Connect with us

Punjab

ਐਕਟਿਵਾ ਅਤੇ ਟਰੱਕ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ

Published

on

 

ਕਪੂਰਥਲਾ, 28 ਅਗਸਤ (ਸ.ਬ.) ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ਤੇ ਆਰ. ਸੀ. ਐਫ਼. ਨੇੜੇ ਬੀਤੀ ਦੇਰ ਰਾਤ ਐਕਟਿਵਾ ਅਤੇ ਟਰੱਕ ਦੀ ਟੱਕਰ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਐਕਟਿਵਾ ਸਵਾਰ ਆਰ. ਸੀ. ਐਫ਼. ਦਾ ਮੁਲਾਜ਼ਮ ਸੀ ਅਤੇ ਹਸਪਤਾਲ ਤੋਂ ਆਪਣੀ ਭਰਜਾਈ ਦਾ ਪਤਾ ਲੈ ਕੇ ਘਰ ਪਰਤ ਰਿਹਾ ਸੀ। ਘਟਨਾ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਮੁਲਾਜ਼ਮ ਅਮਰੀਕ ਸਿੰਘ ਨੂੰ ਇਲਾਜ ਲਈ ਆਰ. ਸੀ. ਐਫ਼. ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਦੀ ਐਸ. ਐਚ. ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਰੇਲ ਕੋਚ ਫੈਕਟਰੀ ਦੇ ਮੁਲਾਜ਼ਮ ਅਮਰੀਕ ਸਿੰਘ ਵਾਸੀ ਪਿੰਡ ਸੁਖੀਆ ਨੰਗਲ ਆਰ. ਸੀ. ਐਫ਼. ਹਸਪਤਾਲ ਵਿੱਚ ਦਾਖ਼ਲ ਆਪਣੀ ਭਰਜਾਈ ਦਾ ਹਾਲਚਾਲ ਪੁੱਛ ਕੇ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਵਾਪਸ ਘਰ ਜਾ ਰਿਹਾ ਸੀ ਤਾਂ ਪਿੰਡ ਭੁਲਾਣਾ ਨੇੜੇ ਇਕ ਟਰੱਕ ਨਾਲ ਟਕਰਾ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਅਮਰੀਕ ਸਿੰਘ ਨੂੰ ਆਰ. ਸੀ. ਐਫ਼. ਹਸਪਤਾਲ ਦਾਖ਼ਲ ਕਰਵਾਇਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ ਥਾਣਾ ਸਦਰ ਦੀ ਐਸ. ਐਚ. ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਅਤੇ ਟਰੱਕ ਚਾਲਕ ਲਖਵਿੰਦਰ ਸਿੰਘ ਨੂੰ ਰਾਊਂਡਅਪ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਭੁਲਾਣਾ ਚੌਂਕੀ ਦੇ ਇੰਚਾਰਜ ਏ. ਐਸ. ਆਈ. ਪੂਰਨ ਚੰਦ ਵੱਲੋਂ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਗੁਰਬਖ਼ਸ਼ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ਤੇ ਬੀ. ਐਨ. ਐਸ. ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Continue Reading

Mohali

1 ਅਕਤੂਬਰ ਤੋਂ ਆਰੰਭ ਹੋਵੇਗਾ ਰਾਮਲੀਲਾ ਦਾ ਮੰਚਨ

Published

on

By

 

 

ਮੁਹਾਲੀ ਵਿੱਚ ਪਿਛਲੇ 34 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਰਾਮਲੀਲਾ ਦਾ ਮੰਚਨ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਸ਼੍ਰੀ ਰਾਮ ਲੀਲਾ ਅਤੇ ਦਸ਼ਹਿਰਾ ਕਮੇਟੀ ਮੁਹਾਲੀ ਵਲੋਂ 1 ਅਕਤੂਬਰ ਤੋਂ ਫੇਜ਼ 1 ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ। ਰਾਮਲੀਲਾ ਦੇ ਪਾਤਰਾਂ ਦਾ ਚੋਣ ਵੀ ਕੀਤੀ ਜਾ ਚੁੱਕੀ ਹੈ।

ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਨੇ ਦੱਸਿਆ ਕੀ ਕਮੇਟੀ ਵਲੋਂ ਪਿਛਲੇ 34 ਸਾਲਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਦੀ ਰਾਮਲੀਲਾ ਦੀ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕੀ ਇਸ ਪ੍ਰਬੰਧ ਵਿੱਚ ਪ੍ਰਾਚੀਨ ਪਰੰਪਰਾ ਦੇ ਨਾਲ ਨਾਲ ਆਧੁਨਿਕ ਯੁੱਗ ਦੀ ਵਿਵਸਥਾ ਵੀ ਸ਼ਾਮਿਲ ਕੀਤੀ ਗਈ ਹੈ। ਇਸ ਵਾਰ ਰਾਮਲੀਲਾ ਦਾ ਮੰਚਨ ਬੇਹੱਦ ਹੀ ਖਾਸ ਢੰਗ ਤੋਂ ਅਤੇ ਵੱਖ ਰੂਪ ਵਿੱਚ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਰਾਮਲੀਲਾ ਵਿੱਚ ਨਾ ਸਿਰਫ ਸਾਰੇ ਪਾਤਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਬਲਕਿ ਉਹਨਾਂ ਦੇ ਖਾਣ ਪੀਣ ਅਤੇ ਰਹਿਨ ਸਹਿਣ ਵਿੱਚ ਕਾਫੀ ਵੀ ਸੰਜਮ ਰੱਖਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭੂ ਰਾਮ ਦੇ ਰਾਜ ਅਭਿਸ਼ੇਕ ਤੱਕ ਇਹ ਪ੍ਰਬੰਧ ਚੱਲਦਾ ਹੈ ਜਿਸ ਨੂੰ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੀਲਾ ਪ੍ਰੇਮੀ ਆਉਂਦੇ ਹਨ।

ਰਾਮਲੀਲਾ ਦੇ ਪ੍ਰਬੰਧ ਬਾਰੇ ਮੀਤ ਪ੍ਰਧਾਨ ਪ੍ਰਤੀਕ ਕਪੂਰ ਨੇ ਦੱਸਿਆ ਕਿ ਪਾਤਰਾਂ ਦੀ ਚੋਣ ਹੋ ਚੁੱਕੀ ਹੈ, ਜਿਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ। ਇਹ ਸਾਰੇ ਪਾਤਰ ਆਪਣੇ ਰੋਜ ਦੇ ਕੰਮਾਂ ਤੋਂ ਸਮਾਂ ਕੱਢ ਕੇ ਰੋਜ ਅਭਿਆਸ ਕਰਨ ਆਉਂਦੇ ਹੈ।

Continue Reading

Mohali

ਆਟੋ ਰਿਕਸ਼ਿਆਂ ਦੀ ਤੇਜ਼ ਰਫਤਾਰ ਨੂੰ ਕਦੋਂ ਲੱਗਣਗੀਆਂ ਬਰੇਕਾਂ?

Published

on

By

 

ਸੜਕਾਂ ਤੇ ਕਰਤੱਬ ਦਿਖਾਉਂਦੇ ਹਨ ਅਨੇਕਾਂ ਆਟੋ ਰਿਕਸ਼ਾ ਵਾਲੇ

ਐਸ ਏ ਐਸ ਨਗਰ, 20 ਸਤੰਬਰ (ਆਰ ਪੀ ਵਾਲੀਆ) ਸ਼ਹਿਰ ਵਿੱਚ ਸਿਟੀ ਬੱਸ ਦੀ ਸਹੂਲਤ ਨਾ ਹੋਣ ਕਾਰਨ ਆਮ ਲੋਕਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਲਈ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਪਰੰਤੂ ਆਟੋ ਦੀ ਇਹ ਸਵਾਰੀ ਆਮ ਲੋਕਾਂ ਵਾਸਤੇ ਸੁਰਖਿਅਤ ਨਹੀਂ ਹੈ। ਅਜਿਹਾ ਆਮ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਬਹੁਤ ਤੇਜ਼ ਰਫਤਾਰ ਨਾਲ ਚੱਲਦੇ ਹਨ ਅਤੇ ਆਟੋ ਰਿਕਸ਼ਿਆਂ ਦੇ ਚਾਲਕ ਵੱਧ ਸਵਾਰੀਆਂ ਲੈਣ ਦੇ ਚੱਕਰ ਵਿੱਚ ਇੱਕ ਦੂਜੇ ਤੋਂ ਅੱਗੇ ਜਾਣ ਦੇ ਚੱਕਰ ਵਿੱਚ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।

ਇਹਨਾਂ ਆਟੋ ਰਿਕਸ਼ਿਆਂ ਦੇ ਕੁੱਝ ਚਾਲਕ ਤਾਂ ਅਜਿਹੇ ਹਨ ਜਿਹੜੇ ਸੜਕ ਤੇ ਕਰਤਬ ਵੀ ਦਿਖਾਉਂਦੇ ਹਨ ਅਤੇ ਬਹੁਤ ਅਣਗਹਿਲੀ ਨਾਲ ਆਟੋ ਰਿਕਸ਼ਾ ਚਲਾਉਂਦੇ ਹਨ। ਇਸ ਤੋਂ ਇਲਾਵਾ ਅਕਸਰ ਹੀ ਆਟੋ ਰਿਕਸ਼ਾ ਵਾਲੇ ਸੜਕ ਵਿਚਾਲੇ ਤੇਜ ਰਫਤਾਰ ਜਾਂਦਿਆਂ ਕਿਸੇ ਸਵਾਰੀ ਨੂੰ ਵੇਖਣ ਸਾਰ ਅਚਾਨਕ ਹੀ ਬਰੇਕਾਂ ਮਾਰ ਦਿੰਦੇ ਹਨ, ਜਿਸ ਕਾਰਨ ਇਹਨਾਂ ਦੇ ਪਿਛੇ ਆਉਂਦੇ ਵਾਹਨ ਬਹੁਤ ਮੁਸ਼ਕਿਲ ਨਾਲ ਇਹਨਾਂ ਨਾਲ ਟਕਰਾਉਣ ਤੋਂ ਬਚਦੇ ਹਨ। ਤੇਜ ਰਫਤਾਰ ਆਟੋ ਰਿਕਸ਼ਾ ਚਲਾ ਰਹੇ ਆਟੋ ਚਾਲਕ ਆਪਣੀ ਖੁਦ ਦੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਬਲਕਿ ਆਟੋ ਰਿਕਸ਼ਾ ਵਿੱਚ ਬੈਠੇ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ।

ਇਹਨਾਂ ਆਟੋ ਰਿਕਸ਼ਾ ਵਾਲਿਆਂ ਨੇ ਵੱਖ ਵੱਖ ਸੜਕਾਂ ਦੇ ਕਿਨਾਰੇ ਤੇ ਆਪਣੇ ਅੱਡੇ ਬਣਾਏ ਹੋਏ ਹਨ, ਜਿਥੇ ਕਿ ਸਾਰਾ ਦਿਨ ਵੱਡੀ ਗਿਣਤੀ ਆਟੋ ਖੜੇ ਰਹਿੰਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਕਈ ਵਾਰ ਜਾਮ ਵਰਗੀ ਸਥਿਤੀ ਵੀ ਬਣ ਜਾਂਦੀ ਹੈ। ਜੇ ਕੋਈ ਵਿਅਕਤੀ ਇਹਨਾਂ ਨੂੰ ਆਟੋ ਰਿਕਸ਼ਾ ਸਾਈਡ ਤੇ ਕਰਨ ਨੂੰ ਕਹਿੰਦਾ ਹੈ ਤਾਂ ਅਕਸਰ ਆਟੋ ਚਾਲਕ ਉਸ ਵਿਅਕਤੀ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।

ਇਹ ਆਟੋ ਚਾਲਕ ਸਵਾਰੀਆਂ ਤੋਂ ਮਨਮਰਜੀ ਦਾ ਕਿਰਾਇਆ ਵਸੂਲਦੇ ਹਨ ਅਤੇ ਸ਼ਹਿਰ ਵਿੱਚ ਦੂਜੇ ਇਲਾਕਿਆਂ ਤੋਂ ਕੰਮ ਧੰਦੇ ਲਈ ਆਏ ਲੋਕਾਂ ਤੋਂ ਬਹੁਤ ਜਿਆਦਾ ਕਿਰਾਇਆ ਵਸੂਲਦੇ ਹਨ। ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਨਾ ਹੋਣ ਕਾਰਨ ਇਹ ਆਟੋ ਰਿਕਸ਼ਾ ਵਾਲੇ ਅਕਸਰ ਡਬਲ ਕਿਰਾਇਆ ਵਸੂਲ ਲੈਂਦੇ ਹਨ। ਜੇ ਕੋਈ ਵਿਅਕਤੀ ਵੱਧ ਕਿਰਾਇਆ ਲੈਣ ਤੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਆਟੋ ਚਾਲਕ ਤੁਰੰਤ ਉਸ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।

ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਰਫਤਾਰ ਨਿਸਚਿਤ ਕੀਤੀ ਜਾਵੇ, ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਕੀਤਾ ਜਾਵੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਆਟੋ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਸੜਕਾਂ ਕਿਨਾਰੇ ਆਟੋ ਰਿਕਸ਼ੇ ਖੜੇ ਕਰਨ ਤੋਂ ਰੋਕਿਆ ਜਾਵੇ।

Continue Reading

Mohali

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ

Published

on

By

 

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 ਮੁਹਾਲੀ ਵਿਖੇ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਸਾਹਿਤਕਾਰ ਸੁਭਾਸ਼ ਭਾਸਕਰ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਮੌਕੇ ਸ਼ਾਇਰਾ ਕਿਰਨ ਬੇਦੀ ਦੇ ਬੇਵਕਤੀ ਦੇਹਾਂਤ ਤੇ ਦੋ ਮਿੰਟ ਮੌਨ ਧਾਰਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰੋਗਰਾਮ ਦਾ ਆਗਾਜ਼ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੀਤਕਾਰ ਰਣਜੋਧ ਰਾਣਾ ਵੱਲੋਂ ਆਪਣੇ ਚਰਚਿਤ ਗੀਤ ਨਾਲ ਕੀਤਾ ਗਿਆ। ਉਹਨਾਂ ਮੰਚ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਧਿਆਨ ਸਿੰਘ ਕਾਹਲੋਂ, ਗੁਰਸ਼ਰਨ ਸਿੰਘ ਕਾਕਾ, ਮਲਕੀਤ ਸਿੰਘ ਨਾਗਰਾ, ਭੁਪਿੰਦਰ ਮਟੌਰੀਆ, ਪਿਆਰਾ ਸਿੰਘ ਰਾਹੀ, ਡਾ. ਰਜਿੰਦਰ ਰੇਨੂੰ, ਐਡਵੋਕੇਟ ਨੀਲਮ ਨਾਰੰਗ, ਸੋਹਣ ਸਿੰਘ ਬੈਨੀਪਾਲ, ਸੁਖਚਰਨ ਸਿੰਘ ਸਿੱਧੂ (ਜੀਰਾ), ਬਲਵਿੰਦਰ ਸਿੰਘ ਢਿੱਲੋਂ ਤੇ ਦਰਸ਼ਨ ਤਿਓਣਾ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਕਬਾਲ ਸਿੰਘ ਸਰੋਆ, ਮਹਿੰਗਾ ਸਿੰਘ ਕਲਸੀ, ਸੁਭਾਸ਼ ਭਾਸਕਰ ਅਤੇ ਸਿਰੀ ਰਾਮ ਅਰਸ਼ ਵੱਲੋਂ ਆਪੋ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਸੁਣਾਏ ਗਏ।

ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਔਰਤ ਦੀ ਕਾਵਿਕ ਉਸਤਤੀ ਕੀਤੀ ਗਈ ਅਤੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਮੰਚ ਸੰਚਾਲਨ ਦੇ ਨਾਲ-ਨਾਲ ਆਪਣੀ ਨਵੀਂ ਰਚਨਾ ਜੀਵਨਬਾਜ਼ੀ ਸ਼ਾਇਰਾਂ ਨਾਲ ਸਾਂਝੀ ਕੀਤੀ। ਜਸਪਾਲ ਸਿੰਘ ਦੇਸੂਵੀ ਵੱਲੋਂ ਆਪਣਾ ਸੂਫ਼ੀਆਨਾ ਰੰਗ ਪੇਸ਼ ਕੀਤਾ ਗਿਆ।

ਇਸ ਮੌਕੇ ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਰਾਜ ਕੁਮਾਰ ਜੰਗਲਾਤ ਅਫ਼ਸਰ (ਰਿਟਾ.), ਸੁਰਿੰਦਰ ਕੁਮਾਰ ਵਰਮਾ ਅਤੇ ਹੋਰ ਸਰੋਤਿਆਂ ਨੇ ਪ੍ਰੋਗਰਾਮ ਦਾ ਅਨੰਦ ਮਾਣਿਆ। ਅੰਤ ਵਿੱਚ ਮੰਚ ਦੇ ਪ੍ਰਧਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

 

Continue Reading

Trending