Connect with us

National

ਮਾਣਹਾਨੀ ਮਾਮਲੇ ਵਿੱਚ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਨਵੇਂ ਵਾਰੰਟ ਜਾਰੀ

Published

on

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਦਿੱਲੀ ਦੀ ਇੱਕ ਅਦਾਲਤ ਨੇ ਅੱਜ 2018 ਦੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਨਵੇਂ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਜੁਡੀਸ਼ੀਅਲ ਮੈਜਿਸਟ੍ਰੇਟ ਰਾਹੁਲ ਜੈਨ ਨੇ ਵਿਕਾਸ ਸੰਸਕ੍ਰਿਤੀਆਇਨ ਉਰਫ਼ ਵਿਕਾਸ ਪਾਂਡੇ ਦੁਆਰਾ ਦਰਜ ਕਰਵਾਏ ਗਏ ਇੱਕ ਮਾਮਲੇ ਵਿੱਚ ਰਾਠੀ ਖ਼ਿਲਾਫ਼ ਨਵੇਂ ਵਾਰੰਟ ਜਾਰੀ ਕੀਤੇ, ਜਿਨ੍ਹਾਂ ਨੇ ਯੂਟਿਊਬਰ ਤੇ ਆਪਣੇ ਚੈਨਲ ਤੇ ਅੱਪਲੋਡ ਕੀਤੇ ਗਏ ਇੱਕ ਵੀਡੀਓ ਨੂੰ ਲੈ ਕੇ ਮਾਣਹਾਨੀ ਦਾ ਦੋਸ਼ ਲਗਾਇਆ ਸੀ। ਵਿਸਥਾਰਤ ਹੁਕਮ ਦੀ ਉਡੀਕ ਹੈ।

17 ਅਕਤੂਬਰ ਨੂੰ, ਅਦਾਲਤ ਨੇ ਰਾਠੀ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਜਦੋਂ ਇੱਕ ਪ੍ਰੋਸੈਸ ਸਰਵਰ ਨੇ ਨੋਟਿਸ ਤਾਮੀਲ ਕਰਵਾਉਣ ਦੀ ਕੋਸ਼ਿਸ਼ ਦੌਰਾਨ ਰਿਪੋਰਟ ਦਿੱਤੀ ਸੀ ਕਿ ਉਨ੍ਹਾਂ ਦਾ ਘਰ ਬੰਦ ਸੀ।

ਅਦਾਲਤ ਨੇ ਗੁਰੂਗ੍ਰਾਮ, ਹਰਿਆਣਾ ਸਥਿਤ ਰਾਠੀ ਦੇ ਪਤੇ ਤੇ ਨਵੇਂ ਸੰਮਨ ਵੀ ਜਾਰੀ ਕੀਤੇ ਸਨ। ਪਾਂਡੇ ਵੱਲੋਂ ਪੇਸ਼ ਹੋਏ ਐਡਵੋਕੇਟ ਸਮਕਸ਼ ਸ਼ਰਮਾ ਨੇ ਦਲੀਲ ਦਿੱਤੀ ਸੀ ਕਿ ਰਾਠੀ ਆਮ ਤੌਰ ਤੇ ਆਸਟਰੀਆ ਵਿੱਚ ਰਹਿੰਦੇ ਹਨ ਅਤੇ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨਾਂ ਲਈ ਭਾਰਤ ਆਏ ਸਨ।

ਅਦਾਲਤ ਨੇ ਨੋਟ ਕੀਤਾ ਸੀ ਕਿ ਰਾਠੀ ਨੂੰ ਸ਼ੁਰੂ ਵਿੱਚ ਜੁਲਾਈ 2019 ਵਿੱਚ ਸੰਮਨ ਭੇਜਿਆ ਗਿਆ ਸੀ।

ਇਹ ਮਾਮਲਾ 2018 ਵਿੱਚ ਪਾਂਡੇ ਵੱਲੋਂ ਦਰਜ ਕਰਵਾਈ ਗਈ ਮਾਣਹਾਨੀ ਦੀ ਸ਼ਿਕਾਇਤ ਨਾਲ ਸਬੰਧਤ ਹੈ ਜਦੋਂ ਰਾਠੀ ਨੇ ਆਪਣੇ ਯੂਟਿਊਬ ਚੈਨਲ ਤੇ ਉਨ੍ਹਾਂ ਦੇ ਖ਼ਿਲਾਫ਼ ਇੱਕ ਵੀਡੀਓ ਅੱਪਲੋਡ ਕੀਤਾ ਸੀ।

Continue Reading

National

ਖੜ੍ਹੀ ਪਿਕਅੱਪ ਨਾਲ ਟਕਰਾਈ ਤੇਜ਼ ਰਫ਼ਤਾਰ ਐਂਬੂਲੈਂਸ, 5 ਵਿਅਕਤੀਆਂ ਦੀ ਮੌਤ

Published

on

By

ਬਾਰਾਬੰਕੀ, 21 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਪੂਰਵਾਂਚਲ ਐਕਸਪ੍ਰੈਸਵੇਅ ਤੇ ਇਕ ਐਂਬੂਲੈਂਸ ਦੇ ਖੜ੍ਹੇ ਪਿਕਅੱਪ ਟਰੱਕ ਨਾਲ ਟਕਰਾ ਜਾਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 6:30 ਵਜੇ ਦੇ ਕਰੀਬ ਸੁਬੇਹਾ ਥਾਣਾ ਖੇਤਰ ਦੇ ਘੇਰਾਵਾਂ ਪਿੰਡ ਨੇੜੇ ਵਾਪਰਿਆ। ਪੁਲੀਸ ਸੁਪਰਡੈਂਟ ਰਵੀਨਾ ਤਿਆਗੀ ਨੇ ਦੱਸਿਆ ਕਿ ਐਂਬੂਲੈਂਸ ਨੇ ਪਿਕਅੱਪ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਵਿੱਚ ਸਵਾਰ 5 ਲੋਕ ਜ਼ਖਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਦੇ ਅਨੁਸਾਰ, ਮ੍ਰਿਤਕਾਂ ਵਿੱਚ ਐਂਬੂਲੈਂਸ ਦੇ 2 ਡਰਾਈਵਰ ਅਤੇ ਤਿੰਨ ਹੋਰ ਯਾਤਰੀ ਸ਼ਾਮਲ ਹਨ। ਪੁਲੀਸ ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਅਮੀਨੁਲ ਹੱਕ (40) ਅਤੇ ਰੂਪਿਕ (50) ਵਜੋਂ ਹੋਈ ਹੈ, ਦੋਵੇਂ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਤਿੰਨ ਹੋਰ ਲੋਕ ਰਾਜਸਥਾਨ ਦੇ ਸਨ ਅਤੇ ਉਨ੍ਹਾਂ ਦੀ ਪਛਾਣ ਮਕਬੂਲ ਖਾਨ (52), ਹਰੀਓਮ ਯੋਗੀ (31) ਅਤੇ ਅਜੈ (33) ਵਜੋਂ ਹੋਈ ਹੈ। ਪੁਲੀਸ ਦੇ ਅਨੁਸਾਰ, ਐਂਬੂਲੈਂਸ ਜੈਪੁਰ ਤੋਂ ਗਾਜ਼ੀਪੁਰ ਇਕ ਲਾਸ਼ ਲੈ ਕੇ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

Continue Reading

National

ਬੇਕਾਬੂ ਬਰਾਤ ਰੱਥ ਦੀ ਟੱਕਰ ਕਾਰਨ ਦੋ ਮਜ਼ਦੂਰਾਂ ਦੀ ਮੌਤ

Published

on

By

ਜੌਨਪੁਰ, 21 ਨਵੰਬਰ (ਸ.ਬ.) ਜੌਨਪੁਰ ਦੇ ਬਕਸ਼ਾ ਥਾਣਾ ਖੇਤਰ ਦੇ ਮੁਹੰਮਦਪੁਰ ਮਡਈਆ ਪਿੰਡ ਵਿੱਚ ਬੀਤੀ ਰਾਤ ਬਰਾਤ ਦੌਰਾਨ ਦੁਆਰਚਾਰ ਦੀ ਰਸਮ ਸਮੇਂ ਹਾਈਵੇਅ ਤੋਂ ਹੇਠਾਂ ਢਲਾਣ ਤੇ ਉਤਰ ਰਹੇ ਲਾੜੇ ਦੇ ਰੱਥ ਨੇ ਰੋਡ ਲਾਈਟਾਂ ਲੈ ਕੇ ਅੱਗੇ ਚੱਲ ਰਹੇ ਦੋ ਮਜ਼ਦੂਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਡਰਾਈਵਰ ਨੇ ਬ੍ਰੇਕ ਦੀ ਬਜਾਏ ਗਲਤੀ ਨਾਲ ਐਕਸਲੇਟਰ ਦਬਾ ਦਿੱਤਾ ਸੀ।

ਬਦਲਾਪੁਰ ਥਾਣਾ ਖੇਤਰ ਦੇ ਦੇਵਰੀਆ ਲੇਦੁਕਾ ਵਾਸੀ ਵੈਭਵ ਯਾਦਵ ਦੀ ਬਰਾਤ ਮਡਈਆ ਪਿੰਡ ਆਈ ਹੋਈ ਸੀ। ਰਾਤ ਨੂੰ ਖਾਣ-ਪੀਣ ਤੋਂ ਬਾਅਦ ਕਰੀਬ 10:45 ਵਜੇ ਦੁਆਰਚਾਰ ਦੀ ਰਸਮ ਲਈ ਬਰਾਤ ਨਿਕਲੀ ਸੀ।

ਨੌਪੇੜਵਾ ਬਾਜ਼ਾਰ ਦੇ ਉੱਤਰ ਵੱਲ ਰਾਸ਼ਟਰੀ ਰਾਜਮਾਰਗ ਤੋਂ ਹੇਠਾਂ ਉਤਰਦੇ ਸਮੇਂ ਰੱਥ ਢਲਾਣ ਤੇ ਸੀ। ਇਸ ਦੌਰਾਨ ਰੱਥ ਦੇ ਡਰਾਈਵਰ ਨੇ ਬ੍ਰੇਕ ਦੀ ਬਜਾਏ ਐਕਸਲੇਟਰ ਤੇ ਪੈਰ ਰੱਖ ਦਿੱਤਾ।

ਇਸ ਕਾਰਨ ਰੱਥ ਦੇ ਅੱਗੇ ਚੱਲ ਰਹੇ ਗੋਰੀਆਪੁਰ ਵਾਸੀ 65 ਸਾਲਾ ਬਜ਼ੁਰਗ ਮੁਸਾਫ਼ਿਰ ਅਤੇ 55 ਸਾਲਾ ਸ਼ਿਵਾਕਾਂਤ ਗੌਤਮ ਇਸ ਦੀ ਲਪੇਟ ਵਿੱਚ ਆ ਗਏ। ਦੋਵਾਂ ਮਜ਼ਦੂਰਾਂ ਨੂੰ ਤੁਰੰਤ ਨੌਪੇੜਵਾ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ, ਹਾਦਸੇ ਤੋਂ ਬਾਅਦ ਰੱਥ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮੁਖੀ ਪ੍ਰਸ਼ਾਂਤ ਕੁਮਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ਿਵਾਕਾਂਤ ਦੇ ਪੁੱਤਰ ਮੰਦੀਪ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਰੱਥ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੌਕੇ ਤੋਂ ਰੱਥ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਮੰਗ ਲੈ ਕੇ ਮੋਬਾਈਲ ਟਾਵਰ ਤੇ ਚੜ੍ਹੀ ਲੜਕੀ, ਸੁਰੱਖਿਅਤ ਹੇਠਾਂ ਉਤਾਰਿਆ

Published

on

By

ਬਲੀਆ, 21 ਨਵੰਬਰ (ਸ.ਬ.) ਬਲੀਆ ਵਿੱਖ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਪ੍ਰੇਮੀ ਨਾਲ ਵਿਆਹ ਕਰਨ ਦੀ ਜ਼ਿੱਦ ਤੇ ਅੜੀ ਇੱਕ ਮੁਟਿਆਰ ਮੋਬਾਈਲ ਟਾਵਰ ਤੇ ਚੜ੍ਹ ਗਈ। ਪਾਂਡੇਯਪੁਰ ਪਿੰਡ ਨੇੜੇ ਇੱਕ ਸਕੂਲ ਕੋਲ ਸਥਿਤ ਮੋਬਾਈਲ ਟਾਵਰ ਤੇ ਚੜ੍ਹੀ ਮੁਟਿਆਰ ਨੂੰ ਪੁਲੀਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਹੇਠਾਂ ਉਤਾਰ ਲਿਆ।

ਜ਼ਿਕਰਯੋਗ ਹੈ ਕਿ ਨੇਹਾ ਯਾਦਵ ਭੰਡਾਰੀ ਦਾ ਵਿਸ਼ਾਲ ਰਾਜਭਰ ਭੰਡਾਰੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਬੀਤੇ ਸਤੰਬਰ ਮਹੀਨੇ ਵਿੱਚ ਦੋਵੇਂ ਘਰੋਂ ਭੱਜ ਗਏ ਸਨ। ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਪੁਲੀਸ ਨੇ ਕੇਸ ਦਰਜ ਕਰਕੇ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ। ਉਹ ਫਿਲਹਾਲ ਜ਼ਮਾਨਤ ਤੇ ਬਾਹਰ ਹੈ। ਇਸ ਤੋਂ ਬਾਅਦ ਹੀ ਨੇਹਾ ਆਪਣੇ ਪ੍ਰੇਮੀ ਨੂੰ ਜੇਲ੍ਹ ਤੋਂ ਛੁਡਾਉਣ ਅਤੇ ਉਸ ਨਾਲ ਵਿਆਹ ਕਰਨ ਦੀ ਮੰਗ ਕਰ ਰਹੀ ਸੀ।

ਇਸੇ ਮੰਗ ਨੂੰ ਲੈ ਕੇ ਅੱਜ ਸਵੇਰੇ ਨੇਹਾ ਪਾਂਡੇਯਪੁਰ ਪਿੰਡ ਨੇੜੇ ਸਥਿਤ ਮੋਬਾਈਲ ਟਾਵਰ ਤੇ ਚੜ੍ਹ ਗਈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ਤੇ ਪਹੁੰਚੇ ਥਾਣਾ ਮੁਖੀ ਸੰਜੇ ਕੁਮਾਰ ਮਿਸ਼ਰਾ ਨੇ ਪੁਲੀਸ ਮੁਲਾਜ਼ਮਾਂ ਨਾਲ ਮਿਲ ਕੇ ਮੁਟਿਆਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਦੇਰ ਤੱਕ ਚੱਲੀ ਸਮਝਾਉਣ-ਬੁਝਾਉਣ ਦੀ ਕੋਸ਼ਿਸ਼ ਤੋਂ ਬਾਅਦ ਮੁਟਿਆਰ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।

Continue Reading

Latest News

Trending