Connect with us

Punjab

ਬੰਦੂਕ ਦੀ ਨੋਕ ਤੇ ਗੱਡੀ ਅਤੇ 25000 ਰੁਪਏ ਦੀ ਨਕਦੀ ਲੁੱਟੀ

Published

on

 

 

ਜਲੰਧਰ, 10 ਜੁਲਾਈ (ਸ.ਬ.) ਨੈਸ਼ਨਲ ਹਾਈਵੇ 44 ਤੇ ਗੁਰਾਇਆ ਵਿੱਚ ਮੋਟਰਸਾਈਕਲ ਲੁਟੇਰਾ ਗਿਰੋਹ ਨੇ ਇਕ ਜੋੜੇ ਨੂੰ ਗੰਨ ਪੁਆਇੰਟ ਤੇ ਲੈ ਕੇ ਉਨ੍ਹਾਂ ਦੀ ਗੱਡੀ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਤਿੰਨ ਲੁਟੇਰੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕਰਮ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਰਾਤ 9 ਵਜੇ ਚੱਲੇ ਸਨ ਜੋ ਵਾਪਸ ਲੁਧਿਆਣਾ ਆ ਰਹੇ ਸਨ ਜਦੋਂ ਰਾਤ 12 ਵਜੇ ਦੇ ਕਰੀਬ ਉਹ ਗੁਰਾਇਆ ਦੇ ਮਿਲਨ ਪੈਲਸ ਨੇੜੇ ਹਾਈਵੇ ਤੇ ਪੁੱਜੇ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਦੇ ਫਰੰਟ ਸ਼ੀਸ਼ੇ ਤੇ ਲੋਹੇ ਦੀ ਰਾਡ ਮਾਰ ਕੇ ਸ਼ੀਸ਼ਾ ਤੋੜਿਆ। ਜਿਸ ਕਰਕੇ ਉਹ ਘਬਰਾ ਗਏ। ਜਦੋਂ ਉਨ੍ਹਾਂ ਨੇ ਗੱਡੀ ਹੌਲੀ ਕੀਤੀ ਤਾਂ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਅੱਗੇ ਲਗਾ ਕੇ ਗੱਡੀ ਰੋਕ ਲਈ ਜਿਸ ਤੋਂ ਬਾਅਦ ਲੁਟੇਰਿਆਂ ਨੇ ਮੇਰੇ ਮਾਤਾ ਪਿਤਾ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਗੰਨ ਪੁਆਇੰਟ ਤੇ ਲੈ ਲਿਆ ਅਤੇ ਇੱਕ ਨੇ ਚਾਕੂ ਰੱਖ ਦਿੱਤਾ। ਲੁਟੇਰੇ ਉਨ੍ਹਾਂ ਕੋਲੋਂ 25000 ਦੀ ਨਕਦੀ ਅਤੇ ਉਨ੍ਹਾਂ ਦੀ ਚਿੱਟੇ ਰੰਗ ਦੀ ਵੋਲਕਸ ਵੈਗਨਾਰ ਗੱਡੀ ਲੁੱਟ ਕੇ ਫਿਲੌਰ ਸਾਈਡ ਫਰਾਰ ਹੋ ਗਏ। ਇਸ ਸਬੰਧੀ ਉਨ੍ਹਾਂ ਗੁਰਾਇਆ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਹੈ ਪੁਲੀਸ ਨੇ ਹਾਈਵੇ ਤੇ ਲੱਗੇ ਸੀਸੀਟੀਵੀ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇੱਕ ਸੀਸੀਟੀਵੀ ਵਿੱਚ ਦੋਵੇਂ ਬਜ਼ੁਰਗ ਨਜ਼ਰ ਆ ਰਹੇ ਹਨ। ਜਿਨ੍ਹਾਂ ਕੋਲ ਗੱਡੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਤੇ ਉਹ ਦੋਵੇਂ ਪੈਦਲ ਹੀ ਆ ਰਹੇ ਹਨ। ਜੋ ਟਰੱਕ ਵਾਲੇ ਤੋਂ ਲਿਫਟ ਲੈ ਕੇ ਫਿਲੌਰ ਤੱਕ ਗਏ ਹਨ। ਪੁਲੀਸ ਵੱਲੋਂ ਮਨਜੀਤ ਸਿੰਘ ਦੇ ਬਿਆਨਾਂ ਤੇ ਵੱਖ-ਵੱਖ ਧਾਰਾਵਾਂ ਹੇਠ ਅਣਪਛਾਤੇ ਲੁਟੇਰੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਫਿਲੌਰ ਸਰਵਨਜੀਤ ਸਿੰਘ, ਐਸਐਚਓ ਗੁਰਾਇਆ ਰਕੇਸ਼ ਕੁਮਾਰ ਪੁਲੀਸ ਟੀਮ ਨਾਲ ਮੌਕੇ ਤੇ ਜਾਂਚ ਕਰ ਰਹੀ ਹੈ।

Continue Reading

Mohali

ਜੀਰਕਪੁਰ ਪੁਲੀਸ ਵਲੋਂ ਜਾਅਲੀ ਐਨ.ਆਈ.ਏ. ਅਧਿਕਾਰੀ ਬਣ ਕੇ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਮੰਗਣ ਵਾਲੇ 8 ਕਾਬੂ

Published

on

By

 

 

ਝੂਠੇ ਗਬਨ ਦੇ ਮਾਮਲੇ ਵਿੱਚ ਨਾਮ ਹੋਣ ਦਾ ਡਰਾਵਾ ਦੇ ਕੇ ਮੰਗੇ ਸੀ 50 ਲੱਖ ਰੁਪਏ

ਐਸ ਏ ਐਸ ਨਗਰ, 20 ਜੁਲਾਈ (ਜਤਿੰਦਰ ਲੱਕੀ) ਜੀਰਕਪੁਰ ਪੁਲੀਸ ਨੇ ਜਾਅਲੀ ਐਨ.ਆਈ.ਏ. ਅਧਿਕਾਰੀ ਬਣ ਕੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਮੰਗਣ ਵਾਲੇ 8 ਵਿਅਕਤੀਆਂ (ਜਿਹਨਾਂ ਵਿੱਚ 2 ਔਰਤਾਂ ਹਨ) ਨੂੰ ਕਾਬੂ ਕੀਤਾ ਹੈ। ਐਸ ਪੀ ਦਿਹਾਤੀ ਸz. ਮਨਪ੍ਰੀਤ ਸਿੰਘ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਸੰਬੰਧੀ ਖੇਤੀਬਾੜੀ ਜਮੀਨ ਦੀ ਖਰੀਦ ਫਰੋਖਤ ਦਾ ਕੰਮ ਕਰਨ ਵਾਲੇ ਇੱਕ ਪ੍ਰਾਪਰਟੀ ਡੀਲਰ ਵੀਰਪਾਲ ਸਿੰਘ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਨੂੰ ਬੀਤੀ 17 ਜੁਲਾਈ ਨੂੰ ਇੱਕ ਵਿਅਕਤੀ ਨੇ ਐਨ. ਆਈ. ਏ. ਟੀਮ ਦਾ ਚੀਫ ਸੁਸ਼ੀਲ ਕੁਮਾਰ ਬਣ ਕੇ ਵਟਸਐਪ ਕਾਲ ਕੀਤੀ ਕਿ ਉਹ ਉਸਨੂੰ ਸਿੰਘਪੁਰਾ ਚੌਕ ਵਿਖੇ ਆ ਕੇ ਮਿਲੇ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਹ ਉੱਥੇ ਗਿਆ ਤਾਂ ਉੱਥੇ ਤਿੰਨ ਕਾਰਾਂ ਵਿੱਚ 7-8 ਵਿਅਕਤੀ (ਸਮੇਤ ਦੋ ਔਰਤਾਂ) ਦੇ ਬੈਠੇ ਸਨ, ਉਹਨਾਂ ਵਿਚੋਂ ਖੁਦ ਨੂੰ ਸੁਸ਼ੀਲ ਕੁਮਾਰ ਦੱਸਦੇ ਇੱਕ ਗੰਜੇ ਵਿਅਕਤੀ ਨੇ ਕਿਹਾ ਕਿ ਦਿੱਲੀ ਵਿੱਚ 30 ਕਰੋੜ ਦਾ ਗਬਨ ਹੋਇਆ ਹੈ ਜਿਸ ਬਾਰੇ ਤੇਰੇ ਖਾਤਿਆਂ ਅਤੇ ਪ੍ਰਾਪਰਟੀ ਦੀ ਜਾਂਚ ਕਰਨੀ ਹੈ ਕਿਉਂਕਿ ਤੇਰਾ ਨਾਮ ਇਸ ਗਬਨ ਕੇਸ ਵਿੱਚ ਚਲ ਰਿਹਾ ਹੈ।

ਸ਼ਿਕਾਇਤਕਰਤਾ ਅਨੁਸਾਰ ਉਹ ਬੁਰੀ ਤਰ੍ਹਾਂ ਘਬਰਾ ਗਿਆ ਜਿਸਤੇ ਇਹਨਾਂ ਨੇ ਉਸਨੂੰ ਕਿਹਾ ਕਿ ਉਹ ਘਬਰਾਏ ਨਾ ਅਤੇ ਉਸਦਾ ਨਾਮ ਇਸ ਗਬਨ ਕੇਸ ਵਿਚੋਂ ਕੱਢ ਦੇਣਗੇ ਜਿਸਦੇ ਬਦਲੇ ਉਸਨੂੰ 50 ਲੱਖ ਰੁਪਏ ਦੇਣੇ ਹੋਣਗੇ। ਉਸਨੇ ਕਿਹਾ ਕਿ ਉਹ ਘਰਦਿਆਂ ਨਾਲ ਗੱਲ ਕਰਕੇ ਦੱਸੇਗਾ। ਸ਼ਿਕਾਇਤ ਕਰਤਾ ਅਨੁਸਾਰ ਬਾਅਦ ਵਿੱਚ ਉਸਨੇ ਕਿਹਾ ਕਿ ਉਹ ਇੰਨੀ ਰਕਮ ਦਾ ਇੰਤਜਾਮ ਨਹੀਂ ਕਰਦਾ ਸਕਦਾ, ਸਿਰਫ 10 ਲੱਖ ਰੁਪਏ ਹੀ ਦੇ ਸਕਦਾ ਹੈ ਅਤੇ ਇਹਨਾਂ ਨੂੰ ਕਾਕੇ ਦੇ ਢਾਬੇ ਤੇ ਆਉਣ ਲਈ ਕਿਹਾ ਅਤੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ।

ਐਸ ਪੀ ਨੇ ਦੱਸਿਆ ਕਿ ਡੀ ਐਸ ਪੀ ਜੀਰਕਪੁਰ ਸz ਸਿਮਰਨਜੀਤ ਸਿੰਘ ਦੀ ਰਹਿਨੁਮਾਈ ਅਤੇ ਮੁੱਖ ਅਫਸਰ, ਥਾਣਾ ਜੀਰਕਪੁਰ ਜਸਕੰਵਲ ਸਿੰਘ ਸੇਖੋਂ ਦੀ ਅਗਵਾਈ ਹੇਠ ਪੁਲੀਸ ਟੀਮ ਵਲੋਂ ਕਾਕੇ ਦੇ ਢਾਬੇ ਜ਼ੀਰਕਪੁਰ ਤੋਂ ਦੋ ਕਾਰਾਂ ਵਿੱਚ ਬੈਠੇ 6 ਵਿਅਕਤੀਆਂ ਅਤੇ ਦੋ ਔਰਤਾਂ ਦੇ ਕਾਬੂ ਕਰ ਲਿਆ ਗਿਆ। ਪੁੱਛਗਿੱਛ ਕਰਨ ਤੇ ਉਹਨਾਂ ਨੇ ਆਪਣੇ ਨਾਮ ਜੋਤੀ ਵਾਸੀ ਦੁਆਰਕਾ ਨਵੀਂ ਦਿੱਲੀ, ਨੀਲਮ ਵਾਸੀ ਉਤਮ ਨਗਰ ਦਿੱਲੀ, ਦਲਵਿੰਦਰ ਸਿੰਘ ਵਾਸੀ ਪਿੰਡ ਮਲੋਆ, ਚੰਡੀਗੜ੍ਹ, ਰਾਧੇ ਸ਼ਿਆਮ ਵਾਸੀ ਪਿੰਡ ਸਾਗਪੁਰ, ਰੋਪੜ, ਰਾਜ ਕੁਮਾਰ ਵਾਸੀ ਉਤਮ ਨਗਰ ਦਿੱਲੀ, ਨਿਤੇਸ਼ ਵਾਸੀ ਬਹਾਦਰਗੜ, ਜਿਲ੍ਹਾ ਝੱਜਰ ਹਰਿਆਣਾ, ਸੁਭਾਸ਼ ਚੰਦਰ ਵਾਸੀ ਪਿੰਡ ਰਾਣੀਆ, ਜਿਲ੍ਹਾ ਸਿਰਸਾ, ਹਰਿਆਣਾ ਅਤੇ ਸ਼ੁਸ਼ੀਲ ਵਾਸੀ ਕੱਚੀ ਲਾਈਨ ਪਾਰ ਬਹਾਦਰਗੜ੍ਹ, ਜਿਲ੍ਹਾ ਝੱਜਰ ਦੱਸੇ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਦੌਰਾਨ ਗਿਰੋਹ ਦੇ ਮਾਸਟਰ ਮਾਇੰਡ ਸੁਸ਼ੀਲ ਕੁਮਾਰ ਨੇ ਐਨ.ਆਈ.ਏ. ਟੀਮ ਦੀਆਂ 5 ਵਰਦੀਆਂ ਦੇ ਸੈਟ ਅਤੇ ਮੁਲਜਮਾਂ ਦੀਆਂ ਜਾਅਲੀ ਆਈ. ਡੀ ਮਿਲੀਆ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਬੀਤੀ 16ਜੁਲਾਈ ਨੂੰ ਦਿੱਲੀ ਵਿਖੇ ਮਹੇਸ਼ ਗੁਪਤਾ ਨਾਮ ਦੇ ਵਿਅਕਤੀ ਦੇ ਘਰ ਵੜ ਕੇ ਉਸਦਾ ਏ. ਟੀ. ਐਮ. ਡੈਬਿਟ ਕਾਰਡ ਖੋਹ ਕੇ 1,35000 ਰੁਪਏ ਕਢਵਾ ਲਏ ਸਨ। ਇਹਨਾਂ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Continue Reading

Mohali

ਡੇਰਾਬਸੀ ਦੇ ਡਾਇਗਨੋਸਟਿਕ ਸੈਂਟਰ ਤੇ ਫਾਇੰਰਿਗ

Published

on

By

 

 

ਕੌਸ਼ਲ ਚੌਧਰੀ ਗੈਂਗ ਦੇ ਗੁਰਗਿਆਂ ਨੇ ਫਾਇਰਿੰਗ ਤੋਂ ਬਾਅਦ ਦਿੱਤੀ ਧਮਕੀ ਵਾਲੀ ਚਿੱਠੀ

ਡੇਰਾਬਸੀ, 20 ਜੁਲਾਈ (ਜਤਿੰਦਰ ਲੱਕੀ) ਡੇਰਾਬਸੀ ਪੁਲੀਸ ਥਾਣੇ ਨੇੜੇ ਸਥਿਤ ਅਪੋਲੋ ਫਾਰਮੇਸੀ ਮੇਨ ਅਤੇ ਡਾਇਗਨੋਸਟਿਕ ਸੈਂਟਰ ਦੇ ਬਾਹਰ ਗੈਂਗਸਟਰਾਂ ਵਲੋਂ ਦਿਨ ਦਹਾੜੇ ਗੋਲੀਆਂ ਚਲਾਏ ਜਾਣ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਤੇ ਆਏ ਸਨ। ਉਨ੍ਹਾਂ ਦੀ ਗਿਣਤੀ 3 ਦੱਸੀ ਜਾ ਰਹੀ ਹੈ। ਗੋਲੀ ਚਲਾਉਣ ਵਾਲੇ ਇਹਨਾਂ ਵਿਅਕਤੀਆਂ ਵਲੋਂ ਡਾਇਗਨੋਸਟਿਕ ਸੈਂਟਰ ਦੀ ਰਿਸੈਪਸ਼ਨ ਤੇ ਇੱਕ ਧਮਕੀ ਭਰੀ ਚਿੱਠੀ ਵੀ ਦਿੱਤੀ ਗਈ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਅਸੀਂ ਕੌਸ਼ਲ ਚੌਧਰੀ ਗੈਂਗ ਦੇ ਹਾਂ ਅਤੇ ਇਹ ਕੰਮ ਉਨ੍ਹਾਂ ਦੇ ਨਿਰਦੇਸ਼ਾਂ ਤੇ ਕੀਤਾ ਗਿਆ ਹੈ। ਚਿੱਠੀ ਵਿੱਚ ਇੱਕ ਨੰਬਰ ਵੀ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਪਣੀ ਸੁਰੱਖਿਆ ਚਾਹੁੰਦੇ ਹੋ ਤਾਂ ਉਕਤ ਵਟਸਐਪ ਨੰਬਰ ਤੇ ਕਾਲ ਕਰੋ। ਜੇ ਅਜਿਹਾ ਨਾ ਕੀਤਾ ਤਾਂ ਅੱਜ ਇੱਕ ਗੋਲੀ ਚੱਲੀ ਹੈ, ਕੱਲ੍ਹ ਨੂੰ 101 ਗੋਲੀਆਂ ਚੱਲਣਗੀਆਂ, ਇਸ ਨੂੰ ਮਜ਼ਾਕ ਨਾ ਸਮਝੋ।

ਫਿਲਹਾਲ ਡੇਰਾਬਸੀ ਪੁਲੀਸ ਨੇ ਡਾਇਗਨੋਸਟਿਕਸ ਸੈਂਟਰ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਡੇਰਾਬਸੀ ਦੇ ਐਸ ਐਚ ਓ ਮਨਦੀਪ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਮਾਮਲਾ ਲੈਬ ਉੱਤੇ ਗੋਲੀ ਚਲਾ ਕੇ ਉੱਥੇ ਚਿੱਠੀ ਦੇਣ ਦਾ ਹੈ। ਉਹਨਾਂ ਕਿਹਾ ਕਿ ਸੈਂਟਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਇਹਨਾਂ ਮੁਲਜਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Continue Reading

Mohali

ਪੁਲੀਸ ਵਲੋਂ ਨਾਕੇ ਲਗਾ ਕੇ ਚੈਕਿੰਗ

Published

on

By

 

 

ਐਸ ਏ ਐਸ ਨਗਰ, 20 ਜੁਲਾਈ (ਸ.ਬ.) ਥਾਣਾ ਮਟੌਰ ਦੇ ਐਸ ਐਚ ਓ ਸz. ਅਮਨਦੀਪ ਤਰੀਕਾ ਦੀ ਅਗਵਾਈ ਵਿੱਚ ਪੁਲੀਸ ਵਲੋਂ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਐਸ ਐਚ ਓ ਸz. ਤਰੀਕਾ ਨੇ ਦੱਸਿਆ ਕਿ ਐਸ ਐਸ ਪੀ ਡਾ. ਸੰਦੀਪ ਗਰਗ ਦੀਆਂ ਹਿਦਾਇਤਾਂ ਤੇ ਸਾਮਜਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਪੁਲੀਸ ਵਲੋਂ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

Latest News

Trending