Connect with us

Mohali

ਬਲਾਕ ਵਿਕਾਸ ਅਧਿਕਾਰੀ ਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਆਪਣੀ ਜਗ੍ਹਾ ਵਿੱਚ ਪਿਆ ਸਾਮਾਨ ਚੁਕਵਾਉਣ ਦਾ ਦੋਸ਼ ਲਗਾਇਆ

Published

on

ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਅਧਿਕਾਰੀ ਦੇ ਖਿਲਾਫ ਕਾਰਵਾਈ ਮੰਗੀ, ਅਧਿਕਾਰੀ ਨੇ ਦੋਸ਼ ਨਕਾਰੇ

ਐਸ ਏ ਐਸ ਨਗਰ, 29 ਜੂਨ (ਸ.ਬ.) ਪਿੰਡ ਬਾਕਰਪੁਰ ਦੇ ਵਸਨੀਕ ਭਰਾਵਾਂ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਮੁਹਾਲੀ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਧਨਵੰਤ ਸਿੰਘ ਰੰਧਾਵਾ ਵਲੋਂ ਉਹਨਾਂ ਦੀ ਜਮੀਨ ਸੰਬੰਧੀ ਮਾਣਯੋਗ ਅਦਾਲਤ ਦਾ ਫੈਸਲਾ ਹੋਣ ਦੇ ਬਾਵਜੂਦ ਉੱਥੇ ਪੁਲੀਸ ਫੋਰਸ ਅਤੇ ਪੰਚਾਇਤ ਸਕੱਤਰ ਨੂੰ ਭੇਜ ਕੇ ਉਹਨਾਂ ਦੀ ਜਮੀਨ ਵਿੱਚ ਪਿਆ ਸਾਮਾਨ ਚੁਕਵਾ ਕੇ ਟੋਭੇ ਕੋਲ ਸੁਟਵਾ ਦਿੱਤਾ। ਉਹਨਾਂ ਵਲੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੇ ਇਸ ਇਲਜਾਮ ਨੂੰ ਬੇਬਨਿਆਦ ਦੱਸਦਿਆ ਕਿਹਾ ਹੈ ਕਿ ਉਕਤ ਜਮੀਨ ਪੰਚਾਇਤ ਦੀ ਹੈ ਜਿਸਦਾ ਮਾਮਲਾ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੀ ਅਦਾਲਤ ਵਿੱਚ ਚਲ ਰਿਹਾ ਹੈ ਅਤੇ ਇਸ ਦੌਰਾਨ ਦੋਵਾਂ ਭਰਾਵਾਂ ਵਲੋਂ ਰਾਤ ਵੇਲੇ ਉਸ ਜਮੀਨ ਵਿੱਚ ਇੱਟਾਂ ਰੋੜੇ ਅਤੇ ਹੋਰ ਮਟੀਰੀਅਲ ਸੁਟਵਾਇਆ ਗਿਆ ਸੀ ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਬਾਕਰਪੁਰ ਵਾਸੀ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਦੀ ਜਗ੍ਹਾ ਪਿੰਡ ਦੀ ਲਾਲ ਲਕੀਰ ਦੇ ਅੰਦਰ ਆਬਾਦੀ ਵਿਚ ਪੈਂਦੀ ਹੈ। ਇਸ ਜਗ੍ਹਾ ਦੇ ਕੇਸ ਦਾ ਫੈਸਲਾ ਮਾਨਯੋਗ ਅਦਾਲਤ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਐਸ. ਏ. ਐਸ.ਨਗਰ ਵੱਲੋਂ 1.5.2015 ਨੂੰ ਉਹਨਾਂ ਦੇ ਹੱਕ ਵਿੱਚ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਐਡੀਸ਼ਨਲ ਜਿਲਾ ਜੱਜ ਐਸ. ਏ. ਐਸ.ਨਗਰ ਵੱਲੋਂ 13.8.2018 ਨੂੰ ਉਹਨਾਂ ਦੇ ਹੱਕ ਵਿੱਚ ਫੈਸਲਾ ਦੇ ਕੇ ਡਿਕਰੀ ਦੇ ਹੁਕਮ ਦੇ ਦਿੱਤੇ ਸਨ। ਇਸ ਸੰਬੰਧੀ ਦੂਜੀ ਧਿਰ ਦੀ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 18.1.2019 ਨੂੰ ਖਾਰਜ ਕਰਕੇ ਉਹਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਗਿਆ ਸੀ।

ਉਹਨਾਂ ਦੱਸਿਆ ਕਿ ਉਸ ਥਾਂ ਤੇ ਉਹਨਾਂ ਵਲੋਂ ਚਾਰਦਿਵਾਰੀ ਕਰਕੇ ਬਾਕਾਇਦਾ ਗੇਟ ਵੀ ਲਗਾਇਆ ਹੋਇਆ ਹੈ ਜਿੱਥੇ ਉਹਨਾਂ ਦਾ ਤਾਲਾ ਲੱਗਿਆ ਹੈ ਅਤੇ ਅੰਦਰ ਪਾਣੀ ਦੀ ਟੂਟੀ ਵੀ ਲੱਗੀ ਹੋਈ ਹੈ। ਉਹਨਾਂ ਦੱਸਿਆ ਕਿ ਬਾਅਦ ਵਿੱਚ ਸਰਪੰਚ ਗ੍ਰਾਮ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਕਮ-ਕੁਲੈਕਟਰ ਪੰਚਾਇਤ ਮੁਹਾਲੀ ਦੀ ਅਦਾਲਤ ਵਿੱਚ ਸੈਕਸਨ (7) ਦਾ ਕੇਸ ਦਾਇਰ ਕੀਤਾ ਗਿਆ ਸੀ ਕਿ ਇਹ ਜਮੀਨ ਪੰਚਾਇਤ ਦੀ ਹੈ, ਜਿਸਦੇ ਜਵਾਬ ਵਿੱਚ ਉਹਨਾਂ ਵਲੋਂ ਕਲੈਕਟਰ ਪੰਚਾਇਤ ਮੁਹਾਲੀ ਦੀ ਅਦਾਲਤ ਵਿਚ ਸੈਕਸਨ (11) ਤਹਿਤ ਕੇਸ ਕਰਕੇ ਪੰਚਾਇਤ ਨੂੰ ਜਮੀਨ ਦੀ ਮਲਕੀਅਤ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਕਰਦਿਆਂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਕੁਲੈਕਟਰ ਮੁਹਾਲੀ ਵਲੋਂ 24.11.2022 ਨੂੰ ਹੁਕਮ ਦੇ ਰਾਹੀਂ ਸੈਕਸ਼ਨ (7) ਦਾ ਕੇਸ ਬੰਦ ਕਰ ਦਿੱਤਾ ਗਿਆ ਸੀ।

ਉਹਨਾਂ ਕਿਹਾ ਕਿ 24 ਜੂਨ ਨੂੰ ਬੀ. ਡੀ. ਪੀ. ਓ. ਮੁਹਾਲੀ ਧਨੰਵਤ ਸਿੰਘ ਵੱਲੋਂ ਹਰਪਿੰਦਰਜੀਤ ਪਾਲ ਪੰਚਾਇਤ ਸਕੱਤਰ ਨੂੰ ਪੁਲੀਸ ਫੋਰਸ ਅਤੇ ਜੇ ਸੀ ਬੀ ਮਸ਼ੀਨ ਨਾਲ ਭੇਜ ਕੇ ਉੱਥੇ ਪਿਆ ਉਹਨਾਂ ਦਾ ਇਮਾਰਤ ਦੀ ਉਸਾਰੀ ਦਾ ਸਾਮਾਨ ਚੁਕਵਾ ਕੇ ਦੂਰ ਸੁਟਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਬੀ ਡੀ ਪੀ ਓ ਵਲੋਂ ਉਹਨਾਂ ਨੂੰ ਇਸ ਕਾਰਵਾਈ ਸੰਬੰਧੀ ਕੋਈ ਅਗਾਉਂ ਨੋਟਿਸ ਨਹੀਂ ਦਿੱਤਾ ਗਿਆ।

ਉਹਨਾਂ ਕਿਹਾ ਕਿ ਇਸ ਮੌਕੇ ਉਹਨਾਂ ਵਲੋਂ ਇਸ ਮੌਕੇ ਪੰਚਾਇਤ ਸਕੱਤਰ ਅਤੇ ਪੁਲੀਸ ਨੂੰ ਮਾਨਯੋਗ ਅਦਾਲਤਾਂ ਦੇ ਹੁਕਮ ਵੀ ਦਿਖਾਏ ਗਏ ਪਰੰਤੂ ਉਨ੍ਹਾਂ ਵਲੋਂ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਉਹਨਾਂ ਦਾ ਸਾਮਾਨ ਚੁਕਵਾ ਦਿੱਤਾ ਗਿਆ। ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਬੀ. ਡੀ. ਪੀ. ਓ. ਮੁਹਾਲੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਸੰਪਰਕ ਕਰਨ ਤੇ ਬੀ ਡੀ ਪੀ ਉ ਸz. ਧਨਵੰਤ ਸਿੰਘ ਰੰਘਾਵਾ ਨੇ ਕਿਹਾ ਕਿ ਉਹ ਪੰਚਾਇਤ ਦੀ ਜਾਇਦਾਦ ਹੈ ਜਿੱਥੇ ਇਹਨਾਂ ਲੋਕਾਂ ਵਲੋਂ ਕਬਜਾ ਕਰਨ ਵਾਸਤੇ ਕੁੱਝ ਮਟੀਰੀਅਲ ਸੁਟਵਾਇਆ ਗਿਆ ਸੀ ਅਤੇ ਇਹਨਾਂ ਦਾ ਡੀ ਡੀ ਪੀ ਓ ਦੀ ਅਦਾਲਤ ਵਿੱਚ ਮਾਮਲਾ ਚਲ ਰਿਹਾ ਹੈ। ਉਹਾਂਨ ਕਿਹਾ ਕਿ ਵਿਭਾਗ ਵਲੋਂ ਉਕਤ ਵਿਅਕਤੀਆਂ ਨੂੰ ਕਿਹਾ ਗਿਆ ਸੀ ਕਿ ਜਦੋਂ ਤਕ ਮਾਮਲਾ ਅਦਾਲਤ ਵਿੱਚ ਹੈ ਇੱੱਥੇ ਕੁੱਝ ਨਾ ਕੀਤਾ ਜਾਵੇ। ਇਹ ਪੁੱਛਣ ਤੇ ਕਿ ਸ਼ਿਕਾਇਤ ਕਰਤਾ ਦਾ ਇਲਜਾਮ ਹੈ ਕਿ ਮਾਣਯੋਗ ਸੈਸ਼ਨ ਅਦਾਲਤ ਵਲੋਂ ਉਹਨਾਂ ਦੇ ਹੱਕ ਵਿੱਚ ਫੈਸਲਾ ਦੇ ਕੇ ਉਹਨਾਂ ਦੇ ਪੱਖ ਵਿੱਚ ਡਿਕਰੀ ਦੇ ਹੁਕਮ ਕੀਤੇ ਸਨ ਅਤੇ ਬਾਅਦ ਵਿੱਚ ਮਾਣਯੋਗ ਹਾਈਕੋਰਟ ਵਲੋਂ ਵੀ ਉਸ ਫੈਸਲੇ ਨੂੰ ਬਹਾਲ ਰੱਖਿਆ ਗਿਆ ਸੀ ਅਤੇ ਉਸ ਥਾਂ ਤੇ ਸ਼ਿਕਾਇਤਕਰਤਾ ਦਾ ਕਬਜਾ ਵੀ ਹੈ ਅਤੇ ਪਿੰਡ ਪੰਚਾਇਤ ਵਲੋਂ ਡੀ ਡੀ ਪੀ ਉ ਦੀ ਅਦਾਲਤ ਵਿੱਚ ਸੈਕਸ਼ਨ 7 ਦੇ ਤਹਿਤ ਪਾਇਆ ਕੇਸ ਬੰਦ ਹੋ ਚੁੱਕਿਆ ਹੈ ਫਿਰ ਇਹ ਕਾਰਵਾਈ ਕਿਹੜੇ ਮਾਮਲੇ ਵਿੱਚ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣੇ ਸੈਕਸ਼ਨ 11 ਦਾ ਮਾਮਲਾ ਚਲ ਰਿਹਾ ਹੈ ਅਤੇ ਸ਼ਿਕਾਇਤਕਰਤਾ ਉੱਥੇ ਨਵੇਂ ਸਿਰੇ ਤੋਂ ਸਾਮਾਨ ਨਹੀਂ ਰੱਖ ਸਕਦਾ। ਉਹਨਾਂ ਕਿਹਾ ਕਿ ਸ਼ਿਕਾਇਤਕਰਤਾ ਦੇ ਪੁਰਾਣੇ ਕਬਜੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ ਅਤੇ 23 ਜੂਨ ਦੀ ਰਾਤ ਨੂੰ ਉਹਨਾਂ ਵਲੋਂ ਇਸ ਥਾਂ ਵਿੱਚ ਜਿਹੜਾ ਸਾਮਾਨ ਰੱਖਿਆ ਗਿਆ ਸੀ ਸਿਰਫ ਉਹੀ ਚੁਕਵਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਸਿਰਫ ਆਪਣੀ ਡਿਊਟੀ ਕੀਤੀ ਗਈ ਹੈ ਅਤੇ ਉਹਨਾਂ ਤੇ ਜਿਹੜੇ ਇਲਜਾਮ ਲਗਾਏ ਜਾ ਰਹੇ ਹਨ ਉਹ ਪੂਰੀ ਤਰ੍ਹਾਂ ਬੇਬਨਿਆਦ ਹਨ।

ਇਸ ਸੰਬੰਧੀ ਕਰਵਾਈ ਕਰਨ ਲਈ ਮੌਕੇ ਤੇ ਗਏ ਪੰਚਾਇਤ ਸਕੱਤਰ ਹਰਪਿੰਦਰ ਜੀਤ ਪਾਲ ਨੇ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਰਾਤ ਨੂੰ ਜਮੀਨ ਵਿਚ ਮਟੀਰੀਅਲ ਸੁੱਟ ਕੇ ਰਸਤਾ ਬੰਦ ਕਰ ਦਿੱਤਾ ਗਿਆ ਸੀ ਜਿਸਦੀ ਪਿੰਡ ਵਾਸੀਆਂ ਵਲੋਂ ਬੀ ਡੀ ਪੀ ਓ ਦਫਤਰ ਵਿੱਚ ਸ਼ਿਕਾਇਤ ਕੀਤੀ ਸੀ ਜਿਸਤੋਂ ਬਾਅਦ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵਲੋਂ ਕੈਂਸਰ ਦੀ ਜਾਂਚ ਲਈ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਟੈਸਟ, ਪੈਪ ਸਮੀਅਰ ਟੈਸਟ, ਪੀ ਐਸ ਏ ਟੈਸਟ, ਮੂੰਹ ਅਤੇ ਗੱਲੇ ਦੀ ਜਾਂਚ ਲਈ ਟੈਸਟ, ਮਰਦਾਂ ਦੇ ਗਦੂਦਾਂ ਦੀ ਜਾਂਚ ਲਈ ਟੈਸਟ, ਖੂਨ ਦੇ ਕੈਂਸਰ ਦੀ ਜਾਂਚ ਲਈ ਟੈਸਟ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ੁਗਰ ਅਤੇ ਬੀ ਪੀ ਚੈਕਅੱਪ, ਹੱਡੀਆਂ ਦੀ ਜਾਂਚ ਲਈ ਟੈਸਟ, ਜਨਰਲ ਦਵਾਈਆਂ ਵੀ ਦਿੱਤੀਆਂ ਗਈਆਂ। ਡਾਕਟਰ ਮਲਵਿੰਦਰ ਕੌਰ ਚੀਮਾ (ਐਮ ਡੀ ਐਸ ਓਰਲ ਸਕ੍ਰੀਨਿੰਗ ਸਪੈਸ਼ਲਿਸਟ) ਵਲੋ ਕੈਂਸਰ ਦੇ ਮਰੀਜਾਂ ਨੂੰ ਸਹੀ ਸਲਾਹ ਦਿੱਤੀ ਗਈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜਾਂ ਨੇ ਚੈਕਅੱਪ ਕਰਵਾਇਆ ਅਤੇ ਲੋੜ ਅਨੁਸਾਰ ਦਵਾਈਆਂ ਪ੍ਰਾਪਤ ਕੀਤੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Continue Reading

Mohali

ਪਿੰਡ ਸ਼ਾਹੀ ਮਾਜਰਾ ਵਿੱਚ ਸੀਵਰੇਜ ਦੀਆਂ ਨਵੀਆਂ ਲਾਈਨਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਜਨਸਿਹਤ ਵਿਭਾਗ ਵਲੋਂ ਪਿੰਡ ਸ਼ਾਹੀ ਮਾਜਰਾ ਵਿੱਚ ਸੀਵਰੇਜ ਦੀਆਂ ਖਤਮ ਹੋ ਚੁੱਕੀਆਂ ਲਾਈਨਾਂ ਨੂੰ ਬਦਲਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਪਿੰਡ ਦੇ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਵਲੋਂ ਪਿੰਡ ਵਿੱਚ 57 ਲੱਖ ਰੁਪਏ ਦੀ ਲਾਗਤ ਨਾਲ ਪਾਈਆਂ ਜਾ ਰਹੀਆਂ ਸੀਵਰੇਜ ਲਾਈਨਾਂ ਦੇ ਕੰਮ ਦੀ ਸ਼ੁਰੂਆਤ ਕੀਤੀ।

ਸz. ਜੱਗਾ ਨੇ ਦੱਸਿਆ ਕਿ ਪਿੰਡ ਵਿੱਚ ਪਈਆਂ ਸੀਵਰੇਜ ਦੀਆਂ ਪੁਰਾਣੀ ਲਾਈਨਾਂ ਖਤਮ ਹੋ ਗਈਆਂ ਹਨ ਅਤੇ ਇਹਨਾਂ ਕਾਰਨ ਸੀਵਰੇਜ ਜਾਮ ਦੀ ਸ਼ਿਕਾਇਤ ਆਉਂਦੀ ਸੀ ਅਤੇ ਗੰਦਾ ਪਾਣੀ ਉਵਰਫਲੋ ਹੋਣ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਸੀ। ਉਹਨਾਂ ਕਿਹਾ ਕਿ ਅੱਜ ਪਿੰਡ ਦੇ ਮਕਾਨ ਨੰਬਰ 174 ਤੋਂ 185 ਤਕ ਅਤੇ ਮਕਾਨ ਨੰਬਰ 17/4 ਤੋਂ 97 ਦੇ ਖੇਤਰ ਦੀ ਨਵੀਂ ਸੀਵਰੇਜ ਲਾਈਨ ਪਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਹੈ। ਜਿਹਨਾਂ ਵਿੱਚੋਂ ਮਕਾਨ ਨੰਬਰ 174 ਤੋਂ 185 ਤਕ ਦੀ ਗਲੀ ਵਿੱਚ 9.84 ਲੱਖ ਅਤੇ 17/4 ਤੋਂ 97 ਤਕ ਦੇ ਕੰਮ ਤੇ 47.74 ਲੱਖ ਰੁਪਏ ਦਾ ਖਰਚਾ ਆਉਣਾ ਹੈ।

ਉਹਨਾਂ ਦੱਸਿਆ ਕਿ ਇਹ ਲਾਈਨਾਂ ਪਾਉਣ ਦੇ ਕੰਮ ਦਾ ਐਸਟੀਮੇਟ ਜਨ ਸਿਹਤ ਵਿਭਾਗ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਵਾਸਤੇ ਨਗਰ ਨਿਗਮ ਵਲੋਂ ਰਕਮ ਜਾਰੀ ਕੀਤੀ ਗਈ ਹੈ ਜਿਸਤੋਂ ਬਾਅਦ ਹੁਣ ਇਹ ਕੰਮ ਆਰੰਭ ਹੋਇਆ ਹੈ ਜਿਹੜਾ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸਦੇ ਮੁਕੰਮਲ ਹੋਣ ਤੇ ਇਸ ਖੇਤਰ ਦੇ ਵਸਨੀਕਾਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਮੌਕੇ ਉਹਨਾਂ ਦੇ ਨਾਲ ਰਾਮ ਕੁਮਾਰ, ਬਾਬੂ ਖਾਨ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਵੀ ਹਾਜਿਰ ਸਨ।

Continue Reading

Mohali

ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਦਾ ਧਰਨਾ ਜਾਰੀ

Published

on

By

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਸਥਾਨਕ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਵਲੋਂ ਗ੍ਰੀਨ ਪਾਰਕ ਰੈਜੀਡੈਂਟ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5 ਮੁਹਾਲੀ ਦੀ ਅਗਵਾਈ ਹੇਠ ਇੱਥੇ ਲੱਗਦੀ ਮੰਡੀ ਵਾਲੀ ਥਾਂ ਦੇ ਨਾਲ ਬਣੇ ਕੂੜੇ ਦੇ ਆਰਜੀ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ ਵਿੱਚ ਦਾਖਿਲ ਹੋ ਗਿਆ ਹੈ।

ਜਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਬਜੀ ਮੰਡੀ ਵਾਲੀ ਥਾਂ ਤੇ ਪਏ ਕੂੜੇ ਦੇ ਢੇਰ ਨੂੰ ਅੱਗ ਲਗ ਗਈ ਸੀ ਅਤੇ ਉਸਦੇ ਬਾਅਦ ਤੋਂ ਹੀ ਵਸਨੀਕਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਵਸਨੀਕਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਫੇਜ਼ 5 ਅਤੇ ਉਦਯੋਗਿਕ ਖੇਤਰ ਨੁੰ ਵੰਡਦੀ ਸੜਕ ਤੇ ਪਿੰਡ ਸ਼ਾਹੀਮਾਜਰਾ ਵੱਲ ਮੁੜਦੀ ਸੜਕ ਕਿਨਾਰੇ ਆਰ ਐਮ ਸੀ ਕੇਂਦਰ ਬਣਾਇਆ ਗਿਆ ਹੈੈ ਜਿੱਥੇ ਕੂੜਾ ਭਰਿਆ ਪਿਆ ਹੈ ਅਤੇ ਕੂੜੇ ਦੀ ਨਿਕਾਸੀ ਨਾ ਹੋਣ ਤੇ ਠੇਕੇਦਾਰ ਵਲੋਂ ਇੱਥੇ ਆਉਣ ਵਾਲੀਆਂ ਕੂੜੇ ਦੀਆਂ ਟਰਾਲੀਆਂ ਨੂੰ ਮੰਡੀ ਵਾਲੀ ਥਾਂ ਵਿੱਚ ਸੁਟਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਕੂੜੇ ਦੀਆਂ 1 ਹਜਾਰ ਤੋਂ ਵੱਧ ਟਰਾਲੀਆਂ ਕੂੜਾ ਸੁੱਟਿਆ ਜਾ ਚੁੱਕਿਆ ਹੈ। ਇੱਥੇ ਬਣੇ ਕੂੜੇ ਦੇ ਢੇਰ ਤੇ ਬੀਤੇ ਦਿਨੀਂ ਅੱਗ ਲੱਗ ਗਈ ਜਿਸਤੇ ਫਾਇਰ ਬ੍ਰਿਗੇਡ ਵਲੋਂ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਸੀ ਅਤੇ ਜੇਕਰ ਇਸਤੇ ਸਮਾਂ ਰਹਿੰਦਿਆਂ ਕਾਬੂ ਨਾ ਕੀਤਾ ਗਿਆ ਹੁੰਦਾ ਤਾਂ ਇਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀੇ।

ਉਹਨਾਂ ਕਿਹਾ ਕਿ ਵਸਨੀਕਾਂ ਵਲੋਂ ਇਸ ਆਰ ਐਮ ਸੀ ਕੇਂਦਰ ਨੂੰ ਇੱਥੋਂ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਵਸਨੀਕਾਂ ਵਲੋਂ ਪਹਿਲਾਂ ਵੀ ਸੰਘਰਸ਼ ਕੀਤਾ ਜਾ ਚੁੱਕਿਆ ਹੈ ਅਤੇ ਉਸ ਵੇਲੇ ਹਲਕਾ ਵਿਧਾਇਕ ਵਲੋਂ ਇਸ ਕੇਂਦਰ ਨੂੰ ਇੱਥੋਂ ਤਬਦੀਲ ਕਰਨ ਦਾ ਭਰੋਸਾ ਦੇ ਕੇ ਵਸਨੀਕਾਂ ਦਾ ਧਰਨਾ ਖਤਮ ਕਰਵਾਇਆ ਗਿਆ ਸੀ ਪਰੰਤੂ ਹੁਣ ਤਾਂ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਉਹਨਾਂ ਕਿਹਾ ਕਿ ਇਹ ਧਰਨਾ ਤਾਂ ਹੀ ਚੁੱਕਿਆ ਜਾਵੇਗਾ ਜੇਕਰ ਇਹ ਆਰ ਐਮ ਸੀ ਕੇਂਦਰ ਇੱਥੋਂ ਪੱਕੇ ਤੌਰ ਤੇ ਚੁੱਕਿਆ ਜਾਵੇਗਾ।

ਇਸ ਦੌਰਾਨ ਵਸਨੀਕਾਂ ਦੇ ਇੱਕ ਵਫਦ ਵਲੋਂ ਇੱਥੇ ਪਏ ਕੂੜੇ ਦੇ ਢੇਰ ਚੁਕਵਾਉਣ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਮੁਹਾਲੀ ਦੇ ਜਾਇੰਟ ਕਮਿਸ਼ਨਰ ਜਸਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਜਾਇੰਟ ਕਮਿਸ਼ਨਰ ਜਸਜੀਤ ਸਿੰਘ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਥੋਂ ੇਰੋਜਾਨਾ 20 ਟ੍ਰਾਲੀਆਂ ਕੂੜਾ ਚੁਕਵਾਇਆ ਜਾਵੇਗਾ ਅਤੇ 10-15 ਦਿਨਾਂ ਵਿੱਚ ਇਸ ਥਾਂ ਦੀ ਮੁਕੰਮਲ ਸਫਾਈ ਕਰਵਾ ਦਿੱਤੀ ਜਾਵੇਗੀ।

ਵਫਦ ਵਿੱਚ ਸਾਬਕਾ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਅਤੇ ਸ੍ਰੀ ਅਸ਼ੋਕ ਝਾਅ, ਸੁਖਮਿੰਦਰ ਸਿੰਘ, ਰੁਪਿੰਦਰ ਸਿੰਘ, ਮਹਿੰਦਰ ਸਿੰਘ, ਉਸ਼ਾ ਸ਼ਾਹੀ, ਸੁਰਿੰਦਰ ਸਿੰਘ ਅਤੇ ਹੋਰ ਸਥਾਨਕ ਵਸਨੀਕ ਹਾਜ਼ਰ ਸਨ।

Continue Reading

Latest News

Trending