Connect with us

Mohali

ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ

Published

on

 

ਮੁਹਾਲੀ, ਚੰਡੀਗੜ੍ਹ, ਜੀਰਕਪੁਰ ਦੀਆਂ ਸੜਕਾਂ ਤੇ ਭਰਿਆ ਪਾਣੀ, ਚੰਡੀਗੜ੍ਹ ਵਿੱਚ ਸੜਕ ਧਸੀ

ਐਸ ਏ ਐਸ ਨਗਰ, 2 ਜੁਲਾਈ (ਸ.ਬ.) ਟ੍ਰਾਈਸਿਟੀ ਵਿੱਚ ਅੱਜ ਹੋਈ ਮਾਨਸੂਨ ਦੀ ਪਹਿਲੀ ਬਰਸਾਤ ਦੌਰਾਨ ਥਾਂ ਥਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ। ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ ਅੱਜ ਸਵੇਰੇ ਕਰੀਬ ਦੋ ਘੰਟੇ ਤਕ ਤੇਜ ਮੀਂਹ ਪਿਆ। ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਇਹ ਮੀਂਹ ਲੋਕਾਂ ਲਈ ਮੁਸੀਬਤ ਦਾ ਕਾਰਨ ਵੀ ਬਣ ਗਿਆ ਹੈ।

ਚੰਡੀਗੜ੍ਹ ਵਿੱਚ ਸਵੇਰੇ ਹੋਈ ਭਾਰੀ ਬਾਰਿਸ਼ ਤੋਂ ਬਾਅਦ ਮੱਧ ਮਾਰਗ ਤੇ ਸਥਿਤ ਲਾਈਟ ਪੁਆਇੰਟ ਰੇਲਵੇ ਸਟੇਸ਼ਨ ਤੇ ਸੜਕ ਧਸ ਗਈ। ਇਸ ਦੌਰਾਨ ਸੜਕ ਤੋਂ ਲੰਘ ਰਹੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਦੀ ਬੱਸ ਉੱਥੇ ਹੀ ਫਸ ਗਈ। ਬੱਸ ਦਾ ਪਿਛਲਾ ਟਾਇਰ ਸੜਕ ਵਿੱਚ ਧਸ ਜਾਣ ਕਾਰਨ ਬੱਸ ਉੱਥੇ ਹੀ ਫਸ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਧ ਮਾਰਗ ਸਥਿਤ ਰੇਲਵੇ ਸਟੇਸ਼ਨ ਲਾਈਟ ਪੁਆਇੰਟ ਨੇੜੇ ਸੜਕ ਦੇ ਹੇਠਾਂ ਪਾਈਪ ਲਾਈਨ ਵਿਛਾਈ ਗਈ ਹੈ। ਇਸ ਕਾਰਨ ਮਿੱਟੀ ਘੱਟ ਗਈ। ਟਰੈਫਿਕ ਪੁਲੀਸ ਨੇ ਇੱਥੇ ਬੈਰੀਕੇਡ ਲਗਾ ਕੇ ਸੜਕ ਤੇ ਵਾਹਨਾਂ ਦੀ ਆਵਾਜਾਈ ਤੇ ਰੋਕ ਲਗਾ ਦਿੱਤੀ।

ਮੁਹਾਲੀ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਸ਼ਹਿਰ ਦੀਆਂ ਕਈ ਮਾਰਕੀਟਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਜੋ ਲਗਭਗ ਇੱਕ ਘੰਟਾ ਤਕ ਖੜ੍ਹਾ ਰਿਹਾ ਅਤੇ ਇਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਕਿਨਾਰੇ ਪਏ ਕੂੜੇ ਦੇ ਢੇਰਾਂ ਤੋਂ ਗੰਦਗੀ ਸੜਕਾਂ ਤੇ ਫੈਲਦੀ ਰਹੀ। ਇਸ ਦੌਰਾਨ ਏਅਰਪੋਰਟ ਰੋਡ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

ਇਸਦੇ ਨਾਲ ਹੀ ਜ਼ੀਰਕਪੁਰ, ਡੇਰਾਬੱਸੀ ਸਮੇਤ ਹੋਰ ਕਈ ਥਾਵਾਂ ਤੇ ਸੜਕਾਂ ਤੇ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਚੰਡੀਗੜ੍ਹ ਦੀਆਂ ਕਈ ਸੜਕਾਂ ਕੁਝ ਸਮੇਂ ਲਈ ਪਾਣੀ ਨਾਲ ਭਰੀਆਂ ਰਹੀਆਂ। ਇਸ ਦੌਰਾਨ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਜ਼ੀਰਕਪੁਰ ਵਿੱਚ ਵੀ ਸਥਿਤੀ ਕਾਫੀ ਖਰਾਬ ਦਿਖਾਈ ਦਿੱਤੀ। ਹਾਈਵੇਅ ਦੀ ਉਸਾਰੀ ਅਤੇ ਪਾਣੀ ਭਰਨ ਕਾਰਨ ਦੋਪਹੀਆ ਵਾਹਨ ਚਾਲਕ ਤਿਲਕਣ ਦੇ ਡਰੋਂ ਬਹੁਤ ਹੌਲੀ ਰਫ਼ਤਾਰ ਨਾਲ ਵਾਹਨ ਚਲਾਉਂਦੇ ਦੇਖੇ ਗਏ। ਜ਼ੀਰਕਪੁਰ ਦੀਆਂ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਲੰਮਾ ਟਰੈਫਿਕ ਜਾਮ ਲੱਗਾ ਰਿਹਾ।

ਖਰੜ ਸ਼ਹਿਰ ਵਿੱਚ ਵੀ ਮਾਨਸੂਨ ਦੀ ਪਹਿਲੀ ਬਰਸਾਤ ਦੌਰਾਨ ਪਾਣੀ ਨਿਕਾਸੀ ਦੀ ਸਮੱਸਿਆ ਆਈ। ਇਸ ਦੌਰਾਨ ਗਲੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਸਹਿਣੀ ਪਈ। ਸੜਕਾਂ ਤੇ ਪਾਣੀ ਭਰ ਜਾਣ ਕਾਰਨ ਵਾਹਨਾਂ ਦੇ ਟਾਇਰ ਅੱਧੇ ਡੁੱਬੇ ਨਜ਼ਰ ਆਏ। ਦੂਜੇ ਪਾਸੇ ਦੋਪਹੀਆ ਵਾਹਨ ਚਾਲਕ ਮੁਸ਼ਕਿਲ ਨਾਲ ਲੰਘਦੇ ਦੇਖੇ ਗਏ।

Continue Reading

Mohali

ਮੋਟਰ ਮਾਰਕੀਟ ਦੇ ਬਾਹਰ ਲੱਗਦੇ ਟ੍ਰੈਫਿਕ ਜਾਮ ਕਾਰਨ ਲੋਕ ਹੁੰਦੇ ਹਨ ਪਰੇਸ਼ਾਨ : ਰਵਿੰਦਰ ਸਿੰਘ

Published

on

By

 

ਸੜਕ ਤੇ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਪਿੰਡ ਮੁਹਾਲੀ ਵਿੱਚ ਸਥਿਤ ਮੋਟਰ ਮਾਰਕੀਟ ਦੇ ਸਮ੍ਹਾਣੇ ਵਾਲੀ ਸੜਕ ਤੇ ਅਕਸਰ ਲੱਗਦੇ ਜਾਮ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ ਉੱਥੇ ਇਸ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਇਸ ਸੰਬੰਧੀ ਪਿੰਡ ਮੁਹਾਲੀ ਦੇ ਕੌਂਸਲਰ ਸz. ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸੜਕ ਤੇ ਜਾਮ ਲੱਗਣ ਦਾ ਮੁੱਖ ਕਾਰਨ ਇਹ ਹੈ ਕਿ ਵਾਹਨ ਚਾਲਕ ਮੁੱਖ ਸੜਕ ਦੇ ਕਿਨਾਰੇ ਤੇ ਆਪਣੀਆਂ ਗੱਡੀਆਂ ਖੜ੍ਹਾ ਕੇ ਚਲੇ ਜਾਂਦੇ ਹਨ ਅਤੇ ਇਸ ਕਾਰਨ ਸੜਕ ਤੇ ਵਾਹਨਾਂ ਲਈ ਥਾਂ ਘੱਟ ਜਾਂਦੀ ਹੈ। ਉਹਨਾਂ ਕਿਹਾ ਕਿ ਸੜਕ ਤੇ ਟ੍ਰੈਫਿਕ ਜਾਮ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਗੱਡੀ ਸੜਕ ਤੇ ਨਾ ਖੜ੍ਹਾਉਣ ਲਈ ਕਿਹਾ ਜਾਵੇ ਤਾਂ ਉਹ ਅੱਗੋਂ ਬਹਿਸ ਕਰਨ ਲੱਗ ਜਾਂਦੇ ਹਨ।

ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਡੀ ਐਸ ਪੀ ਟ੍ਰੈਫਿਕ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਡੀ ਐਸ ਪੀ ਵਲੋਂ ਇੱਥੇ ਬੰਦੇ ਵੀ ਭੇਜੇ ਗਏ ਸਨ ਪਰੰਤੂ ਇਹ ਸਮੱਸਿਆ ਦੇ ਹੱਲ ਲਈ ਜਰੂਰੀ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਇੱਥੇ ਖੜ੍ਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾਣ ਅਤੇ ਇਹਨਾਂ ਵਾਹਨਾਂ ਨੂੰ ਇੱਥੋਂ ਹਟਾਇਆ ਜਾਵੇ। ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

Continue Reading

Mohali

ਸੋਹਾਣਾ ਥਾਣਾ ਵਿਖੇ ਸਟੂਡੈਂਟ ਪੁਲੀਸ ਕੈਡੇਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਪੁਲੀਸ ਦੇ ਕੰਮ ਕਾਜ ਬਾਰੇ ਜਾਣਕਾਰੀ ਦਿੱਤੀ

Published

on

By

 

 

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਮੁਹਾਲੀ ਪੁਲੀਸ ਵਲੋਂ ਚਲਾਏ ਜਾ ਰਹੇ ਸਟੂਡੈਂਟ ਪੁਲੀਸ ਕੈਡੇਟ ਪ੍ਰੋਗਰਾਮ ਤਹਿਤ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਦੀ ਅਗਵਾਈ ਹੇਠ ਪੁਲੀਸ ਸਟੇਸ਼ਨ ਸੋਹਾਣਾ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਤੇ ਸਰਕਾਰੀ ਹਾਈ ਸਕੂਲ ਦੇਵੀ ਨਗਰ ਅਬਰਾਹਵਾਂ ਦੇ ਬੱਚਿਆਂ ਨੂੰ ਸਾਈਬਰ ਕ੍ਰਾਈਮ ਅਤੇ ਟਰੈਫਿਕ ਪੁਲੀਸ ਦੇ ਕੰਮਕਾਜ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ।

ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਡੀ ਜੀ ਪੀ ਕਮਿਊਨਿਟੀ ਪੁਲੀਸ ਅਫੇਅਰ ਡਿਵੀਜ਼ਨ ਪੰਜਾਬ ਦੇ ਹੁਕਮਾਂ ਅਤੇ ਐਸ ਐਸ ਪੀ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਪੁਲੀਸ ਦੇ ਕੰਮ ਕਾਜ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਚੰਗੇ ਨਾਗਰਿਕ ਅਤੇ ਕਾਨੂੰਨ ਦੇ ਮਦਦਗਾਰ ਬਣ ਸਕਣ।

ਇਸ ਮੌਕੇ ਗੀਗੇਮਾਜਰਾ ਸਕੂਲ ਐਸ ਪੀ ਸੀ ਦੇ ਇੰਚਾਰਜ ਗੁਰਵਿੰਦਰ ਸਿੰਘ, ਦੇਵੀ ਨਗਰ ਅਬਰਾਵਾਂ ਦੇ ਇੰਚਾਰਜ ਮੈਡਮ ਸਿੰਪਲ ਕੁਮਾਰੀ, ਐਸ ਐਚ ਓ ਸੁਹਾਣਾ ਸਿਮਰਨ ਸਿੰਘ, ਜਿਲ੍ਹਾ ਸਾਂਝ ਕੇਂਦਰ ਇੰਚਾਰਜ ਏ ਐਸ ਆਈ ਰੁਦਵੀਰ ਅਤੇ ਸਾਂਝ ਸਟਾਫ ਹਾਜ਼ਰ ਸੀ।

Continue Reading

Mohali

ਮਾਮਲਾ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਦਾ…

Published

on

By

 

 

ਦੋਸ਼ੀ ਟ੍ਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ : ਬੋਬੀ ਕੰਬੋਜ

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਭਾਜਪਾ ਨੇਤਾ ਅਤੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਏਜੰਟਾਂ ਨੇ ਭੋਲੇ ਭਾਲੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਰੋਜਗਾਰ ਦਿਵਾਉਣ ਦਾ ਝਾਂਸਾ ਦੇ ਕੇ ਆਰਥਿਕ ਨੁਕਸਾਨ ਪਹੁੰਚਾਇਆ ਹੈ, ਉਹਨਾਂ ਏੰਜੰਟਾਂ ਦੇ ਖਿਲਾਫ ਸਰਕਾਰ ਨੂੰ 302,420 ਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਗੋਰਖ ਧੰਦਾ ਬੰਦ ਹੋ ਸਕੇ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੀ ਰਕਮ ਏਜੰਟਾਂ ਦੀਆਂ ਜਾਇਦਾਦਾਂ ਵੇਚ ਕੇ ਦਿਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਗੋਰਖ ਧੰਦੇ ਨੂੰ ਠੱਲ ਪੈ ਸਕੇ। ਉਹਨਾਂ ਕਿਹਾ ਕਿ ਇਸ ਠੱਗੀ ਤੇ ਕਾਬੂ ਕਰਨ ਲਈ ਸਰਕਾਰ ਨੂੰ ਇਕ ਵਿਭਾਗ ਬਣਾਉਣਾ ਚਾਹੀਦਾ ਹੈ ਅਤੇ ਜਿਹੜੇ ਵਿਅਕਤੀ ਵਿਦੇਸ਼ ਜਾਣ ਦੇ ਚਾਹਵਾਨ ਹਨ, ਉਹਨਾਂ ਦੀ ਫਾਈਲ ਤਿਆਰ ਕਰਨ ਵਿੱਚ ਮਦਦ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਗੈਰ ਕਾਨੂੰਨੀ ਤੇ ਜਾਅਲੀ ਦਸਤਾਵੇਜਾਂ ਦੇ ਅਧਾਰ ਤੇ ਕੋਈ ਬੱਚਾ ਬਾਹਰ ਨਾ ਜਾਵੇ ਅਤੇ ਵਿਦੇਸ਼ਾਂ ਵਿੱਚ ਕਾਨੂੰਨ ਦੇ ਦਾਇਰੇ ਵਿੱਚ ਰਹਿ ਰਹੇ ਲੋਕਾਂ ਲਈ ਸਮਸਿਆ ਨਾ ਬਣ ਸਕੇ।

Continue Reading

Latest News

Trending