Connect with us

Mohali

ਪੰਜਾਬ ਨਾਲ ਹੁੰਦੇ ਧੱਕਿਆਂ ਤੋਂ ਨਜਿੱਠਣ ਲਈ ਸਮੂਹ ਪਾਰਟੀਆਂ ਇੱਕ ਪਲੇਟਫਾਰਮ ਤੇ ਆਉਣ : ਬਲਵਿੰਦਰ ਸਿੰਘ ਭੂੰਦੜ

Published

on

 

 

ਯੂਥ ਅਕਾਲੀ ਦਲ ਵੱਲੋਂ ਲਗਾਏ ਦਸਤਾਰਾਂ ਦੇ ਲੰਗਰ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 15 ਨਵੰਬਰ (ਸ.ਬ.) ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਪੰਜਾਬ ਨਾਲ ਹੁੰਦੇ ਧੱਕਿਆਂ ਤੋਂ ਨਜਿੱਠਣ ਲਈ ਸਮੂਹ ਪਾਰਟੀਆਂ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਅੰਬ ਸਾਹਿਬ ਵਿਖੇ ਯੂਥ ਅਕਾਲੀ ਆਗੂ ਖੁਸ਼ਇੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਤਹਿਤ ਲਗਾਏ ਗਏ ਦਸਤਾਰਾਂ ਦੇ ਲੰਗਰ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਪੰਜਾਬੀ ਕੇਂਦਰ ਵਲੋਂ ਪੰਜਾਬ ਨਾਲ ਕੀਤੇ ਜਾਂਦੇ ਧੱਕੇ ਅਤੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਦਾ ਵਿਰੋਧ ਕਰਦੇ ਸੀ ਅਤੇ ਚੰਡੀਗੜ੍ਹ ਨੂੰ ਰਾਜਧਾਨੀ ਬਣਾਉਣ ਦੀ ਮੰਗ, ਦਰਿਆਵਾਂ ਦੇ ਪਾਣੀ ਉੱਤੇ ਅਧਿਕਾਰ ਦੀ ਮੰਗ, ਫੌਜਾਂ ਦੀ ਭਰਤੀ ਵਿੱਚ ਮੈਰਿਟ ਦਾ ਹੱਕ, ਪਾਕਿਸਤਾਨ ਨਾਲ ਵਪਾਰ ਲਈ ਲਾਂਘਾ, ਸੂਬੇ ਲਈ ਸਨਅਤਾਂ ਦੀ ਮੰਗ ਅਤੇ ਸੂਬੇ ਦੀ ਤਰੱਕੀ ਮੰਗਦੇ ਸੀ ਪਰ ਸਾਨੂੰ ਖਾਲਿਸਤਾਨੀ ਕਹਿ ਕੇ ਕੁੱਟਿਆ ਮਾਰਿਆ ਗਿਆ।

ਉਹਨਾਂ ਕਿਹਾ ਕਿ ਪੰਜਾਬ ਨੂੰ ਪੂਰੀ ਪਲੈਨਿੰਗ ਦੇ ਨਾਲ ਉਜਾੜਿਆ ਜਾ ਰਿਹਾ ਹੈ ਅਤੇ ਜੇਕਰ ਸਾਰੇ ਇਕੱਠੇ ਨਾ ਹੋਏ ਤਾਂ ਪੰਜਾਬ ਬੁਰੀ ਤਰ੍ਹਾਂ ਉਜੜ ਜਾਵੇਗਾ। ਇਸ ਲਈ ਇੱਕ ਨਹੀਂ ਅਨੇਕਾਂ ਧੱਕਿਆਂ ਦੇ ਖਿਲਾਫ ਅਕਾਲੀ ਦਲ ਲੜਾਈ ਲੜ ਰਿਹਾ ਹੈ ਅਤੇ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਇਸ ਲੜਾਈ ਵਿੱਚ ਇਕੱਠੇ ਹੋਣ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਤਹਿਤ ਇਹ ਕੈਂਪ ਲਗਾਏ ਜਾ ਰਹੇ ਹਨ ਜਿਸ ਦਾ ਮਕਸਦ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਣਾ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਹਿਲਾਂ ਵੀ ਦਸਤਾਰਾਂ ਦੇ ਲੰਗਰ ਅਤੇ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਹਲਕੇ ਵਿੱਚ ਵੱਖ-ਵੱਖ ਥਾਵਾਂ ਉੱਤੇ ਇਹ ਮੁਕਾਬਲੇ ਅਤੇ ਲੰਗਰ ਕਰਵਾਏ ਜਾਂਦੇ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸੁਰਜੀਤ ਸਿੰਘ ਗੜੀ, ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਜਸਵੰਤ ਸਿੰਘ ਭੁੱਲਰ, ਜਸਬੀਰ ਸਿੰਘ ਜੱਸਾ ਭਾਗੋਮਾਜਰਾ, ਸੁਖਵਿੰਦਰ ਸਿੰਘ ਛਿੰਦੀ, ਅਵਤਾਰ ਸਿੰਘ ਦਾਊਂ, ਮਨਮੋਹਣ ਕੌਰ, ਜਸਬੀਰ ਕੌਰ ਜੱਸੀ, ਹਰਵਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਮੋਟੇ ਮਾਜਰਾ, ਸ਼ਮਸ਼ੇਰ ਸਿੰਘ, ਸਿਮਰਨ ਢਿੱਲੋਂ, ਤਰਸੇਮ ਸਿੰਘ ਗੰਧੋਂ, ਜਰਨੈਲ ਸਿੰਘ ਬਲੌਂਗੀ, ਤਰਨਪ੍ਰੀਤ ਸਿੰਘ ਧਾਲੀਵਾਲ, ਅਮਨ ਪੂਨੀਆਂ, ਕਰਮਜੀਤ ਸਿੰਘ ਨੰਬਰਦਾਰ ਮੋਲੀ ਬੈਦਵਾਣ ਵੀ ਹਾਜ਼ਰ ਸਨ।

Continue Reading

Mohali

ਘਨੌਰ ਦੇ ਪਿੰਡਾਂ ਵਿੱਚੋਂ ਲੰਘਣ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ

Published

on

By

 

ਪਿੰਡ ਵਾਸੀਆਂ ਨੇ ਡੀ ਸੀ ਪਟਿਆਲਾ ਨੂੰ ਦਿੱਤਾ ਮੰਗ ਪੱਤਰ

 

ਘਨੌਰ, 22 ਜਨਵਰੀ (ਅਭਿਸ਼ੇਕ ਸੂਦ) ਸ਼ੰਭੂ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਚਲਦਿਆਂ ਪੰਜਾਬ ਤੋਂ ਦਿੱਲੀ ਜਾਣ ਵਾਲੇ ਭਾਰੀ ਵਾਹਨਾਂ ਦੇ ਹਲ਼ਕਾ ਘਨੌਰ ਦੇ ਪਿੰਡਾਂ ਵਿਚੋਂ ਲੰਘਣ ਵਾਲੀਆਂ ਲਿੰਕ ਸੜਕਾਂ ਤੋਂ ਲੰਘਣ ਕਾਰਣ ਸੜਕਾਂ ਤੇ ਵੱਡੇ ਵੱਡੇ ਟੋਏ ਹੋ ਗਏ ਹਨ ਅਤੇ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਹੋ ਚੁੱਕੀ ਹੈ। ਇਹਨਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਏ ਜਾਣ ਦੀ ਮੰਗ ਕਰਦਿਆਂ ਹਲ਼ਕਾ ਘਨੌਰ ਦੇ ਪਿੰਡ ਬਲੋਪੁਰ, ਨਨਹੇੜੀ, ਰਾਏਪੁਰ, ਪਿੱਪਲ ਮੰਗੋਲੀ, ਜੰਡ ਮੰਗੋਲੀ, ਗਦਾਪੁਰ ਦੇ ਨਾਲ ਦਰਜਨਾਂ ਪਿੰਡਾ ਦੇ ਵਸਨੀਕਾਂ ਵਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤਿ ਯਾਦਵ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਇਹਨਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਤਜਿੰਦਰ ਸਿੰਘ ਰਾਏਪੁਰ ਨੇ ਦੱਸਿਆ ਕਿ ਪਿੰਡਾਂ ਦੇ ਵਸਨੀਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਪਿੱਪਲ ਮੰਗੋਲੀ ਤੋਂ ਰਾਏਪੁਰ ਸੜਕ ਦੇ ਨਾਲ ਲੱਗਦੇ ਕਿਸਾਨਾਂ ਵੱਲੋਂ ਕਾਫ਼ੀ ਹੱਦ ਤੱਕ ਸੜਕ ਦੀਆਂ ਸਾਈਡ ਵਾਲੀਆਂ ਬਰਮਾਂ ਆਪਣੀ ਜਮੀਨ ਵਿੱਚ ਸ਼ਾਮਿਲ ਕਰਨ ਕਾਰਨ ਰਸਤਾ ਤੰਗ ਹੋ ਗਿਆ ਹੈ। ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ।

ਇਸ ਮੌਕੇ ਤਜਿੰਦਰ ਸਿੰਘ ਨੰਬਰਦਾਰ, ਜੰਗ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਨਿਰਮਲ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਗੁਰਮੇਲ ਸਿੰਘ ਆਦਿ ਮੌਜੂਦ ਸਨ।

 

Continue Reading

Mohali

ਸ਼ਾਸਤਰੀ ਮਾਡਲ ਸਕੂਲ ਵਿਖੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ

Published

on

By

 

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ ਸ਼ਾਸਤਰੀ ਮਾਡਲ ਸਕੂਲ ਫੇਜ਼ 1 ਮੁਹਾਲੀ ਵਿਖੇ ਸਵਾਮੀ ਵਿਵੇਕਾਨੰਦ ਜੰਯਤੀ ਮੌਕੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੀ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਸ਼੍ਰੀ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਉਦਯੋਗਪਤੀ ਸz. ਨਰਿੰਦਰਪਾਲ ਸਿੰਘ ਬਰਾੜ ਮੁੱਖ ਮਹਿਮਾਨ ਸਨ ਜਦੋਂਕਿ ਸ਼੍ਰੀ ਉਦਯੋਗਪਤੀ ਅਮਰਜੀਤ ਸਿੰਘ ਵਾਲੀਆ ਅਤੇ ਸ਼ਾਸਤਰੀ ਮਾਡਲ ਸਕੂਲ ਫੇਜ਼ 1 ਦੀ ਪ੍ਰਿੰਸੀਪਲ ਸ਼੍ਰੀਮਤੀ ਰੇਣੂ ਬਾਲਾ ਵਿਸ਼ੇਸ਼ ਮਹਿਮਾਨ ਸਨ।

ਭਾਸ਼ਣ ਮੁਕਾਬਲੇ ਦੌਰਾਨ ਮੁਹਾਲੀ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਸਮੇਤ ਵੱਖ ਵੱਖ ਸਕੂਲਾਂ ਦੇ 13 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸਟੇਜ ਸਕੱਤਰ ਦੀ ਜਿੰਮੇਵਾਰੀ ਮੁਹਾਲੀ ਬ੍ਰਾਂਚ ਦੇ ਸਕੱਤਰ ਸ਼੍ਰੀ ਬਲਦੇਵ ਰਾਮ ਵੱਲੋਂ ਨਿਭਾਈ ਗਈ। ਉਨ੍ਹਾਂ ਵਲੋਂ ਬ੍ਰਾਂਚਾਂ ਦੀਆਂ ਗਤੀਵਿਧੀਆਂ ਦੀ ਰਿਪੋਰਟ ਵੀ ਪੇਸ਼ ਕੀਤੀ ਗਈ।

ਇਸਤੋਂ ਪਹਿਲਾਂ ਸ਼੍ਰੀ ਅਸ਼ੋਕ ਪਵਾਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸ਼੍ਰੀ ਗੁਰਦੀਪ ਸਿੰਘ ਮੈਂਟਰ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਸਬੰਧਤ ਜਾਣਕਾਰੀ ਦਿੰਦਿਆਂ ਸਵਾਮੀ ਵਿਵੇਕਾਨੰਦ ਦੇ ਜੀਵਨ ਸਬੰਧਤ ਕਾਫੀ ਰੋਚਕ ਅਤੇ ਰੋਮਾਂਚਕ ਘਟਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸ਼ਾਸਤਰੀ ਮਾਡਲ ਸਕੂਲ ਦੇ ਡਾਇਰੈਕਟਰ ਸ਼੍ਰੀ ਰਜਨੀਸ਼ ਕੁਮਾਰ ਅਤੇ ਸ਼੍ਰੀਮਤੀ ਵੀਰਾਂ ਵਾਲੀ ਸੇਵਾ ਪ੍ਰਮੁੱਖ ਵਲੋਂ ਸਵਾਮੀ ਜੀ ਬਾਰੇ ਵਿਚਾਰ ਪ੍ਰਗਟ ਕੀਤੇ ਗਏ। ਅਖੀਰ ਵਿੱਚ ਮਾਹਾਰਾਣਾ ਪ੍ਰਤਾਪ ਬ੍ਰਾਂਚ ਦੇ ਪ੍ਰਧਾਨ ਸ਼੍ਰੀ ਸਤੀਸ਼ ਵਿਜ ਵੱਲੋ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Continue Reading

Mohali

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਲੋਹੜੀ ਦਾ ਤਿਉਹਾਰ ਮਨਾਇਆ

Published

on

By

 

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਐਲ ਏ ਐਫ ਸੈਂਟਰ, ਸੈਕਟਰ -68, ਮੁਹਾਲੀ ਵਿਖੇ ਲੋਹੜੀ ਦਾ ਤਿਉਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐਮ ਸੀ ਸ਼੍ਰੀਮਤੀ ਅਨੁਰਾਧਾ ਅਨੰਦ ਅਤੇ ਉਹਨਾਂ ਦੇ ਪਤੀ ਸ਼੍ਰੀ ਜਤਿੰਦਰ ਅਨੰਦ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਇਸ ਸੰਬੰਧੀ ਜਾਣਕਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦਸਿਆ ਕਿ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੀ ਸਕੱਤਰ ਪੇਂਡੂ ਸਿਖਿਆ ਪਲਵਿੰਦਰ ਕੌਰ ਪਾਲੀ ਵਲੋਂ ਸੁੰਦਰ ਮੁੰਦਰੀਏ ਗੀਤ ਗਾਉਣ ਨਾਲ ਹੋਈ। ਇਸ ਉਪਰੰਤ ਮੈਂਬਰਾਂ ਵਲੋਂ ਲੋਹੜੀ ਨਾਲ ਸਬੰਧਤ ਗੀਤ ਗਾਏ ਗਏ ਅਤੇ ਸ਼੍ਰੀਮਤੀ ਅਮ੍ਰਿਤ ਕੌਰ ਵਲੋਂ ਲੋਹੜੀ ਦੀ ਮਹੱਤਤਾ ਬਾਰੇ ਕਵਿਤਾ ਰਾਹੀਂ ਜਾਣਕਾਰੀ ਦਿੱਤੀ। ਇਸ ਮੌਕੇ ਮੈਂਬਰਾਂ ਵਲੋਂ ਬੋਲੀਆਂ ਪਾਉਂਦੇ ਹੋਏ ਗਿੱਧਾ ਅਤੇ ਭੰਗੜਾ ਵੀ ਪਾਇਆ ਗਿਆ।

ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਵਲੋਂ ਮੁਖ ਮਹਿਮਾਨ ਦਾ ਸੁਆਗਤ ਕੀਤਾ ਗਿਆ। ਮੁਖ ਮਹਿਮਾਨ ਅਨੁਰਾਧਾ ਅਨੰਦ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਉਹ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਨਾਲ ਖੜਣਗੇ ਅਤੇ ਹਰ ਸਮੱਸਿਆ ਦਾ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਵੱਲੋਂ ਬਿਰਧ ਆਸ਼ਰਮ ਦੀ ਉਸਾਰੀ ਜਲਦੀ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਉਹਨਾਂ ਵੱਲੋਂ ਐਸੋਸੀਏਸ਼ਨ ਨੂੰ 11,000 ਰੁਪਏ ਦੀ ਮਾਲੀ ਮਦਦ ਕਰਨ ਦਾ ਵੀ ਐਲਾਨ ਕੀਤਾ।

ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਸੁਖਵਿੰਦਰ ਸਿੰਘ ਬੇਦੀ, ਵਿੱਤ ਸਕੱਤਰ ਜੇ ਐਸ ਰਾਵਲ, ਸਕੱਤਰ ਈਵੈਂਟਸ ਹਰਜਿੰਦਰ ਸਿੰਘ, ਸਕੱਤਰ ਪ੍ਰੋਜੈਕਟਸ ਆਰ ਪੀ ਸਿੰਘ ਵਿੱਗ, ਚੀਫ ਕਨਵੀਨਰ ਰਵਜੋਤ ਸਿੰਘ, ਸ਼੍ਰੀਮਤੀ ਅਵਤਾਰ ਕੌਰ, ਸ਼੍ਰੀਮਤੀ ਰੁਪਿੰਦਰ ਕੌਰ ਸ਼੍ਰੀਮਤੀ ਮਨਜੀਤ ਕੌਰ ਅਤੇ ਸz. ਜੇ ਐਸ ਰਾਮਗੜ੍ਹੀਆ ਸਮੇਤ ਹੋਰਨਾਂ ਮੈਂਬਰਾਂ ਵਲੋਂ ਭਰਪੂਰ ਯੋਗਦਾਨ ਦਿੱਤਾ ਗਿਆ।

 

Continue Reading

Latest News

Trending