ਅਧਿਆਪਕਾਂ ਸਮੇਤ ਪੂਰੇ ਪੰਜਾਬ ਦਾ ਭਵਿੱਖ ਬਦਲਣ ਦੀ ਲੋੜ : ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਕੀਤੀ ਅਧਿਆਪਕਾਂ ਦੇ ਧਰਨਿਆਂ ਵਿੱਚ ੪ਮੂਲੀਅਤ ਕੱਚੇ ਘਰ,ਪੱਕੇ ਘਰ ਤਾਂ ਸੁਣੇ ਸੀ ਪਰ ਸਰਕਾਰ ਨੇ ਤਾਂ ਅਧਿਆਪਕਾਂ ਨੂੰ ਕੱਚੇ ਤੇ ਪੱਕੇ ਵਿੱਚ ਵੰਡ ਦਿਤਾ : ਭਗਵੰਤ ਮਾਨ

ਐਸ ਏ ਐਸ ਨਗਰ, 27 ਨਵੰਬਰ (ਜਗਮੋਹਨ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੱਚੇ ਅਧਿਆਪਕਾਂ ਸਮੇਤ ਸਾਰੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣਗੇ ਅਤੇ ਅਧਿਆਪਕਾਂ ਦੇ ਨਾਲ ਨਾਲ ਪੂਰੇ ਪੰਜਾਬ ਦਾ ਭਵਿੱਖ ਬਦਲਣ ਲਈ ਯਤਨ ਕੀਤੇ ਜਾਣਗੇ। ਇਹਨਾਂ ੪ਬਦਾਂ ਦਾ ਪ੍ਰਗਟਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਥਾਨਕ ਫੇ੭ 8 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਅੱਗੇ ਧਰਨਾ ਲਗਾ ਕੇ ਬੈਠੇ ਕੱਚੇ ਅਧਿਆਪਕਾਂ ਦੇ ਧਰਨੇ ਵਿੱਚ ਹਿੱਸਾ ਲੈਣ ਮੌਕੇ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਧਰਨਾਕਾਰੀ ਮੁਲਾਜਮਾਂ ਤੇ ਸੰਘਰਮਈ ਕੱਚੇ ਅਧਿਆਪਕਾਂ ਦੇ ਭਵਿੱਖ ਦੇ ਨਾਲ ਪੂਰੇ ਪੰਜਾਬ ਦੇ ਭਵਿੱਖ ਨੂੰ ਬਦਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਅਕਾਲੀਆਂ ਅਤੇ ਕਾਂਗਰਸ ਦਾ ਰਾਜ ਤਾਂ ਵੇਖ ਲਿਆ ਹੈ। ਦੋਵਾਂ ਦੇ ਰਾਜ ਵਿੱਚ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ, ਇਸ ਲਈ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੀ ਇਕ ਮੌਕਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੱਚੇ ਅਧਿਆਪਕਾਂ ਸਮੇਤ ਸਾਰੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣਗੇ ਅਤੇ ਅਧਿਆਪਕਾਂ ਦੇ ਨਾਲ ਨਾਲ ਪੂਰੇ ਪੰਜਾਬ ਦਾ ਭੱਿਵੱਖ ਬਦਲਣ ਲਈ ਯਤਨ ਕੀਤੇ ਜਾਣਗੇ।

ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਚੰਡੀਗੜ੍ਹ ਏਅਰਪੋਰਟ ਤੋਂ ਧਰਨੇ ਵਾਲੀ ਥਾਂ ਆਉਂਦੇ ਹੋਏ ਰਸਤੇ ਵਿੱਚ ਥਾਂ ਥਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੋਰਡ ਲੱਗੇ ਹੋਏ ਵੇਖੇ ਹਨ ਜਿਹਨਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੰਨੀ ਸਰਕਾਰ ਨੇ 36 ਹਜਾਰ ਕੱਚੇ ਕਰਮਚਾਰੀ ਪੱਕੇ ਕਰ ਦਿਤੇ ਹਨ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਅਧਿਆਪਕਾਂ ਤੇ ਸਫਾਈ ਸੇਵਕਾਂ ਨੂੰ ਪੱਕੇ ਕਰਨ ਬਾਰੇ ਝੂਠ ਬੋਲ ਰਹੇ ਹਨ। ਚੰਨੀ ਸਰਕਾਰ ਨੇ ਨਾ ਤਾਂ ਕੱਚੇ ਅਧਿਆਪਕ ਪੱਕੇ ਕੀਤੇ ਹਨ, ਨਾ ਕੱਚੇ ਸਫਾਈ ਕਰਮਚਾਰੀ ਪੱਕੇ ਕੀਤੇ ਹਨ ਤਾਂ ਫਿਰ ਚੰਨੀ ਸਰਕਾਰ ਨੇ ਪੱਕਾ ਕਿਸਨੂੰ ਕੀਤਾ ਹੈ? ਉਹਨਾਂ ਕਿਹਾ ਕਿ ਅਸਲ ਵਿੱਚ ਚੰਨੀ ਸਰਕਾਰ ਨੇ 36 ਹਜਾਰ ਕੱਚੇ ਕਰਮਚਾਰੀ ਤਾਂ ਪੱਕੇ ਕੀ ਕਰਨੇ ਸਨ, ਹੁਣ ਤਕ 36 ਕਰਮਚਾਰੀ ਵੀ ਪੱਕੇ ਨਹੀਂ ਕੀਤੇ ਹਨ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਦਿੱਲੀ ਦੇ ਸਕੂਲਾਂ ਦੀ ਨੁਹਾਰ ਬਦਲ ਦਿਤੀ ਹੈ, ਅਜਿਹਾ ਤਾਂ ਸੰਭਵ ਹੋਇਆ ਹੈ ਕਿ ਦਿਲੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਬਹੁਤ ਮਿਹਨਤ ਕਰਕੇ ਸਰਕਾਰ ਦਾ ਸਾਥ ਦਿਤਾ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਅਧਿਆਪਕਾਂ ਨੇ ਖੁਦ ਹੀ ਸੁਧਾਰ ਲਿਆਂਦਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਦਿੱਲੀ ਦੇ ਸਰਕਾਰੀ ਅਧਿਆਪਕਾਂ ਨੂੰ ਟੇ੍ਰਨਿੰਗ ਲੈਣ ਲਈ ਕੈਨੇਡਾ, ਇੰਗਲੈਂਡ ਅਤੇ ਹੋਰ ਮੁਲਕਾਂ ਵਿੱਚ ਭੇਜਦੀ ਹੈ, ਜਦੋਂਕਿ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਤੇ ਚੜਾ ਰਹੀ ਹੈ।

ਪੰਜਾਬ ਦੇ ਸਿਖਿਆ ਮੰਤਰੀ ਪਰਗਟ ਸਿੰਘ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸz. ਪਰਗਟ ਸਿੰਘ ਕਹਿੰਦੇ ਹਨ ਕਿ ਪੰਜਾਬ ਦੇ ਸਕੂਲਾਂ ਦੀ ਸਥਿਤੀ ਦਿੱਲੀ ਦੇ ਸਕੂਲਾਂ ਤੋਂ ਬਿਹਤਰ ਹੈ, ਉਹਨਾਂ ਪਰਗਟ ਸਿੰਘ ਨੂੰ ਸਲਾਹ ਦਿਤੀ ਕਿ ਉਹ ਇਹਨਾਂ ਅਧਿਆਪਕਾਂ ਦੇ ਧਰਨੇ ਵਿੱਚ ਆਕੇ ਇਹਨਾਂ ਤੋਂ ਪੁਛਣ ਕਿ ਪੰਜਾਬ ਦੇ ਸਕੂਲਾਂ ਦੀ ਸਥਿਤੀ ਕਿਹੋ ਜਿਹੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮਂੈਬਰ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਕੱਚੇ ਘਰ ਅਤੇ ਪੱਕੇ ਘਰ ਤਾਂ ਸੁਣੇ ਸਨ ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਵੀ ਕੱਚੇ ਅਧਿਆਪਕ ਅਤੇ ਪੱਕੇ ਅਧਿਆਪਕ ਵਿੱਚ ਵੰਡ ਦਿਤਾ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ, ਪਰ ਪੰਜਾਬ ਵਿੱਚ ਕੌਮ ਦੇ ਨਿਰਮਾਤਾ ਦਾ ਖੁਦ ਦਾ ਭਵਿੱਖ ਹਨੇਰੇ ਵਿੱਚ ਹੈ ਅਤੇ ਉਹਨਾਂ ਨੂੰ ਆਪਣੀਆਂ ਮੰਗਾਂ ਲਈ ਧਰਨੇ ਲਗਾਉਣੇ ਪੈ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਹੋਰ ਆਪ ਲੀਡਰ੪ਿਪ ਮੌਜੂਦ ਸੀ।

ਕੱਚੇ ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਬਿੰਦ ਕੇਜਰੀਵਾਲ ਨੇ ਧਰਨਾਕਾਰੀ ਜਥੇਬੰਦੀਆਂ ਦੇ ਆਗੂਆਂ ਨਾਲ ਗਲਬਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਉਪਰੰਤ ਸ੍ਰੀ ਕੇਜਰੀਵਾਲ ਆਪ ਲੀਡਰ੪ਿਪ ਸਮੇਤ ਮੁਹਾਲੀ ਨੇੜਲੇ ਪਿੰਡ ਸੋਹਾਣਾ ਗਏ ਅਤੇ ਉਥੇ ਪਾਣੀ ਵਾਲੀ ਟੈਂਕੀ ਤੇ ਚੜੇ ਅਧਿਆਪਕਾਂ ਨਾਲ ਗਲਬਾਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਪਾਣੀ ਦੀ ਟਂੈਕੀ ਤੇ ਚੜੇ ਅਧਿਆਪਕਾਂ ਨੂੰ ਭਰੋਸਾ ਦਿਤਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਉਹਨਾਂ ਆਸ ਪ੍ਰਗਟ ਕੀਤੀ ਕਿ ੪ਾਇਦ ਅੱਜ ਉਹਨਾਂ ਦੀ ਆਵਾ੭ ਸੁਣ ਕੇ ਪੰਜਾਬ ਦੀ ਚੰਨੀ ਸਰਕਾਰ ਵੀ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਤਿਆਰ ਹੋ ਜਾਵੇ।

ਇਸ ਉਪਰੰਤ ਸ੍ਰੀ ਕੇਜਰੀਵਾਲ ਲਾਂਡਰਾਂ ਬਨੂੰੜ ਰੋਡ ਤੇ ਮਿਸਟਿਕ ਆਰਕ ਬੈਂਕੁਇਟ ਹਾਲ ਵਿੱਚ ਪਹੁੰਚੇ, ਜਿਥੇ ਕਿ ਉਹਨਾਂ ਨੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਹਲਕਾ ਇੰਚਾਰਜਾਂ ਅਤੇ ਹੋਰ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਪਾਰਟੀ ਵਰਕਰਾਂ ਨਾਲ ਵੀ ਮਿਲਣੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਆਪ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਕਰਨ ਦਾ ਸੱਦਾ ਦਿਤਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਓ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬੀਆਂ ਦੀ ਭਾਵਨਾਵਾਂ ਸਮਝਦੀ ਹੈ ਅਤੇ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਤਾਂ ਦੇ ਕੇ ਵੇਖਣ।

ਝਲਕੀਆਂ

‘ ਜਦੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਧਰਨੇ ਵਾਲੀ ਥਾਂ ਪਹੁੰਚੇ ਤਾਂ ਉਹਨਾਂ ਨੂੰ ਵੇਖਣ ਲਈ ਅਤੇ ਉਹਨਾਂ ਦੀ ਫੋਟੋ ਖਿਚਣ ਲਈ ਲੋਕਾਂ ਦਾ ਹਜੂਮ ਇਕਠਾ ਹੋ ਗਿਆ।

‘ ਕਾਫੀ ਸਮਾਂ ਧਰਨੇ ਦੀ ਸਟੇਜ ਨੇੜੇ ਧਰਨਾਕਾਰੀ ਅਧਿਆਪਕਾਂ, ਆਪ ਵਰਕਰਾਂ, ਮੀਡੀਆ ਕਰਮੀਆਂ ਅਤੇ ਪੁਲੀਸ ਕਰਮਚਾਰੀਆਂ ਦੀ ਆਪਸ ਵਿੱਚ ਰੱਸਾਕੱਸੀ ਹੁੰਦੀ ਰਹੀ। ਪੁਲੀਸ ਕਰਮੀ ਮੀਡੀਆ ਕਰਮੀਆਂ ਤੇ ਹੋਰ ਲੋਕਾਂ ਨੂੰ ਸਟੇਜ ਤੋਂ ਪਿਛੇ ਕਰਨ ਦਾ ਯਤਨ ਕਰਦੇ ਰਹੇ ਅਤੇ ਮੀਡੀਆ ਕਰਮੀ ਅੱਗੇ ਵਧਕੇ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਫੋਟੋਆਂ ਖਿੱਚਦੇ ਰਹੇ, ਜਿਸ ਕਰਕੇ ਕਈ ਵਾਰ ਮੀਡੀਆਂ ਕਰਮੀਆਂ ਅਤੇ ਪੁਲੀਸ ਕਰਮੀਆਂ ਵਿਚਾਲੇ ਤਲਖ ਕਲਾਮੀ ਵੀ ਹੋਈ।

‘ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸੰਬੋਧਨ ਕਰਨ ਤੋਂ ਪਹਿਲਾਂ ਧਰਨਾਕਾਰੀ ਕੱਚੇ ਅਧਿਆਪਕ ਆਗੂਆਂ ਨੇ ਕਿਹਾ ਕਿ ਜਿਸ ਤਰਾਂ ਉਹਨਾਂ ਦੇ ਧਰਨੇ ਵਿੱਚ ਆ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ, ਉਸੇ ਤਰਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਉਹ ਸਰਕਾਰੀ ਮੁਲਾਜਮ ਹਨ ਅਤੇ ਕਿਸੇ ਪਾਰਟੀ ਦਾ ਸਮਰਥਣ ਨਹੀਂ ਕਰਦੇ ਪਰ ਆਪਣੀਆਂ ਮੰਗਾਂ ਮਨਵਾਊਣ ਲਈ ਸੰਘਰ੪ ਜਾਰੀ ਰੱਖਣਗੇ। ਇਸ ਮੌਕੇ ਕੱਚੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ।

‘ ਕੇਜਰੀਵਾਲ ਦੇ ਧਰਨੇ ਨੂੰ ਸੰਬੋਧਨ ਕਰਨ ਤੋਂ ਬਾਅਦ ਵਾਪਸ ਜਾਣ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਉਹਨਾਂ ਦੀ ਗੱਡੀ ਅੱਗੇ ਆ ਕੇ ਗੱਡੀ ਰੋਕਦੇ ਰਹੇ ਅਤੇ ਉਹਨਾਂ ਨੂੰ ਆਪਣਾ ਮੰਗ ਪੱਤਰ ਦਿੰਦੇ ਰਹੇ ਅਤੇ ਕੇਜਰੀਵਾਲ ਵਲੋਂ ਉਹਨਾਂ ਦੀਆਂ ਸੱਮਸਿਆਵਾਂ ਨੂੰ ਹਲ ਕਰਵਾਉਣ ਦਾ ਭਰੋਸਾ ਦਿਤਾ ਗਿਆ।

Leave a Reply

Your email address will not be published.