਣ ਤੇ ਇਤਰਾਜ਼ ਜਤਾਇਆ। ਇਸੇ ਦੌਰਾਨ ਜਦੋਂ ਬੇਬੀ ਦੂਜੀ ਮੰਜ਼ਿਲ ਤੇ ਬਣੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ, ਤਾਂ ਰਾਹੁਲ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਅਤੇ ਕਥਿਤ ਤੌਰ ਤੇ ਪਿੱਛਿਓਂ ਆਪਣੀ ਭੈਣ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ।

ਏਸੀਪੀ ਛੱਤਾ ਸ਼ਵੇਤਾ ਵਰਮਾ ਨੇ ਦੱਸਿਆ ਕਿ ਪਿਤਾ ਕ੍ਰਿਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Continue Reading

National

ਆਰਡਰ ਲੇਟ ਹੋਣ ਕਾਰਨ ਹੋਏ ਝਗੜੇ ਵਿੱਚ 1 ਵਿਅਕਤੀ ਦਾ ਚਾਕੂ ਮਾਰ ਕੇ ਕਤਲ, 3 ਜ਼ਖ਼ਮੀ

Published

on

By

ਸਰਾਈਕੇਲਾ, 21 ਅਕਤੂਬਰ (ਸ.ਬ.) ਝਾਰਖੰਡ ਦੇ ਸਰਾਈਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਅੱਜ ਦੁਰਗਾ ਪੂਜਾ ਪੰਡਾਲ ਦੇ ਨੇੜੇ ਇਕ ਫੂਡ ਸਟਾਲ ਤੇ ਵੈਜ ਰੋਲ ਪਰੋਸਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ, ਇਹ ਘਟਨਾ ਆਦਿਤਿਆਪੁਰ ਵਿੱਚ ਏਆਈਏਡੀਏ ਇਮਾਰਤ ਦੇ ਨੇੜੇ ਲਗਭਗ 12:30 ਵਜੇ ਵਾਪਰੀ। ਮ੍ਰਿਤਕ ਦੀ ਪਛਾਣ ਜਮਸ਼ੇਦਪੁਰ ਦੇ ਮਾਨਗੋ ਵਾਸੀ ਸ਼ੇਖਰ ਵਜੋਂ ਹੋਈ ਹੈ।

ਉਹ ਆਪਣੇ ਇਕ ਦੋਸਤ ਨਾਲ ਪੰਡਾਲ ਗਿਆ ਸੀ ਅਤੇ ਉਸ ਨੇ ਇਕ ਫੂਡ ਸਟਾਲ ਤੋਂ ਵੈਜ ਰੋਲ ਆਰਡਰ ਕੀਤਾ ਸੀ। ਪੁਲੀਸ ਨੇ ਕਿਹਾ ਕਿ ਦੁਕਾਨ ਮਾਲਕ ਨੇ ਕਥਿਤ ਤੌਰ ਤੇ ਆਰਡਰ ਪਰੋਸਣ ਵਿੱਚ ਦੇਰੀ ਕੀਤੀ, ਜਿਸ ਕਾਰਨ ਸ਼ੇਖਰ ਨੇ ਆਰਡਰ ਰੱਦ ਕਰ ਦਿੱਤਾ, ਜਿਸ ਨਾਲ ਦੋਵਾਂ ਵਿਚਕਾਰ ਝਗੜਾ ਹੋ ਗਿਆ। ਦੁਰਗਾ ਪੂਜਾ ਕਮੇਟੀ ਦੇ ਮੈਂਬਰਾਂ ਨੇ ਦਖਲ ਦੇਣ ਅਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੁਕਾਨ ਮਾਲਕ ਅਤੇ ਉਸ ਦੇ ਕਰਮਚਾਰੀਆਂ ਨੇ ਉਨ੍ਹਾਂ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਘਟਨਾ ਵਿੱਚ ਚਾਰ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਗੰਭੀਰ ਜ਼ਖਮੀ ਸ਼ੇਖਰ ਨੂੰ ਬਾਅਦ ਵਿੱਚ ਜਮਸ਼ੇਦਪੁਰ ਦੇ ਟਾਟਾ ਮੇਨ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਅਨੁਭਵ ਭਾਰਦਵਾਜ ਨੇ ਕਿਹਾ ਕਿ ਇਹ ਘਟਨਾ ਨਿੱਜੀ ਰੰਜਿਸ਼ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

Latest News

Trending