National
ਦਾਜ ਦੀ ਮੰਗ ਪੂਰੀ ਨਾ ਹੋਣ ਤੇ ਦੋ ਵਿਆਹੁਤਾ ਔਰਤਾਂ ਦਾ ਕਤਲ
ਛਪਰਾ, 31 ਅਕਤੂਬਰ (ਸ.ਬ.) ਬਿਹਾਰ ਵਿੱਚ ਸਾਰਨ ਜ਼ਿਲ੍ਹੇ ਦੇ ਕੋਪਾ ਅਤੇ ਗੜਖਾ ਥਾਣਾ ਖੇਤਰਾਂ ਵਿੱਚ ਦਾਜ ਦੀ ਮੰਗ ਨੂੰ ਲੈ ਕੇ ਦੋ ਵਿਆਹੁਤਾ ਔਰਤਾਂ ਦੇ ਕਤਲ ਕਰ ਦਿੱਤਾ ਗਿਆ। ਪੁਲੀਸ ਸੂਤਰਾਂ ਨੇ ਅੱਜ ਦੱਸਿਆ ਕਿ ਕੋਪਾ ਥਾਣਾ ਖੇਤਰ ਦੇ ਤਰਵਾਨ ਪੋਝੀਆ ਪਿੰਡ ਦੇ ਨਿਵਾਸੀ ਰਾਜੂ ਕੁਮਾਰ ਮਹਾਤੋ ਦੀ ਪਤਨੀ ਪੁਸ਼ਪਾ ਦੇਵੀ (25) ਦਾ ਉਸਦੇ ਸਹੁਰਿਆਂ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਕਤ ਲੋਕ ਘਰੋਂ ਫ਼ਰਾਰ ਹੋ ਗਏ।
ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਿਤਾ ਕਾਮੇਸ਼ਵਰ ਮਹਤੋ, ਜੋ ਦਾਉਦਪੁਰ ਥਾਣਾ ਖੇਤਰ ਦੇ ਲਾਗੁਨੀ ਟੋਲਾ ਪਿੰਡ ਦੇ ਰਹਿਣ ਵਾਲੇ ਹਨ, ਨੇ ਪੁਲੀਸ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਹੈ ਕਿ ਅੱਜ ਪੁਸ਼ਪਾ ਦੇ ਸਹੁਰਿਆਂ ਦੇ ਗੁਆਂਢੀਆਂ ਨੇ ਉਸਨੂੰ ਫ਼ੋਨ ਕਰਕੇ ਕਿਹਾ ਕਿ ਉਸਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਸਹੁਰੇ ਵਾਲੇ ਘਰੋਂ ਭੱਜ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ।
ਇੱਕ ਹੋਰ ਘਟਨਾ ਵਿੱਚ ਗੜਖਾ ਥਾਣਾ ਖੇਤਰ ਦੇ ਸਰਗਤ੍ਰੀ ਪਿੰਡ ਦੇ ਰਹਿਣ ਵਾਲੇ ਰਾਜੂ ਕੁਮਾਰ ਦੀ ਪਤਨੀ ਬਿੱਟੂ ਦੇਵੀ (27) ਦਾ ਉਸਦੇ ਸਹੁਰਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਮਾਪਿਆਂ, ਜੋ ਮਸਰਾਖ ਪੁਲੀਸ ਸਟੇਸ਼ਨ ਖੇਤਰ ਦੇ ਵਸਨੀਕ ਹਨ, ਨੇ ਪੁਲੀਸ ਨੂੰ ਦਿੱਤੀ ਇੱਕ ਅਰਜ਼ੀ ਵਿੱਚ ਕਿਹਾ ਕਿ ਉਨ੍ਹਾਂ ਦੀ ਧੀ ਬਿੱਟੂ ਦਾ ਕਤਲ ਉਸਦੇ ਸਹੁਰਿਆਂ ਨੇ ਇਸ ਲਈ ਕੀਤਾ, ਕਿਉਂਕਿ ਉਨ੍ਹਾਂ ਦੀਆਂ ਦਾਜ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਸਨ।
ਘਟਨਾ ਦੀ ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚ ਗਈ, ਜਿਸ ਨੇ ਐਫਆਈਆਰ ਦਰਜ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਦੋਵਾਂ ਥਾਣਿਆਂ ਦੀ ਪੁਲੀਸ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
National
ਖੜ੍ਹੀ ਪਿਕਅੱਪ ਨਾਲ ਟਕਰਾਈ ਤੇਜ਼ ਰਫ਼ਤਾਰ ਐਂਬੂਲੈਂਸ, 5 ਵਿਅਕਤੀਆਂ ਦੀ ਮੌਤ
ਬਾਰਾਬੰਕੀ, 21 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਪੂਰਵਾਂਚਲ ਐਕਸਪ੍ਰੈਸਵੇਅ ਤੇ ਇਕ ਐਂਬੂਲੈਂਸ ਦੇ ਖੜ੍ਹੇ ਪਿਕਅੱਪ ਟਰੱਕ ਨਾਲ ਟਕਰਾ ਜਾਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 6:30 ਵਜੇ ਦੇ ਕਰੀਬ ਸੁਬੇਹਾ ਥਾਣਾ ਖੇਤਰ ਦੇ ਘੇਰਾਵਾਂ ਪਿੰਡ ਨੇੜੇ ਵਾਪਰਿਆ। ਪੁਲੀਸ ਸੁਪਰਡੈਂਟ ਰਵੀਨਾ ਤਿਆਗੀ ਨੇ ਦੱਸਿਆ ਕਿ ਐਂਬੂਲੈਂਸ ਨੇ ਪਿਕਅੱਪ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਵਿੱਚ ਸਵਾਰ 5 ਲੋਕ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਦੇ ਅਨੁਸਾਰ, ਮ੍ਰਿਤਕਾਂ ਵਿੱਚ ਐਂਬੂਲੈਂਸ ਦੇ 2 ਡਰਾਈਵਰ ਅਤੇ ਤਿੰਨ ਹੋਰ ਯਾਤਰੀ ਸ਼ਾਮਲ ਹਨ। ਪੁਲੀਸ ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਅਮੀਨੁਲ ਹੱਕ (40) ਅਤੇ ਰੂਪਿਕ (50) ਵਜੋਂ ਹੋਈ ਹੈ, ਦੋਵੇਂ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਤਿੰਨ ਹੋਰ ਲੋਕ ਰਾਜਸਥਾਨ ਦੇ ਸਨ ਅਤੇ ਉਨ੍ਹਾਂ ਦੀ ਪਛਾਣ ਮਕਬੂਲ ਖਾਨ (52), ਹਰੀਓਮ ਯੋਗੀ (31) ਅਤੇ ਅਜੈ (33) ਵਜੋਂ ਹੋਈ ਹੈ। ਪੁਲੀਸ ਦੇ ਅਨੁਸਾਰ, ਐਂਬੂਲੈਂਸ ਜੈਪੁਰ ਤੋਂ ਗਾਜ਼ੀਪੁਰ ਇਕ ਲਾਸ਼ ਲੈ ਕੇ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
National
ਬੇਕਾਬੂ ਬਰਾਤ ਰੱਥ ਦੀ ਟੱਕਰ ਕਾਰਨ ਦੋ ਮਜ਼ਦੂਰਾਂ ਦੀ ਮੌਤ
ਜੌਨਪੁਰ, 21 ਨਵੰਬਰ (ਸ.ਬ.) ਜੌਨਪੁਰ ਦੇ ਬਕਸ਼ਾ ਥਾਣਾ ਖੇਤਰ ਦੇ ਮੁਹੰਮਦਪੁਰ ਮਡਈਆ ਪਿੰਡ ਵਿੱਚ ਬੀਤੀ ਰਾਤ ਬਰਾਤ ਦੌਰਾਨ ਦੁਆਰਚਾਰ ਦੀ ਰਸਮ ਸਮੇਂ ਹਾਈਵੇਅ ਤੋਂ ਹੇਠਾਂ ਢਲਾਣ ਤੇ ਉਤਰ ਰਹੇ ਲਾੜੇ ਦੇ ਰੱਥ ਨੇ ਰੋਡ ਲਾਈਟਾਂ ਲੈ ਕੇ ਅੱਗੇ ਚੱਲ ਰਹੇ ਦੋ ਮਜ਼ਦੂਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਡਰਾਈਵਰ ਨੇ ਬ੍ਰੇਕ ਦੀ ਬਜਾਏ ਗਲਤੀ ਨਾਲ ਐਕਸਲੇਟਰ ਦਬਾ ਦਿੱਤਾ ਸੀ।
ਬਦਲਾਪੁਰ ਥਾਣਾ ਖੇਤਰ ਦੇ ਦੇਵਰੀਆ ਲੇਦੁਕਾ ਵਾਸੀ ਵੈਭਵ ਯਾਦਵ ਦੀ ਬਰਾਤ ਮਡਈਆ ਪਿੰਡ ਆਈ ਹੋਈ ਸੀ। ਰਾਤ ਨੂੰ ਖਾਣ-ਪੀਣ ਤੋਂ ਬਾਅਦ ਕਰੀਬ 10:45 ਵਜੇ ਦੁਆਰਚਾਰ ਦੀ ਰਸਮ ਲਈ ਬਰਾਤ ਨਿਕਲੀ ਸੀ।
ਨੌਪੇੜਵਾ ਬਾਜ਼ਾਰ ਦੇ ਉੱਤਰ ਵੱਲ ਰਾਸ਼ਟਰੀ ਰਾਜਮਾਰਗ ਤੋਂ ਹੇਠਾਂ ਉਤਰਦੇ ਸਮੇਂ ਰੱਥ ਢਲਾਣ ਤੇ ਸੀ। ਇਸ ਦੌਰਾਨ ਰੱਥ ਦੇ ਡਰਾਈਵਰ ਨੇ ਬ੍ਰੇਕ ਦੀ ਬਜਾਏ ਐਕਸਲੇਟਰ ਤੇ ਪੈਰ ਰੱਖ ਦਿੱਤਾ।
ਇਸ ਕਾਰਨ ਰੱਥ ਦੇ ਅੱਗੇ ਚੱਲ ਰਹੇ ਗੋਰੀਆਪੁਰ ਵਾਸੀ 65 ਸਾਲਾ ਬਜ਼ੁਰਗ ਮੁਸਾਫ਼ਿਰ ਅਤੇ 55 ਸਾਲਾ ਸ਼ਿਵਾਕਾਂਤ ਗੌਤਮ ਇਸ ਦੀ ਲਪੇਟ ਵਿੱਚ ਆ ਗਏ। ਦੋਵਾਂ ਮਜ਼ਦੂਰਾਂ ਨੂੰ ਤੁਰੰਤ ਨੌਪੇੜਵਾ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੂਜੇ ਪਾਸੇ, ਹਾਦਸੇ ਤੋਂ ਬਾਅਦ ਰੱਥ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮੁਖੀ ਪ੍ਰਸ਼ਾਂਤ ਕੁਮਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ਿਵਾਕਾਂਤ ਦੇ ਪੁੱਤਰ ਮੰਦੀਪ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਰੱਥ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੌਕੇ ਤੋਂ ਰੱਥ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
National
ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਮੰਗ ਲੈ ਕੇ ਮੋਬਾਈਲ ਟਾਵਰ ਤੇ ਚੜ੍ਹੀ ਲੜਕੀ, ਸੁਰੱਖਿਅਤ ਹੇਠਾਂ ਉਤਾਰਿਆ
ਬਲੀਆ, 21 ਨਵੰਬਰ (ਸ.ਬ.) ਬਲੀਆ ਵਿੱਖ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਪ੍ਰੇਮੀ ਨਾਲ ਵਿਆਹ ਕਰਨ ਦੀ ਜ਼ਿੱਦ ਤੇ ਅੜੀ ਇੱਕ ਮੁਟਿਆਰ ਮੋਬਾਈਲ ਟਾਵਰ ਤੇ ਚੜ੍ਹ ਗਈ। ਪਾਂਡੇਯਪੁਰ ਪਿੰਡ ਨੇੜੇ ਇੱਕ ਸਕੂਲ ਕੋਲ ਸਥਿਤ ਮੋਬਾਈਲ ਟਾਵਰ ਤੇ ਚੜ੍ਹੀ ਮੁਟਿਆਰ ਨੂੰ ਪੁਲੀਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਹੇਠਾਂ ਉਤਾਰ ਲਿਆ।
ਜ਼ਿਕਰਯੋਗ ਹੈ ਕਿ ਨੇਹਾ ਯਾਦਵ ਭੰਡਾਰੀ ਦਾ ਵਿਸ਼ਾਲ ਰਾਜਭਰ ਭੰਡਾਰੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਬੀਤੇ ਸਤੰਬਰ ਮਹੀਨੇ ਵਿੱਚ ਦੋਵੇਂ ਘਰੋਂ ਭੱਜ ਗਏ ਸਨ। ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਪੁਲੀਸ ਨੇ ਕੇਸ ਦਰਜ ਕਰਕੇ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ। ਉਹ ਫਿਲਹਾਲ ਜ਼ਮਾਨਤ ਤੇ ਬਾਹਰ ਹੈ। ਇਸ ਤੋਂ ਬਾਅਦ ਹੀ ਨੇਹਾ ਆਪਣੇ ਪ੍ਰੇਮੀ ਨੂੰ ਜੇਲ੍ਹ ਤੋਂ ਛੁਡਾਉਣ ਅਤੇ ਉਸ ਨਾਲ ਵਿਆਹ ਕਰਨ ਦੀ ਮੰਗ ਕਰ ਰਹੀ ਸੀ।
ਇਸੇ ਮੰਗ ਨੂੰ ਲੈ ਕੇ ਅੱਜ ਸਵੇਰੇ ਨੇਹਾ ਪਾਂਡੇਯਪੁਰ ਪਿੰਡ ਨੇੜੇ ਸਥਿਤ ਮੋਬਾਈਲ ਟਾਵਰ ਤੇ ਚੜ੍ਹ ਗਈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ਤੇ ਪਹੁੰਚੇ ਥਾਣਾ ਮੁਖੀ ਸੰਜੇ ਕੁਮਾਰ ਮਿਸ਼ਰਾ ਨੇ ਪੁਲੀਸ ਮੁਲਾਜ਼ਮਾਂ ਨਾਲ ਮਿਲ ਕੇ ਮੁਟਿਆਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਦੇਰ ਤੱਕ ਚੱਲੀ ਸਮਝਾਉਣ-ਬੁਝਾਉਣ ਦੀ ਕੋਸ਼ਿਸ਼ ਤੋਂ ਬਾਅਦ ਮੁਟਿਆਰ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International1 month agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
