Connect with us

Mohali

ਪਿੰਡਾਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਕੀਤਾ ਜਾਵੇਗਾ ਮੁਕੰਮਲ : ਕੁਲਵੰਤ ਸਿੰਘ

Published

on

 

 

ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪਿੰਡਾਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ। ਹਲਕਾ ਵਿਧਾਇਕ ਨਾਲ ਮੁਲਾਕਾਤ ਕਰਨ ਲਈ ਹਲਕੇ ਦੇ 7 ਪਿੰਡਾਂ ਹੁਸੈਨਪੁਰ, ਮਟਰਾਂ, ਬਲੌਂਗੀ, ਠਸਕਾ, ਪਾਪੜੀ, ਕੁਰੜਾ ਅਤੇ ਰੁੜਕਾ ਦੀਆਂ ਨਵੀਂਆਂ ਚੁਣੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਮੌਕੇ ਸz. ਕੁਲਵੰਤ ਸਿੰਘ ਨੇ ਕਿਹਾ ਕਿ ਆਪਣੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਪ੍ਰੇਰਿਆ। ਸ. ਕੁਲਵੰਤ ਸਿੰਘ ਨੇ ਨਵੀਆਂ ਚੁਣੀਆਂ ਗਈਆਂ ਨੂੰ ਭਰੋਸਾ ਦਿੱਤਾ ਕਿ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ ਅਤੇ ਨਵੇਂ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਲੋੜੀਂਦੇ ਫੰਡ ਜੁਟਾਉਣ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਪੰਚ ਕਿਸੇ ਇੱਕ ਪਾਰਟੀ ਦਾ ਨਹੀ ਹੁੰਦਾ ਸਗੋਂ ਉਹ ਪੂਰੇ ਪਿੰਡ ਦਾ ਸਰਪੰਚ ਹੁੰਦਾ ਹੈ। ਇਸ ਲਈ ਪਿੰਡ ਦਾ ਵਿਕਾਸ ਬਿਨ੍ਹਾਂ ਕਿਸੇ ਭੇਦਭਾਵ ਦੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਕੀਤਾ ਜਾਵੇ ਅਤੇ ਪੈਸੇ ਦੀ ਵਰਤੋਂ ਉਨ੍ਹਾਂ ਕੰਮਾਂ ਤੇ ਹੀ ਕੀਤੀ ਜਾਵੇ ਜੋ ਲੋਕ ਹਿੱਤ ਵਿੱਚ ਕਰਨੇ ਜਰੂਰੀ ਹਨ ਤਾਂ ਜੋ ਵਿਕਾਸ ਦੇ ਨਾਲ ਨਾਲ ਆਪਸੀ ਭਾਈਚਾਰਾ ਵੀ ਮਜਬੂਤ ਹੋਵੇ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ ਧਿਆਨ ਦਿੱਤਾ ਜਾਵੇ।

ਹਲਕਾ ਵਿਧਾਇਕ ਨੂੰ ਮਿਲਣ ਆਈਆਂ ਪੰਚਾਇਤਾਂ ਦੇ ਨੁਮਾਇੰਦਿਆਂ ਹਲਕਾ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਸੋਚ ਦੀ ਲੀਹ ਤੇ ਚੱਲਦੇ ਹੋਏ ਆਪਣੇ ਪਿੰਡਾਂ ਦਾ ਵਿਕਾਸ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਰਨਗੇ।

ਇਸ ਮੌਕੇ ਮਿਉਂਸਪਲ ਕੌਂਸਲ ਸਰਬਜੀਤ ਸਿੰਘ ਅਤੇ ਗੁਰਮੀਤ ਕੌਰ, ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ, ਡਾ. ਕੁਲਦੀਪ ਸਿੰਘ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਆਰ.ਪੀ. ਸ਼ਰਮਾ, ਜਸਪਾਲ ਸਿੰਘ, ਹਰਮੇਸ਼ ਸਿੰਘ ਕੁੰਬੜਾ, ਹਰਬਿੰਦਰ ਸਿੰਘ, ਅਕਬਿੰਦਰ ਸਿੰਘ ਗੋਸਲ, ਅਵਤਾਰ ਸਿੰਘ ਮੌਲੀ ਬੈਦਵਾਣ, ਤਰਲੋਚਨ ਸਿੰਘ, ਹਰਪਾਲ ਸਿੰਘ ਬਰਾੜ, ਆਰ. ਐਸ. ਢਿੱਲੋਂ, ਧੀਰਜ ਕੁਮਾਰ, ਅਮਰੀਕ ਸਿੰਘ ਸਮਾਣਾ ਵੀ ਹਾਜ਼ਰ ਸਨ।

 

Continue Reading

Mohali

ਪੁਲੀਸ ਵੱਲੋਂ ਜ਼ੀਰਕਪੁਰ ਵਿਖੇ ਜਿਊਲਰ ਦੀ ਦੁਕਾਨ ਵਿੱਚ ਲੁੱਟ ਖੋਹ ਦੀ ਨੀਅਤ ਨਾਲ ਫਾਇਰਿੰਗ ਕਰਨ ਵਾਲੇ ਦੋ ਵਿਅਕਤੀ ਕਾਬੂ

Published

on

By

 

ਗੈਂਗਸਟਰ ਫੌਜੀ ਨੇ ਘਟਨਾ ਨੂੰ ਦਿੱਤਾ ਸੀ ਅੰਜਾਮ, ਫੌਜੀ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ, ਤੀਜਾ ਮੁਲਜਮ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚ

ਐਸ.ਏ.ਐਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਜੀਰਕਪੁਰ ਇਲਾਕੇ ਵਿੱਚ ਇਕ ਜਿਊਲਰ ਦੀ ਦੁਕਾਨ ਵਿੱਚ ਹੋਈ ਲੁੱਟ ਦੀ ਵਾਰਦਾਤ ਵਿੱਚ ਸ਼ਾਮਿਲ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਗੈਂਗਸਟਰਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਨਫੌਜੀ ਅਤੇ ਮਹੇਸ਼ ਸ਼ਰਮਾ ਵਾਸੀ ਅੰਬਾਲਾ ਵਜੋਂ ਹੋਈ ਹੈ।

ਇਸ ਸਬੰਧੀ ਜਿਲਾ ਪੁਲੀਸ ਮੁਖੀ ਦੀਪਕ ਪਾਰੀਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ਵਿੱਚ 14 ਅਕਤੂਬਰ ਨੂੰ ਲੋਹਗੜ ਵਿਚਲੀ ਦਿਵਿਆ ਜਿਊਲਰ ਦੁਕਾਨ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਫਾਇਰਿੰਗ ਕੀਤੀ ਗਈ ਸੀ। ਮਾਮਲੇ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਅਤੇ ਉਸ ਦੇ ਹੋਰਨਾਂ ਸਾਥੀਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਉਹਨਾਂ ਦੱਸਿਆ ਕਿ ਜਦੋਂ ਪੁਲੀਸ ਵਲੋਂ ਇਸ ਮਾਮਲੇ ਵਿੱਚ ਨਾਮਜ਼ਦ ਰਾਹੁਲ ਵੈਦ ਦਾ ਜਦੋਂ ਪਿੱਛਾ ਕੀਤਾ ਗਿਆ ਤਾਂ ਉਸ ਵਲੋਂ ਪੰਚਕੂਲਾ ਪੁਲੀਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਸਬੰਧੀ ਪਿੰਜੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇਹਨਾਂ ਦੇ ਸਾਥੀ ਰਾਹੁਲ ਵੈਦ ਦੇ ਤੀਜੇ ਸਾਥੀ ਮਹੇਸ਼ ਸ਼ਰਮਾ ਨੂੰ ਕਾਬੂ ਕੀਤਾ ਗਿਆ।

ਜਿਲਾ ਪੁਲੀਸ ਮੁਖੀ ਨੇ ਦਸਿਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਕੋਲੋਂ ਦੋ ਨਾਜਾਇਜ ਪਿਸਟਲ ਅਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨਾਂ ਦਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਫੌਜੀ ਨੇ ਪੁਲੀਸ ਨੂੰ ਦਸਿਆ ਕਿ ਪਿੰਡ ਮੁੜਤਸੈਦੇਵਾਲਾ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਜੀਰਕਪੁਰ ਵਿਖੇ ਰਹਿ ਰਿਹਾ ਸੀ।

ਇਸ ਦੌਰਾਨ ਉਸ ਦਾ ਸਬੰਧ ਸ਼ਨੀਦੇਵ ਉਰਫ ਕੁੱਕੀ ਗੈਂਗ ਹਰਿਆਣਾ ਨਾਲ ਹੋਇਆ ਜੋ ਕਿ ਸਾਲ 2013 ਵਿੱਚ ਰਾਕੇਸ਼ ਪੱਪੂ ਇਸ ਗੈਂਗ ਨੂੰ ਅਪਰੇਟ ਕਰਦਾ ਸੀ, ਉਸ ਵਲੋਂ ਕੁੱਕੀ ਗੈਂਗ ਦੇ ਸਰਗਨਾ ਸ਼ਨੀਦੇਵ ਨੇ ਭਰਾ ਸੁਖਵਿੰਦਰ ਨਰਵਾਲ ਦਾ ਰੋਹਤਕ ਵਿਖੇ ਕਤਲ ਕਰ ਦਿਤਾ ਸੀ। ਸੁਖਵਿੰਦਰ ਨਰਵਾਲ ਕੁੱਕੀ ਗੈਂਗ ਦੇ ਸਰਗਨਾ ਸ਼ਨੀਦੇਵ ਦਾ ਭਰਾ ਅਤੇ ਗੈਂਗਸਟਰ ਫੌਜੀ ਦਾ ਦੋਸਤ ਹੋਣ ਕਰਕੇ ਸੁਖਵਿੰਦਰ ਨਰਵਾਲ ਦੀ ਮੌਤ ਦਾ ਬਦਲਾ ਲੈਣ ਲਈ ਇਹਨਾਂ ਨੇ 2017 ਵਿੱਚ ਕੋਟਾ ਬੁੰਦੀ ਅਦਾਲਤ ਵਿਖੇ ਪੇਸ਼ੀ ਦੌਰਾਨ ਰਾਕੇਸ਼ ਪੱਪੂ ਤੇ ਫਾਇਰਿੰਗ ਕੀਤੀ ਸੀ ਪਰ ਪੱਪੂ ਬਚ ਗਿਆ ਸੀ। ਗੈਂਗਸਟਰ ਗਗਨਦੀਪ ਫੌਜੀ ਵਿਰੁਧ ਪੁਲੀਸ ਸਟੇਸ਼ਨ ਬੂੰਦੀ ਵਿਖੇ ਇਰਾਦਾ ਕਤਲ ਦਾ ਮਾਮਲਾ ਦਰਜ ਹੈ।

ਉਹਨਾਂ ਦੱਸਿਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਨੂੰ ਇਨਾਮੀ ਮੁਲਜਿਮ ਵੀ ਘੋਸ਼ਿਤ ਕੀਤਾ ਗਿਆ ਹੈ, ਫੌਜੀ ਇਸ ਸਮੇਂ ਪੁਲੀਸ ਰਿਮਾਂਡ ਤੇ ਚਲ ਰਿਹਾ ਹੈ। ਇਸ ਮਾਮਲੇ ਵਿੱਚ ਤੀਜੇ ਮੁਲਜਮ ਰਾਹੁਲ ਵੈਦ ਜੋ ਕਿ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚ ਹੈ, ਨੂੰ ਜਲਦ ਪ੍ਰੋਡਕਸ਼ਨ ਵਾਰੰਟ ਤੇ ਮੁਹਾਲੀ ਲਿਆਂਦਾ ਜਾਵੇਗਾ।

Continue Reading

Mohali

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਮੁਹਾਲੀ ਦੇ ਹਸਪਤਾਲ ਵਿੱਚ ਪਾਈ ਫੇਰੀ

Published

on

By

 

 

ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅੱਜ ਸੈਕਟਰ 71 ਵਿੱਚ ਸਥਿਤ ਲਿਵਾਸਾ (ਆਈ ਵੀ ਵਾਈ) ਹਸਪਤਾਲ ਵਿੱਚ ਦਾਖਿਲ ਦਪਿਕ ਨਾਮ ਦੇ ਇੱਕ ਮਰੀਜ ਦਾ ਹਾਲ ਪੁੱਛਣ ਲਈ ਪਹੁੰਚੇ। ਨਿੱਜੀ ਦੌਰੇ ਤੇ ਆਏ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦਾ ਇਹ ਦੌਰਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਇਸ ਮੌਕੇ ਪੁਲੀਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ।

 

Continue Reading

Mohali

ਸਿਟੀ ਬੱਸ ਦੀ ਸਹੂੁਲਤ ਨਾ ਹੋਣ ਕਾਰਨ ਲੋਕਾਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲਦੇ ਹਨ ਆਟੋ ਰਿਕਸ਼ਿਆਂ ਵਾਲੇ

Published

on

By

 

ਜਿਆਦਾਤਰ ਆਟੋ ਚਾਲਕ ਖੁੱਲੇਆਮ ਕਰਦੇ ਹਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ

ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਸਿਟੀ ਬੱਸ ਸੇਵਾ ਸ਼ੁਰੂ ਕਰਨ ਦਾ ਮੁੱਦਾ ਕਈ ਵਾਰ ਉਠਿਆ ਹੈ ਪਰੰਤੂ ਹੁਣ ਤਕ ਸ਼ਹਿਰ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਨਹੀਂ ਹੋਈ, ਜਿਸ ਕਰਕੇ ਆਮ ਲੋਕਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਲਈ ਆਟੋ ਰਿਕਸ਼ਿਆਂ ਵਿੱਚ ਸਫ਼ਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਸ਼ਹਿਰ ਵਿੱਚ ਹਰ ਪਾਸੇ ਵੱਡੀ ਗਿਣਤੀ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕ ਲੋਕਾਂ ਦੀ ਇਸ ਮਜਬੂਰੀ ਦਾ ਪੂਰਾ ਫਾਇਦਾ ਉਠਾਉਂਦੇ ਹਨ ਅਤੇ ਅਕਸਰ ਲੋਕਾਂ ਤੋਂ ਮਨ ਮਰਜ਼ੀ ਦਾ ਕਿਰਾਇਆ ਵਸੂਲਦੇ ਹਨ।

ਮੁਹਾਲੀ ਸ਼ਹਿਰ ਵਿੱਚ ਪੰਜਾਬ ਸਰਕਾਰ ਦੇ ਅਨੇਕਾਂ ਮੁੱਖ ਦਫ਼ਤਰ ਹੋਣ ਕਾਰਨ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਲੋਕ ਆਪਣੇ ਕੰਮ ਧੰਦੇ ਵਾਸਤੇ ਸ਼ਹਿਰ ਵਿੱਚ ਆਉਂਦੇ ਜਾਂਦੇ ਹਨ, ਜਿਨ੍ਹਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਜਾਣ ਲਈ ਅਕਸਰ ਆਟੋ ਰਿਕਸ਼ਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਦੂੁਜੇ ਸ਼ਹਿਰਾਂ ਪਿੰਡਾਂ ਤੋਂ ਆਏ ਲੋਕ ਮੁਹਾਲੀ ਸ਼ਹਿਰ ਬਾਰੇ ਅਣਜਾਣ ਵੀ ਹੁੰਦੇ ਹਨ। ਜਿਸ ਕਰਕੇ ਆਟੋ ਰਿਕਸ਼ਾ ਵਾਲੇ ਇਹਨਾਂ ਲੋਕਾਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵਸਨੀਕਾਂ ਨੂੰ ਵੀ ਜਦੋਂ ਕਿਸੇ ਕੰਮ ਲਈ ਆਟੋ ਰਿਕਸ਼ਾ ਵਿੱਚ ਸਫ਼ਰ ਕਰਨਾ ਪੈਂਦਾ ਹੈ ਤਾਂ ਅਕਸਰ ਆਟੋ ਰਿਕਸ਼ਾ ਵਾਲੇ ਉਨ੍ਹਾਂ ਤੋਂ ਵੀ ਮਨਮਰਜ਼ੀ ਦਾ ਕਿਰਾਇਆ ਵਸੂਲਣ ਦਾ ਯਤਨ ਕਰਦੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਆਟੋ ਚਾਲਕਾਂ ਵਿਚਾਲੇ ਅਕਸਰ ਬਹਿਸ ਵੀ ਹੁੰਦੀ ਹੈ।

ਸ਼ਹਿਰ ਦੇ ਫੇਜ਼ 5 ਦੇ ਲਾਈਟ ਚੌਂਕ ਤੋਂ ਫੇਜ਼ 11 ਤਕ ਦਾ ਕਿਰਾਇਆ 20 ਰੁਪਏ ਹੈ ਪਰ ਅਕਸਰ ਆਟੋ ਰਿਕਸ਼ਾ ਵਾਲੇ ਫੇਜ਼ 5 ਲਾਈਟ ਚੌਂਕ ਤੋਂ ਫੇਜ਼ 11 ਤਕ ਦਾ ਕਿਰਾਇਆ 30 ਰੁਪਏ ਵਸੂਲਦੇ ਹਨ। ਇਸ ਤੋਂ ਇਲਾਵਾ ਫੇਜ਼ 7 ਤੋਂ ਫੇਜ਼ 11 ਤਕ ਦਾ ਵੀ ਕਿਰਾਇਆ 20 ਕੁ ਰੁਪਏ ਹੀ ਹੈ ਪਰ ਅਨੇਕਾਂ ਆਟੋ ਚਾਲਕ ਆਮ ਲੋਕਾਂ ਤੋਂ ਇਸ ਦੂਰੀ ਦਾ ਕਿਰਾਇਆ ਵੀ 30 ਰੁਪਏ ਮੰਗਦੇ ਹਨ। ਫੇਜ਼ 8 ਦੇ ਪੁਰਾਣੇ ਬੱਸ ਅੱਡੇ ਤੇ ਦੂਜੇ ਸ਼ਹਿਰਾਂ ਵਿਚੋਂ ਆਈਆਂ ਬੱਸਾਂ ਵਿਚੋਂ ਦੂਜੇ ਸ਼ਹਿਰਾਂ ਪਿੰਡਾਂ ਤੋਂ ਆਏ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਜਾਣ ਲਈ ਆਟੋ ਰਿਕਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਕਈ ਵਾਰ ਆਟੋ ਚਾਲਕ ਸਪੈਸ਼ਲ ਗੇੜਾ ਕਹਿ ਕੇ ਬਾਹਰੋਂ ਆਏ ਲੋਕਾਂ ਤੋਂ ਕਈ ਗੁਣਾ ਜਿਆਦਾ ਕਿਰਾਇਆ ਵਸੂਲਦੇ ਹਨ। ਬਾਹਰੋਂ ਆਏ ਵਿਅਕਤੀ ਸ਼ਹਿਰ ਸਬੰਧੀ ਅਣਜਾਨ ਹੋਣ ਕਾਰਨ ਇਹ ਵਧੇਰੇ ਕਿਰਾਇਆ ਦੇਣ ਲਈ ਮਜਬੂਰ ਹੋ ਜਾਂਦੇ ਹਨ।

ਅਜਿਹਾ ਵੀ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਵਿੱਚ ਚਲਦੇ ਵੱਡੀ ਗਿਣਤੀ ਆਟੋ ਰਿਕਸ਼ਿਆਂ ਦੇ ਚਾਲਕ ਬਹੁਤ ਤੇਜ਼ ਰਫ਼ਤਾਰ ਨਾਲ ਆਟੋ ਚਲਾਉਂਦੇ ਹਨ ਅਤੇ ਵਧੇਰੇ ਸਵਾਰੀਆਂ ਲੈਣ ਦੇ ਚੱਕਰ ਵਿੱਚ ਅਕਸਰ ਆਟੋ ਰਿਕਸ਼ਾ ਵਾਲੇ ਇੱਕ ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਦੇ ਹਨ। ਕਈ ਆਟੋ ਰਿਕਸ਼ਾ ਵਾਲੇ ਅਣਗਹਿਲੀ ਨਾਲ ਆਟੋ ਰਿਕਸ਼ਾ ਚਲਾਉਂਦੇ ਹਨ ਅਤੇ ਕਈ ਵਾਰ ਤਾਂ ਸੜਕ ਤੇ ਕਰਤਬ ਵੀ ਦਿਖਾਉਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਆਟੋ ਰਿਕਸ਼ਾ ਵਾਲੇ ਸੜਕ ਤੇ ਤੇਜ ਰਫ਼ਤਾਰ ਜਾਂਦਿਆਂ ਕਿਸੇ ਸਵਾਰੀ ਨੂੰ ਵੇਖ ਕੇ ਅਚਾਨਕ ਬਰੇਕਾਂ ਮਾਰ ਦਿੰਦੇ ਹਨ, ਜਿਸ ਕਾਰਨ ਇਹਨਾਂ ਦੇ ਪਿਛੇ ਆਉਂਦੇ ਵਾਹਨ ਇਹਨਾਂ ਵਿੱਚ ਵੱਜਣ ਤੋਂ ਬਹੁਤ ਮੁਸ਼ਕਿਲ ਨਾਲ ਬਚਦੇ ਹਨ। ਅਜਿਹੇ ਆਟੋ ਰਿਕਸ਼ਾ ਚਾਲਕ ਆਪਣੀ ਖੁਦ ਦੀ ਜਾਨ ਤਾਂ ਖ਼ਤਰੇ ਵਿੱਚ ਪਾਉਂਦੇ ਹੀ ਹਨ, ਬਲਕਿ ਆਟੋ ਰਿਕਸ਼ਾ ਵਿੱਚ ਬੈਠੇ ਲੋਕਾਂ ਦੀ ਜਾਨ ਵੀ ਖ਼ਤਰੇ ਵਿੱਚ ਪਾ ਦਿੰਦੇ ਹਨ।

ਇਹਨਾਂ ਆਟੋ ਰਿਕਸ਼ਾ ਵਾਲਿਆਂ ਨੇ ਵੱਖ ਵੱਖ ਸੜਕਾਂ ਤੇ ਆਪਣੇ ਅੱਡੇ ਬਣਾਏ ਹੋਏ ਹਨ, ਜਿਥੇ ਕਿ ਸਾਰਾ ਦਿਨ ਵੱਡੀ ਗਿਣਤੀ ਵਿੱਚ ਆਟੋ ਖੜੇ ਰਹਿੰਦੇ ਹਨ। ਇਹਨਾਂ ਆਟੋ ਰਿਕਸ਼ਿਆਂ ਦੇ ਸੜਕਾਂ ਕਿਨਾਰੇ ਖੜੇ ਰਹਿਣ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਕਈ ਵਾਰ ਜਾਮ ਵਰਗੀ ਸਥਿਤੀ ਵੀ ਬਣ ਜਾਂਦੀ ਹੈ। ਜੇ ਕੋਈ ਵਿਅਕਤੀ ਇਹਨਾਂ ਨੂੰ ਆਟੋ ਰਿਕਸ਼ਾ ਸਾਈਡ ਤੇ ਕਰਨ ਨੂੰ ਕਹਿੰਦਾ ਹੈ ਤਾਂ ਅਕਸਰ ਆਟੋ ਚਾਲਕ ਉਸ ਵਿਅਕਤੀ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ, ਜਿਸ ਕਾਰਨ ਡਰਦਾ ਹੋਇਆ ਕੋਈ ਵੀ ਵਿਅਕਤੀ ਇਹਨਾਂ ਨੂੰ ਕੁਝ ਨਹੀਂ ਕਹਿੰਦਾ।

ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਵਿੱਚ ਸਿਟੀ ਬੱਸ ਸਰਵਿਸ ਜਲਦੀ ਸ਼ੁਰੂ ਕੀਤੀ ਜਾਵੇ। ਇਸਦੇ ਨਾਲ ਹੀ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਗਿਣਤੀ ਅਤੇ ਰਫ਼ਤਾਰ ਨਿਸ਼ਚਿਤ ਕੀਤੀ ਜਾਵੇ ਅਤੇ ਆਟੋ ਰਿਕਸ਼ਿਆਂ ਦਾ ਕਿਰਾਇਆ ਵੀ ਤੈਅ ਕੀਤਾ ਜਾਵੇ।

Continue Reading

Latest News

Trending