Connect with us

Mohali

ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਵੱਲੋਂ ਮੁਲਾਜਮ ਤੇ ਪੈਨਸ਼ਨਰਜ ਸਾਂਝੇ ਫਰੰਟ ਦੇ ਆਗੂਆਂ ਤੇ ਪਰਚੇ ਦਰਜ ਕਰਨ ਦੀ ਨਿਖੇਧੀ

Published

on

 

ਐਸ ਏ ਐਸ ਨਗਰ, 7 ਸਤੰਬਰ (ਸ.ਬ.) ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਨੇ ਮੁਲਾਜਮ ਤੇ ਪੈਨਸ਼ਨਰਜ ਸਾਂਝੇ ਫਰੰਟ ਦੇ ਆਗੂਆਂ ਤੇ ਪਰਚੇ ਦਰਜ ਕਰਨ ਦੀ ਨਿਖੇਧੀ ਕਰਦਿਆਂ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਮਹਾਸੰਘ ਦੇ ਪ੍ਰੈਸ ਸਕੱਤਰ ਗੁਰਬਖਸ਼ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਦੇ ਸਮੂਹ ਪੈਨਸ਼ਨਰ (ਸੀਨੀਅਰ ਸਿਟੀਜਨਜ) ਅਤੇ ਵੱਖ ਵੱਖ ਵਰਗਾਂ ਦੇ ਕਰਮਚਾਰੀ ਪਿਛਲੇ ਢਾਈ ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ।

ਉਹਨਾਂ ਕਿਹਾ ਕਿ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਵਾਰ ਵਾਰ ਮੀਟਿੰਗ ਦਾ ਸਮਾਂ ਦੇਣ ਉਪਰੰਤ ਮੀਟਿੰਗਾਂ ਨਾ ਕਰਨ ਕਾਰਣ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 3 ਸਤੰਬਰ ਨੂੰ ਇਸ ਵਾਇਦਾ ਖਿਲਾਫੀ ਦੇ ਵਿਰੁਧ ਚੰਡੀਗੜ੍ਹ ਦੇ ਸੈਕਟਰ-39 ਦਾਣਾ ਮੰਡੀ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਂਝੇ ਫਰੰਟ ਦਾ ਮੰਗ ਪੱਤਰ ਲੈਣ ਵਾਸਤੇ ਉੱਥੇ ਨਾ ਪਹੁੰਚਣ ਤੇ ਪੰਜਾਬ ਭਰ ਤੋਂ ਆਏ ਸਮੂਹ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪਹਿਲਾਂ ਦਿੱਤੇ ਗਏ ਨੋਟਿਸ ਦੇ ਆਧਾਰ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਵਿਧਾਨ ਸਭਾ ਵੱਲ ਕੂਚ ਕੀਤਾ ਗਿਆ, ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-39 ਦੇ ਚੌਕ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਰੋਕੇ ਜਾਣ ਕਾਰਨ ਉੱਥੇ ਜਾਮ ਲੱਗਣਾ ਸੁਭਾਵਿਕ ਸੀ, ਪਰ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਆਗੂਆਂ ਤੇ ਜਾਮ ਲਗਾਉਣ ਦੀਆਂ ਧਾਰਾਵਾਂ ਲੱਗਾ ਕੇ ਪਰਚੇ ਦਰਜ ਕਰ ਦਿੱਤੇ ਗਏ ਹਨ।

ਮਹਾਸੰਘ ਵਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਆਗੂਆਂ ਤੇ ਦਰਜ ਕੀਤੇ ਗਏ ਪਰਚੇ ਤੁਰੰਤ ਰੱਦ ਕਰਵਾਏ ਜਾਣ ਅਤੇ ਪੈਨਸ਼ਨਰਾਂ ਤੇ ਮੁਲਾਜਮਾਂ ਦੀਆਂ ਸੰਵਿਧਾਨਕ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ।

Continue Reading

Mohali

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਚੋਣ ਦਾ ਮਾਮਲਾ ਉਲਝਿਆ

Published

on

By

 

 

ਕਾਰਜਕਰੀ ਮੈਂਬਰਾਂ ਨੇ ਬਲਜੀਤ ਸਿੰਘ ਬਲੈਕਸਟੋਨ ਨੂੰ ਅਹੁਦੇ ਤੋਂ ਹਟਾ ਕੇ ਮੁਕੇਸ਼ ਬੰਸਲ ਨੂੰ ਬਣਾਇਆ ਨਵਾਂ ਪ੍ਰਧਾਨ

ਐਸ ਏ ਐਸ ਨਗਰ, 16 ਸਤੰਬਰ (ਸ.ਬ.) ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੀ ਪ੍ਰਧਾਨਗੀ ਦਾ ਮਾਮਲਾ ਵਿਵਾਦ ਵਿੱਚ ਪੈ ਗਿਆ ਹੈ। ਇਸ ਦੌਰਾਨ ਐਸੋਸੀਏਸ਼ਨ ਦੇ ਕਾਰਜਕਰਨੀ ਮੈਂਬਰਾਂ ਦੀ ਪਿਛਲੇ ਸਾਲ ਹੋਈ ਚੋਣ ਦੌਰਾਨ ਚੁਣੇ ਗਏ 9 ਵਿੱਚੋਂ 8 ਮੈਂਬਰਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਕੇ ਮੁਕੇਸ਼ ਬੰਸਲ ਨੂੰ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਐਸੋਸੀਏਸ਼ਨ ਦੇ ਪਹਿਲਾਂ ਚੱਲੇ ਆ ਰਹੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕਸਟੋਨ ਨੇ ਦਾਅਵਾ ਕੀਤਾ ਹੈ ਕਿ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਮਰਥਨ ਉਹਨਾਂ ਦੇ ਨਾਲ ਹੈ।

ਐਸੋਸੀਏਸ਼ਨ ਦੇ ਦਫਤਰ ਵਿੱਚ ਅੱਜ ਹੋਈ ਕਾਰਜਕਾਰੀ ਮੈਂਬਰਾਂ ਦੀ ਇੱਕ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਕਾਰਜਕਾਰੀ ਮੈਬਰਾਂ ਨੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਦੇ ਖਿਲਾਫ ਬੇਵਿਸ਼ਵਾਸ਼ ਦਾ ਮਤਾ ਪੇਸ਼ ਕੀਤਾ ਜਿਸਨੂੰ ਮੈਂਬਰਾਂ ਵਲੋਂ ਮੰਜੂਰੀ ਦੇ ਦਿੱਤੀ ਗਈ ਅਤੇ ਬਲਜੀਤ ਸਿੰਘ ਬਲੈਕਸਟੋਨ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਗਿਆ। ਇਸ ਉਪਰੰਤ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਵਲੋਂ ਮੁਕੇਸ਼ ਬਾਂਸਲ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਪ੍ਰਧਾਨ ਦੀ ਅਗਵਾਈ ਹੇਠ ਐਸੋਸੀਏਸ਼ਨ ਦੀਆਂ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੋਈ ਸਾਲਾਨਾ ਜਨਰਲ ਮੀਟਿੰਗ ਦੌਰਾਨ ਕਾਰਜਕਾਰੀ ਮੈਂਬਰਾਂ ਵਲੋਂ ਨਵੇਂ ਸਿਰੇ ਤੋਂ ਚੋਣ ਕਰਵਾਏ ਜਾਣ ਦਾ ਪਤਾ ਪੇਸ਼ ਕੀਤਾ ਗਿਆ ਸੀ ਪਰੰਤੂ ਸz. ਬਲਜੀਤ ਸਿੰਘ ਬਲੈਕਸਟੋਨ ਵਲੋਂ ਮੀਟਿੰਗ ਵਿੱਚ ਆਪਣੇ ਪੱਧਰ ਤੇ ਕਾਰਜਕਾਰਨੀ ਕਮੇਟੀ ਨੂੰ ਇੱਕ ਸਾਲ ਹੋਰ ਮੌਕਾ ਦਿੱਤੇ ਜਾਣ ਦੀ ਗੱਲ ਕਰਦਿਆਂ ਹਾਊਸ ਵਲੋਂ ਸਹਿਮਤੀ ਦੇਣ ਦਾ ਦਾਅਵਾ ਕਰਦਿਆਂ ਮੀਟਿੰਗ ਖਤਮ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਉਸ ਵੇਲੇ ਵੀ ਇਸਦਾ ਵਿਰੋਧ ਕਰਦਿਆਂ ਸੰਵਿਧਾਨ ਅਨੁਸਾਰ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਣ ਤਕ ਸ੍ਰੀ ਮੁਕੇਸ਼ ਬੰਸਲ ਨੂੰ ਪ੍ਰਧਾਨ ਬਣਾਇਆ ਗਿਆ ਹੈ।

ਇਸ ਮੌਕੇ ਸੀਨੀਅਰ ਉਪ ਪ੍ਰਧਾਨ ਰਾਜੀਵ ਗੁਪਤਾ ਅਤੇ ਵਿਵੇਕ ਕਪੂਰ, ਉਪ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਦਿਲਪ੍ਰੀਤ ਸਿੰਘ, ਵਿੱਤ ਸਕੱਤਰ ਆਈ ਐਸ ਛਾਬੜਾ, ਜੁਆਇੰਟ ਸਕੱਤਰ ਕਮਲ ਕੁਮਾਰ ਧੁੱਪੜ ਅਤੇ ਜਸਵਿੰਦਰ ਸਿੰਘ ਰੰਧਾਵਾ ਹਾਜਰ ਸਨ।

ਇਸ ਦੌਰਾਨ ਸ੍ਰੀ ਮੁਕੇਸ਼ ਬੰਸਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਅਗਰਵਾਲ ਸਮਾਜ ਦੇ ਆਗੂਆਂ ਸ੍ਰੀ ਮੁਨੀਸ਼ ਬੰਸਲ, ਅਸ਼ੋਕ ਬੰਸਲ, ਦੀਪਕ ਬੰਸਲ, ਸ਼ਨਨ ਗੋਇਲ, ਸੰਜੈ ਬੰਸਲ ਅਤੇ ਨਰੇਸ਼ ਗਰਗ ਨੇ ਕਿਹਾ ਕਿ ਸ੍ਰੀ ਮੁਕੇਸ਼ ਬੰਸਲ ਦੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਨਾਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਸ੍ਰੀ ਮੁਕੇਸ਼ ਬੰਸਲ ਇੱਕ ਸੁਲਝੇ ਹੋਏ ਆਗੂ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਸੰਸਥਾ ਹੋਰ ਤਰੱਕੀ ਕਰੇਗੀ।

Continue Reading

Mohali

ਮੈਂ ਹੁਣ ਵੀ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ : ਬਲਜੀਤ ਸਿੰਘ ਬਲੈਕਸਟੋਨ

Published

on

By

 

ਐਸ ਏ ਐਸ ਨਗਰ, 16 ਸਤੰਬਰ (ਸ.ਬ.) ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕਸਟੋਨ ਨੇ ਦਾਅਵਾ ਕੀਤਾ ਹੈ ਕਿ ਉਹ ਹੁਣੇ ਵੀ ਐਸੋਸੀਏਸ਼ਨ ਦੇ ਚੁਣੇ ਹੋਏ ਪ੍ਰਧਾਨ ਹਨ ਅਤੇ ਕਾਰਜਕਾਰਨੀ ਮੈਂਬਰਾਂ ਵਲੋਂ ਅੱਜ ਦੀ ਮੀਟਿੰਗ ਦੀ ਕਾਰਵਾਈ ਸੰਸਥਾ ਦੇ ਸੰਵਿਧਾਨ ਦੇ ਉਲਟ ਹੈ। ਉਹਨਾਂ ਕਿਹਾ ਕਿ ਐਸੋਸੀਏਸ਼ਨ ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਉਹਨਾਂ ਨੂੰ ਇੱਕ ਸਾਲ ਤਕ ਹੋਰ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਉਹ ਪ੍ਰਧਾਨਗੀ ਦਾ ਚਾਰਜ ਸੰਭਾਲ ਰਹੇ ਹਨ। ਉਹਨਾਂ ਕਿਹਾ ਕਿ ਉਹ ਹੁਣੇ ਵੀ ਐਸੋਸੀਏਸ਼ਨ ਦੇ ਦਫਤਰ ਵਿੱਚ ਬੈਠੇ ਹਨ ਅਤੇ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਵਲੋਂ ਉਹਨਾਂ ਦੀ ਗੈਰਹਾਜਰੀ ਵਿੱਚ ਚੁਪ ਚੁਪੀਤੇ ਮੀਟਿੰਗ ਕਰਕੇ ਆਪਣੇ ਗਲਾਂ ਵਿੱਚ ਹਾਰ ਪਾ ਲਏ ਗਏ ਹਨ ਪਰੰਤੂ ਇਸ ਤਰ੍ਹਾਂ ਚੁਪ ਚੁਪੀਤੇ ਕੀਤੀ ਮੀਟਿੰਗ ਦੀ ਕੋਈ ਅਹਿਮੀਅਤ ਨਹੀਂ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਸੰਸਥਾ ਦੇ ਚੁਣੇ ਗਏ ਕਾਰਜਕਾਰੀ ਮੈਂਬਰ (ਇੱਕ ਮੈਂਬਰ ਨੂੰ ਛੱਡ ਕੇ) ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹਨ ਅਤੇ ਇਹ ਜੋ ਕੁੱਝ ਵੀ ਹੋ ਰਿਹਾ ਹੈ ਸਿਆਸੀ ਸਾਜਿਸ਼ ਦੇ ਤਹਿਤ ਹੀ ਹੋ ਰਿਹਾ ਹੈ।

Continue Reading

Mohali

ਇੱਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

Published

on

By

 

 

ਐਸ ਏ ਐਸ ਨਗਰ, 16 ਸਤੰਬਰ ( ਜਸਬੀਰ ਸਿੰਘ ਜੱਸੀ ) ਮੁਹਾਲੀ ਦੀ ਇੱਕ ਅਦਾਲਤ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਸਤੀਸ਼ ਕੁਮਾਰ ਨਾਂ ਦੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਦੋ ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡੇਰਾਬੱਸੀ ਦੀ ਪੁਲੀਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਡੇਰਾ ਬਸੀ ਇਲਾਕੇ ਵਿਚ ਥਾਣਾ ਮੁਖੀ ਜਸਕੰਵਲ ਸਿੰਘ ਸੇਖੋ ਦੀ ਅਗਵਾਈ ਵਾਲੀ ਟੀਮ ਵੱਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਅੰਬਾਲਾ ਸਾਇਡ ਤੋਂ ਡੇਰਾਬੱਸੀ ਵੱਲ ਨੂੰ ਪੈਦਲ ਆਉਂਦੇ ਇੱਕ ਵਿਅਕਤੀ (ਜਿਸ ਦੇ ਸੱਜੇ ਹੱਥ ਵਿੱਚ ਇੱਕ ਬੈਗ ਫੜਿਆ ਹੋਇਆ ਸੀ) ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਮੌਕੇ ਉਸਤੋਂ 1 ਕਿਲੋ ਹੈਰੋਈਨ ਬਰਾਮਦ ਕੀਤੀ ਸੋੀ। ਇਸ ਸੰਬੰਧੀ ਪੁਲੀਸ ਵਲੋਂ ਉਕਤ ਵਿਅਕਤੀ (ਸਤੀਸ਼ ਕੁਮਾਰ ਵਾਸੀ ਜੇ-45 ਬਲਾਕ-ਜੇ ਅਰੁਣਾ ਨਗਰ ਮਜਨੂ ਕਾ ਟਿੱਲਾ ਨੋਰਥ ਦਿੱਲੀ) ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੀ ਘਾਰਾ 21/61/85 ਤਹਿਤ ਮਾਮਲਾ ਦਰਜ ਕੀਤਾ ਸੀ।

Continue Reading

Latest News

Trending