Connect with us

International

ਸਰੀ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

Published

on

 

ਹਮਲਾਵਰਾਂ ਨੇ ਕੁਝ ਦਿਨ ਪਹਿਲਾਂ ਕਾਰੋਬਾਰੀ ਤੋਂ ਫੋਨ ਤੇ ਮੰਗੀ ਸੀ ਫਿਰੌਤੀ

ਸਰੀ, 12 ਜੂਨ (ਸ.ਬ.) ਸਰੀ ਦੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਬੁੱਧਵਾਰ ਬਾਅਦ ਦੁਪਹਿਰ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬੇਸ਼ੱਕ ਪੁਲੀਸ ਨੇ ਮਰਨ ਵਾਲੇ ਦੀ ਪਛਾਣ ਜਾਰੀ ਨਹੀਂ ਕੀਤੀ, ਪਰ ਉਸ ਦੇ ਨੇੜਲੇ ਜਾਣਕਾਰਾਂ ਅਨੁਸਾਰ ਉਹ ਐਬਸਫੋਰਡ ਦਾ ਵਸਨੀਕ ਸਤਵਿੰਦਰ ਸ਼ਰਮਾ ਹੈ, ਜੋ ਲੇਬਰ ਠੇਕੇਦਾਰੀ ਦੇ ਨਾਲ ਨਾਲ ਘਰਾਂ ਦੀ ਉਸਾਰੀ ਦਾ ਕਾਰੋਬਾਰ ਕਰਦਾ ਸੀ। ਸਰੀ ਪੁਲੀਸ ਅਨੁਸਾਰ ਬਾਅਦ ਦੁਪਹਿਰ 84 ਐਵੇਨਿਊ ਅਤੇ 160 ਸਟਰੀਟ ਸਥਿਤ ਕਾਰੋਬਾਰੀ ਸਥਾਨ ਤੇ ਗੋਲੀਆਂ ਚੱਲਣ ਦਾ ਪਤਾ ਲੱਗਦੇ ਹੀ ਪੁਲੀਸ ਤੇ ਐਂਬੂਲੈਂਸ ਮੌਕੇ ਤੇ ਪਹੁੰਚੀ ਤਾਂ ਉਹ ਤੜਪ ਰਿਹਾ ਸੀ। ਬਚਾਉਣ ਦੇ ਯਤਨਾਂ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲੀਸ ਅਨੁਸਾਰ ਮਾਮਲਾ ਕਤਲ ਦੀ ਜਾਂਚ ਦਾ ਹੈ, ਜੋ ਅੱਗੇ ਵਿਸ਼ੇਸ਼ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਮੌਜੂਦਾ ਸਾਲ ਦੌਰਾਨ ਸਰੀ ਵਿੱਚ ਇਹ ਤੀਜਾ ਕਤਲ ਹੈ।

ਬੇਸ਼ੱਕ ਪੁਲੀਸ ਹੋਰ ਜਾਣਕਾਰੀ ਦੇਣ ਤੋਂ ਅਸਮਰਥ ਹੈ, ਪਰ ਮ੍ਰਿਤਕ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ, ਪਰ ਫਿਰੌਤੀ ਦੇ ਫੋਨ ਆਏ ਸੀ। ਚਾਰ ਕੁ ਦਿਨ ਪਹਿਲਾਂ ਸਰੀ ਵਿਚਲੇ ਲਕਸ਼ਮੀ ਨਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਫਿਰੌਤੀ ਦੇ ਫੋਨਾਂ ਤੋਂ ਬਾਅਦ ਉਸ ਦੇ ਬੈਂਕੁਏਟ ਹਾਲ ਤੇ ਗੋਲੀਆਂ ਚਲਾਈਆਂ ਗਈਆਂ ਸੀ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਸ ਮਾਮਲੇ ਵਿੱਚ ਪੁਲੀਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ। ਇਸ ਕਤਲ ਮਗਰੋਂ ਪੰਜਾਬੀ ਕਾਰੋਬਾਰੀ ਦਹਿਸ਼ਤ ਵਿਚ ਹਨ ਤੇ ਉਹ ਖ਼ੁਦ ਨੂੰ ਅਸੁਰੱਖਿਆਤ ਮਹਿਸੂਸ ਕਰਨ ਲੱਗੇ ਹਨ।

 

Continue Reading

International

ਨੇਪਾਲ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ

Published

on

By

ਕਾਠਮੰਡੂ, 2 ਨਵੰਬਰ (ਸ.ਬ.) ਨੇਪਾਲ ਦੇ ਸ਼ੇ-ਫੋਕਸੁੰਡੋ ਰਾਸ਼ਟਰੀ ਪਾਰਕ ਵਿੱਚ ਭਾਰੀ ਬਰਫ਼ਬਾਰੀ ਕਾਰਨ ਫਸੇ ਛੇ ਭਾਰਤੀ ਸੈਲਾਨੀਆਂ ਨੂੰ ਅੱਜ ਬਚਾ ਲਿਆ ਗਿਆ। ਡੋਲਪਾ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਬੁਲਾਰੇ ਅਤੇ ਪੁਲੀਸ ਇੰਸਪੈਕਟਰ ਬਿਨੈ ਸਿੰਘ ਨੇ ਕਿਹਾ ਕਿ ਦੋ ਔਰਤਾਂ ਅਤੇ ਚਾਰ ਪੁਰਸ਼ ਸੈਲਾਨੀਆਂ ਦਾ ਬੀਤੇ ਦਿਨ ਤੋਂ ਬਰਫ਼ਬਾਰੀ ਕਾਰਨ ਸੰਪਰਕ ਟੁੱਟ ਗਿਆ ਸੀ ਅਤੇ ਅੱਜ ਸਵੇਰੇ ਇੱਕ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਇਆ ਗਿਆ। ਪੁਲੀਸ ਨੇ ਕਿਹਾ ਕਿ ਸਾਰੇ ਸੈਲਾਨੀ ਡੋਲਪਾ ਜ਼ਿਲ੍ਹੇ ਦੇ ਦੁਨਈ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਸੈਲਾਨੀ ਕਾਠਮੰਡੂ ਤੋਂ ਲਗਭਗ 300 ਕਿਲੋਮੀਟਰ ਉੱਤਰ-ਪੱਛਮ ਵਿੱਚ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਦੇ ਧੋ ਖੇਤਰ ਵਿੱਚ ਗਏ ਸਨ। ਡੋਲਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ (ਸੀਡੀਓ) ਜੂਨੂ ਧਾਕਲ ਦੇ ਅਨੁਸਾਰ ਪੂਰਾ ਖੇਤਰ ਭਾਰੀ ਬਰਫ਼ ਨਾਲ ਢੱਕਿਆ ਹੋਇਆ ਸੀ। ਇਸ ਪੇਂਡੂ ਨਗਰਪਾਲਿਕਾ ਵਿੱਚ ਸਥਿਤ ਸ਼ੇ-ਫੋਕਸੁੰਡੋ ਝੀਲ, ਨੇਪਾਲ ਦੀ ਸਭ ਤੋਂ ਡੂੰਘੀ ਝੀਲ ਹੈ। ਇਹ ਸਮੁੰਦਰ ਤਲ ਤੋਂ 3,600 ਮੀਟਰ ਦੀ ਉਚਾਈ ਤੇ ਸਥਿਤ ਹੈ ਅਤੇ ਇਸਦੀ ਅੰਦਾਜ਼ਨ ਡੂੰਘਾਈ 145 ਮੀਟਰ ਹੈ। ਬੀਤੇ ਦਿਨ ਇੱਕ ਫੌਜ ਦਾ ਹੈਲੀਕਾਪਟਰ ਸੈਲਾਨੀਆਂ ਨੂੰ ਬਚਾਉਣ ਲਈ ਇਸ ਖੇਤਰ ਵਿੱਚ ਗਿਆ ਸੀ, ਪਰ ਖਰਾਬ ਮੌਸਮ ਕਾਰਨ ਉਤਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਬਚਾਅ ਕਾਰਜ ਨੂੰ ਛੱਡਣਾ ਪਿਆ।

ਸਥਾਨਕ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਯਾਤਰਾ ਕਰਨਾ ਅਸੁਰੱਖਿਅਤ ਹੋ ਗਿਆ ਹੈ। ਇਸ ਦੇ ਬਾਵਜੂਦ, ਭਾਰਤੀ ਸੈਲਾਨੀ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਵਿੱਚ ਗਏ ਸਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਲਾਨੀ ਸ਼ਨੀਵਾਰ ਨੂੰ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਸ਼ੇ-ਫੋਕਸੁੰਡੋ ਝੀਲ ਦਾ ਦੌਰਾ ਕਰਕੇ ਵਾਪਸ ਆਉਂਦੇ ਸਮੇਂ ਨੁਮਲਾ ਅਤੇ ਵਾਗਲਾ ਪਾਸਿਆਂ ਦੇ ਵਿਚਕਾਰ ਫਸ ਗਏ ਸਨ। ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਨੇ ਲੋਕਾਂ ਨੂੰ ਪਹਾੜੀ ਖੇਤਰ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। ਨੇਪਾਲ ਦੇ ਹਿਮਾਲੀਅਨ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਸੈਲਾਨੀਆਂ ਦੇ ਫਸਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ।

Continue Reading

International

ਫਲੋਰੀਡਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 9 ਵਿਅਕਤੀਆਂ ਦੀ ਮੌਤ

Published

on

By

ਫਲੋਰੀਡਾ, 2 ਨਵੰਬਰ (ਸ.ਬ.) ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਬਿਜ਼ਨਸ ਜੈਟ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ। ਸੜਕ ਨਾਲ ਟਕਰਾਉਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ, ਜਿਸ ਨਾਲ ਪੂਰਾ ਜਹਾਜ਼ ਅੱਗ ਦੇ ਇੱਕ ਵਿਸ਼ਾਲ ਗੋਲੇ ਵਿੱਚ ਤਬਦੀਲ ਹੋ ਗਿਆ। ਅਮਰੀਕਾ ਦੇ ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਸ਼ਾਮਲ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਰਿਪੋਰਟਾਂ ਅਨੁਸਾਰ, ਲੀਅਰਜੈਟ 60 ਜਹਾਜ਼ ਨੇ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਬਹਾਮਾਸ ਵੱਲ ਜਾ ਰਿਹਾ ਸੀ। ਉਡਾਣ ਦੌਰਾਨ, ਜਹਾਜ਼ ਅਚਾਨਕ ਹੇਠਾਂ ਆ ਗਿਆ ਅਤੇ ਦੱਖਣੀ ਫਲੋਰੀਡਾ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਸੜਕ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਟਕਰਾਉਣ ਤੋਂ ਬਾਅਦ, ਉੱਥੇ ਭਿਆਨਕ ਅੱਗ ਲੱਗ ਗਈ ਅਤੇ ਇੱਕ ਜ਼ੋਰਦਾਰ ਧਮਾਕਾ ਹੋਇਆ।

ਹਾਦਸੇ ਤੋਂ ਬਾਅਦ, ਸੜਕ ਤੇ ਇੱਕ ਵੱਡਾ ਟੋਆ ਬਣ ਗਿਆ। ਘਟਨਾ ਵਾਲੀ ਥਾਂ ਤੋਂ ਉੱਠਦਾ ਕਾਲਾ ਧੂੰਆਂ ਕਾਫ਼ੀ ਦੂਰੋਂ ਦੇਖਿਆ ਜਾ ਸਕਦਾ ਸੀ। ਜਹਾਜ਼ ਦੇ ਮਲਬੇ ਅਤੇ ਸੜਕ ਦੇ ਟੁੱਟੇ ਹੋਏ ਹਿੱਸਿਆਂ ਦੇ ਵਿਚਕਾਰ ਲਾਟਾਂ ਲਗਾਤਾਰ ਉੱਠ ਰਹੀਆਂ ਸਨ। ਚਸ਼ਮਦੀਦ ਗਵਾਹਾਂ ਅਨੁਸਾਰ, ਜਹਾਜ਼ ਰਿਹਾਇਸ਼ੀ ਘਰਾਂ ਤੋਂ ਬਹੁਤ ਥੋੜ੍ਹੀ ਦੂਰੀ ਤੇ ਡਿੱਗਿਆ। ਖੁਸ਼ਕਿਸਮਤੀ ਨਾਲ, ਸ਼ੁਰੂਆਤੀ ਰਿਪੋਰਟਾਂ ਦੱਸਦੀਆਂ ਹਨ ਕਿ ਜਹਾਜ਼ ਸਿੱਧਾ ਕਿਸੇ ਘਰ ਤੇ ਨਹੀਂ ਡਿੱਗਿਆ।

Continue Reading

International

ਇਤਾਲਵੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 4 ਵਿਅਕਤੀਆਂ ਦੀ ਮੌਤ, 12 ਜ਼ਖ਼ਮੀ

Published

on

By

ਬੋਸਨੀਆ, 30 ਅਕਤੂਬਰ (ਸ.ਬ.) ਬੋਸਨੀਆ ਅਤੇ ਹਰਜ਼ੇਗੋਵੀਨਾ ਵਿਚ ਯੂਰਪੀ ਸੰਘ ਦੇ ਸ਼ਾਂਤੀ ਮਿਸ਼ਨ ਨਾਲ ਜੁੜਿਆ ਇਕ ਇਤਾਲਵੀ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉੱਤਰੀ ਬੋਸਨੀਆ ਦੇ ਬ੍ਰਚਕੋ ਜ਼ਿਲ੍ਹੇ ਦੇ ਗੋਰੀਸੇ ਇਲਾਕੇ ਵਿਚ ਵਾਪਰਿਆ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹੈਲੀਕਾਪਟਰ ਕਿਸ ਕਾਰਨ ਹਾਦਸਾਗ੍ਰਸਤ ਹੋਇਆ। ਯੂਰਪੀ ਸੰਘ ਦੇ ਮਿਸ਼ਨ ਵਲੋਂ ਵੀ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਹਾਦਸੇ ਵਿਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਸਬੰਧੀ ਪੂਰੀ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।

Continue Reading

Latest News

Trending