Connect with us

Mohali

ਕੈਂਸਰ ਦੀ ਬਿਮਾਰੀ ਦਾ ਜਲਦੀ ਪਤਾ ਲਗਾਉਣ ਲਈ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ : ਡਿਪਟੀ ਕਮਿਸ਼ਨਰ

Published

on

ਸੋਹਾਣਾ ਹਸਪਤਾਲ ਨੇ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਮਣਾਇਆ ਕੌਮੀ ਕੈਂਸਰ ਸਰਵਾਈਵਰ ਮਹੀਨਾ

ਐਸ ਏ ਐਸ ਨਗਰ, 29 ਜੂਨ (ਸ.ਬ.) ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਹੈ ਕਿ ਕੈਂਸਰ ਦੀ ਬਿਮਾਰੀ ਦਾ ਜਲਦੀ ਪਤਾ ਲਗਾਉਣ ਲਈ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ, ਸੋਹਾਣਾ ਵੱਲੋਂ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਉਣ ਸੰਬੰਧੀ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਰਗੇ ਕੈਂਸਰ ਪ੍ਰਭਾਵਿਤ ਰਾਜ ਵਿਚ ਲੋਕਾਂ ਵਿਚ ਜਾਗਰੂਕਤਾ ਦੀ ਲੋੜ ਹੋਰ ਵੀ ਜਿਆਦਾ ਹੈ। ਇਸ ਦੌਰਾਨ ਹਸਪਤਾਲ ਵਲੋਂ ਕੈਂਸਰ ਦੀ ਬਿਮਾਰੀ ਤੋਂ ਠੀਕ ਹੋਏ ਮਰੀਜ਼ਾਂ ਦਾ ਸਨਮਾਨ ਕੀਤਾ ਗਿਆ ਅਤੇ ਕੈਂਸਰ ਸਰਵਾਈਵਰਾਂ ਦੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਲੜਾਈ ਵਿਚ ਦ੍ਰਿੜ ਵਿਸ਼ਵਾਸ ਅਤੇ ਹਿੰਮਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਅਸੀਮ ਹੌਸਲੇ ਦੀ ਜਾਣਕਾਰੀ ਦਿਤੀ ਗਈ। ਸਮਾਗਮ ਵਿੱਚ ਮੁਹਾਲੀ ਦੇ ਐਸ ਡੀ ਐਮ ਵਲੋਂ ਮਾਣਯੋਗ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਖੇ ਆਯੋਜਿਤ ਇਸ ਸਮਾਰੋਹ ਦੌਰਾਨ ਕੈਂਸਰ ਸਰਵਾਈਵਰਾਂ ਵਾਸਤੇ ਨਰਸਿੰਗ ਸਟਾਫ਼ ਵਲੋਂ ਤਿਆਰ ਕੀਤੀ ਗਈ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ ਅਤੇ ਕੈਂਸਰ ਸਰਵਾਈਵਰਾਂ ਵਲੋਂ ਆਤਮ ਵਿਸ਼ਵਾਸ਼ ਨੂੰ ਦਰਸਾਉਂਦਿਆਂ ਰੈਂਪ ਵਾਕ ਵੀ ਕੀਤੀ ਗਈ। ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਨਿਲ ਸੂਰੀ ਨੇ ਦੱਸਿਆ ਕਿ ਇਸਦੇ ਨਾਲ ਨਾਲ ਹਸਪਤਾਲ ਵਲੋਂ ਜੂਨ ਮਹੀਨੇ ਦੌਰਾਨ ਕੈਂਸਰ ਦੀ ਜਲਦੀ ਰੋਕਥਾਮ ਅਤੇ ਪਛਾਣ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਸਮਾਗਮ ਦੌਰਾਨ ਕੈਂਸਰ ਮਾਹਿਰ ਡਾ: ਸੰਦੀਪ ਕੁੱਕੜ, ਡਾ: ਸੋਨੀਆ ਢਾਕਾ, ਡਾ: ਸ਼ਿਆਮ ਸੁੰਦਰ ਤ੍ਰੇਹਨ, ਡਾ: ਰਾਕੇਸ਼ ਗੁਪਤਾ ਅਤੇ ਡਾ: ਰੂਪਾਲੀ ਅਗਰਵਾਲ ਨੇ ਕੈਂਸਰ ਦੀ ਬਿਮਾਰੀ ਦੇ ਲੱਛਣਾਂ, ਟੈਸਟਾਂ ਅਤੇ ਇਸ ਬਿਮਾਰੀ ਦੇ ਇਲਾਜ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ।

ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਪਿਛਲੇ 30 ਸਾਲਾਂ ਤੋਂ ਆਪਣੇ ਸੰਸਥਾਪਕ ਚੇਅਰਮੈਨ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਸੋਚ ਤੇ ਚੱਲਦੇ ਹੋਏ ਕਿਫ਼ਾਇਤੀ ਪੱਧਰ ਤੇ ਮਿਆਰੀ ਸਿਹਤ-ਸੁਵਿਧਾਵਾਂ ਮੁੁਹਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਚ ਕੈਂਸਰ ਦੇ ਮਰੀਜ਼ਾਂ ਦਾ ਉੱਚ ਪੱਧਰੀ ਡਾਇਗਨੌਸਟਿਕ ਅਤੇ ਇਲਾਜ ਤਕਨੀਕਾਂ ਜਿਵੇਂ ਕਿ ਐਡਵਾਂਸਡ ਰੇਡੀਏਸ਼ਨ ਥੈਰੇਪੀ ਅਤੇ ਰੋਬੋਟਿਕ ਕੈਂਸਰ ਸਰਜਰੀਆਂ ਨਾਲ ਮਾਹਿਰ ਓਨਕੋਲੋਜਿਸਟਾਂ ਰਾਂਹੀ ਵਿਸ਼ਵ ਪੱਧਰੀ ਇਲਾਜ ਕੀਤਾ ਜਾ ਰਿਹਾ ਹੈ।

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵਲੋਂ ਕੈਂਸਰ ਦੀ ਜਾਂਚ ਲਈ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਟੈਸਟ, ਪੈਪ ਸਮੀਅਰ ਟੈਸਟ, ਪੀ ਐਸ ਏ ਟੈਸਟ, ਮੂੰਹ ਅਤੇ ਗੱਲੇ ਦੀ ਜਾਂਚ ਲਈ ਟੈਸਟ, ਮਰਦਾਂ ਦੇ ਗਦੂਦਾਂ ਦੀ ਜਾਂਚ ਲਈ ਟੈਸਟ, ਖੂਨ ਦੇ ਕੈਂਸਰ ਦੀ ਜਾਂਚ ਲਈ ਟੈਸਟ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ੁਗਰ ਅਤੇ ਬੀ ਪੀ ਚੈਕਅੱਪ, ਹੱਡੀਆਂ ਦੀ ਜਾਂਚ ਲਈ ਟੈਸਟ, ਜਨਰਲ ਦਵਾਈਆਂ ਵੀ ਦਿੱਤੀਆਂ ਗਈਆਂ। ਡਾਕਟਰ ਮਲਵਿੰਦਰ ਕੌਰ ਚੀਮਾ (ਐਮ ਡੀ ਐਸ ਓਰਲ ਸਕ੍ਰੀਨਿੰਗ ਸਪੈਸ਼ਲਿਸਟ) ਵਲੋ ਕੈਂਸਰ ਦੇ ਮਰੀਜਾਂ ਨੂੰ ਸਹੀ ਸਲਾਹ ਦਿੱਤੀ ਗਈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜਾਂ ਨੇ ਚੈਕਅੱਪ ਕਰਵਾਇਆ ਅਤੇ ਲੋੜ ਅਨੁਸਾਰ ਦਵਾਈਆਂ ਪ੍ਰਾਪਤ ਕੀਤੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Continue Reading

Mohali

ਪਿੰਡ ਸ਼ਾਹੀ ਮਾਜਰਾ ਵਿੱਚ ਸੀਵਰੇਜ ਦੀਆਂ ਨਵੀਆਂ ਲਾਈਨਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਜਨਸਿਹਤ ਵਿਭਾਗ ਵਲੋਂ ਪਿੰਡ ਸ਼ਾਹੀ ਮਾਜਰਾ ਵਿੱਚ ਸੀਵਰੇਜ ਦੀਆਂ ਖਤਮ ਹੋ ਚੁੱਕੀਆਂ ਲਾਈਨਾਂ ਨੂੰ ਬਦਲਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਪਿੰਡ ਦੇ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਵਲੋਂ ਪਿੰਡ ਵਿੱਚ 57 ਲੱਖ ਰੁਪਏ ਦੀ ਲਾਗਤ ਨਾਲ ਪਾਈਆਂ ਜਾ ਰਹੀਆਂ ਸੀਵਰੇਜ ਲਾਈਨਾਂ ਦੇ ਕੰਮ ਦੀ ਸ਼ੁਰੂਆਤ ਕੀਤੀ।

ਸz. ਜੱਗਾ ਨੇ ਦੱਸਿਆ ਕਿ ਪਿੰਡ ਵਿੱਚ ਪਈਆਂ ਸੀਵਰੇਜ ਦੀਆਂ ਪੁਰਾਣੀ ਲਾਈਨਾਂ ਖਤਮ ਹੋ ਗਈਆਂ ਹਨ ਅਤੇ ਇਹਨਾਂ ਕਾਰਨ ਸੀਵਰੇਜ ਜਾਮ ਦੀ ਸ਼ਿਕਾਇਤ ਆਉਂਦੀ ਸੀ ਅਤੇ ਗੰਦਾ ਪਾਣੀ ਉਵਰਫਲੋ ਹੋਣ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਸੀ। ਉਹਨਾਂ ਕਿਹਾ ਕਿ ਅੱਜ ਪਿੰਡ ਦੇ ਮਕਾਨ ਨੰਬਰ 174 ਤੋਂ 185 ਤਕ ਅਤੇ ਮਕਾਨ ਨੰਬਰ 17/4 ਤੋਂ 97 ਦੇ ਖੇਤਰ ਦੀ ਨਵੀਂ ਸੀਵਰੇਜ ਲਾਈਨ ਪਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਹੈ। ਜਿਹਨਾਂ ਵਿੱਚੋਂ ਮਕਾਨ ਨੰਬਰ 174 ਤੋਂ 185 ਤਕ ਦੀ ਗਲੀ ਵਿੱਚ 9.84 ਲੱਖ ਅਤੇ 17/4 ਤੋਂ 97 ਤਕ ਦੇ ਕੰਮ ਤੇ 47.74 ਲੱਖ ਰੁਪਏ ਦਾ ਖਰਚਾ ਆਉਣਾ ਹੈ।

ਉਹਨਾਂ ਦੱਸਿਆ ਕਿ ਇਹ ਲਾਈਨਾਂ ਪਾਉਣ ਦੇ ਕੰਮ ਦਾ ਐਸਟੀਮੇਟ ਜਨ ਸਿਹਤ ਵਿਭਾਗ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਵਾਸਤੇ ਨਗਰ ਨਿਗਮ ਵਲੋਂ ਰਕਮ ਜਾਰੀ ਕੀਤੀ ਗਈ ਹੈ ਜਿਸਤੋਂ ਬਾਅਦ ਹੁਣ ਇਹ ਕੰਮ ਆਰੰਭ ਹੋਇਆ ਹੈ ਜਿਹੜਾ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸਦੇ ਮੁਕੰਮਲ ਹੋਣ ਤੇ ਇਸ ਖੇਤਰ ਦੇ ਵਸਨੀਕਾਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਮੌਕੇ ਉਹਨਾਂ ਦੇ ਨਾਲ ਰਾਮ ਕੁਮਾਰ, ਬਾਬੂ ਖਾਨ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਵੀ ਹਾਜਿਰ ਸਨ।

Continue Reading

Mohali

ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਦਾ ਧਰਨਾ ਜਾਰੀ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਸਥਾਨਕ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਵਲੋਂ ਗ੍ਰੀਨ ਪਾਰਕ ਰੈਜੀਡੈਂਟ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5 ਮੁਹਾਲੀ ਦੀ ਅਗਵਾਈ ਹੇਠ ਇੱਥੇ ਲੱਗਦੀ ਮੰਡੀ ਵਾਲੀ ਥਾਂ ਦੇ ਨਾਲ ਬਣੇ ਕੂੜੇ ਦੇ ਆਰਜੀ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ ਵਿੱਚ ਦਾਖਿਲ ਹੋ ਗਿਆ ਹੈ।

ਜਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਬਜੀ ਮੰਡੀ ਵਾਲੀ ਥਾਂ ਤੇ ਪਏ ਕੂੜੇ ਦੇ ਢੇਰ ਨੂੰ ਅੱਗ ਲਗ ਗਈ ਸੀ ਅਤੇ ਉਸਦੇ ਬਾਅਦ ਤੋਂ ਹੀ ਵਸਨੀਕਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਵਸਨੀਕਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਫੇਜ਼ 5 ਅਤੇ ਉਦਯੋਗਿਕ ਖੇਤਰ ਨੁੰ ਵੰਡਦੀ ਸੜਕ ਤੇ ਪਿੰਡ ਸ਼ਾਹੀਮਾਜਰਾ ਵੱਲ ਮੁੜਦੀ ਸੜਕ ਕਿਨਾਰੇ ਆਰ ਐਮ ਸੀ ਕੇਂਦਰ ਬਣਾਇਆ ਗਿਆ ਹੈੈ ਜਿੱਥੇ ਕੂੜਾ ਭਰਿਆ ਪਿਆ ਹੈ ਅਤੇ ਕੂੜੇ ਦੀ ਨਿਕਾਸੀ ਨਾ ਹੋਣ ਤੇ ਠੇਕੇਦਾਰ ਵਲੋਂ ਇੱਥੇ ਆਉਣ ਵਾਲੀਆਂ ਕੂੜੇ ਦੀਆਂ ਟਰਾਲੀਆਂ ਨੂੰ ਮੰਡੀ ਵਾਲੀ ਥਾਂ ਵਿੱਚ ਸੁਟਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਕੂੜੇ ਦੀਆਂ 1 ਹਜਾਰ ਤੋਂ ਵੱਧ ਟਰਾਲੀਆਂ ਕੂੜਾ ਸੁੱਟਿਆ ਜਾ ਚੁੱਕਿਆ ਹੈ। ਇੱਥੇ ਬਣੇ ਕੂੜੇ ਦੇ ਢੇਰ ਤੇ ਬੀਤੇ ਦਿਨੀਂ ਅੱਗ ਲੱਗ ਗਈ ਜਿਸਤੇ ਫਾਇਰ ਬ੍ਰਿਗੇਡ ਵਲੋਂ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਸੀ ਅਤੇ ਜੇਕਰ ਇਸਤੇ ਸਮਾਂ ਰਹਿੰਦਿਆਂ ਕਾਬੂ ਨਾ ਕੀਤਾ ਗਿਆ ਹੁੰਦਾ ਤਾਂ ਇਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀੇ।

ਉਹਨਾਂ ਕਿਹਾ ਕਿ ਵਸਨੀਕਾਂ ਵਲੋਂ ਇਸ ਆਰ ਐਮ ਸੀ ਕੇਂਦਰ ਨੂੰ ਇੱਥੋਂ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਵਸਨੀਕਾਂ ਵਲੋਂ ਪਹਿਲਾਂ ਵੀ ਸੰਘਰਸ਼ ਕੀਤਾ ਜਾ ਚੁੱਕਿਆ ਹੈ ਅਤੇ ਉਸ ਵੇਲੇ ਹਲਕਾ ਵਿਧਾਇਕ ਵਲੋਂ ਇਸ ਕੇਂਦਰ ਨੂੰ ਇੱਥੋਂ ਤਬਦੀਲ ਕਰਨ ਦਾ ਭਰੋਸਾ ਦੇ ਕੇ ਵਸਨੀਕਾਂ ਦਾ ਧਰਨਾ ਖਤਮ ਕਰਵਾਇਆ ਗਿਆ ਸੀ ਪਰੰਤੂ ਹੁਣ ਤਾਂ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਉਹਨਾਂ ਕਿਹਾ ਕਿ ਇਹ ਧਰਨਾ ਤਾਂ ਹੀ ਚੁੱਕਿਆ ਜਾਵੇਗਾ ਜੇਕਰ ਇਹ ਆਰ ਐਮ ਸੀ ਕੇਂਦਰ ਇੱਥੋਂ ਪੱਕੇ ਤੌਰ ਤੇ ਚੁੱਕਿਆ ਜਾਵੇਗਾ।

ਇਸ ਦੌਰਾਨ ਵਸਨੀਕਾਂ ਦੇ ਇੱਕ ਵਫਦ ਵਲੋਂ ਇੱਥੇ ਪਏ ਕੂੜੇ ਦੇ ਢੇਰ ਚੁਕਵਾਉਣ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਮੁਹਾਲੀ ਦੇ ਜਾਇੰਟ ਕਮਿਸ਼ਨਰ ਜਸਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਜਾਇੰਟ ਕਮਿਸ਼ਨਰ ਜਸਜੀਤ ਸਿੰਘ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਥੋਂ ੇਰੋਜਾਨਾ 20 ਟ੍ਰਾਲੀਆਂ ਕੂੜਾ ਚੁਕਵਾਇਆ ਜਾਵੇਗਾ ਅਤੇ 10-15 ਦਿਨਾਂ ਵਿੱਚ ਇਸ ਥਾਂ ਦੀ ਮੁਕੰਮਲ ਸਫਾਈ ਕਰਵਾ ਦਿੱਤੀ ਜਾਵੇਗੀ।

ਵਫਦ ਵਿੱਚ ਸਾਬਕਾ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਅਤੇ ਸ੍ਰੀ ਅਸ਼ੋਕ ਝਾਅ, ਸੁਖਮਿੰਦਰ ਸਿੰਘ, ਰੁਪਿੰਦਰ ਸਿੰਘ, ਮਹਿੰਦਰ ਸਿੰਘ, ਉਸ਼ਾ ਸ਼ਾਹੀ, ਸੁਰਿੰਦਰ ਸਿੰਘ ਅਤੇ ਹੋਰ ਸਥਾਨਕ ਵਸਨੀਕ ਹਾਜ਼ਰ ਸਨ।

Continue Reading

Latest News

Trending