ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 23 ਜਨਵਰੀ (ਸ.ਬ.) ਦੀ ਹਾਊਸ ਓਨਰਜ ਵੈਲਫੇਅਰ ਸੁਸਾਇਟੀ (ਰਜਿ.) ਫੇਜ਼-5 ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸz. ਜੈ ਸਿੰਘ ਸੈਂਭੀ ਨੂੰ ਸਰਵਸੰਮਤੀ ਨਾਲ ਸੁਸਾਇਟੀ ਦੇ ਨਵਾਂ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਉਨ੍ਹਾਂ ਨੂੰ ਸ੍ਰੀ ਸੁਰਜੀਤ ਸਿੰਘ ਗਰੇਵਾਲ, ਸz. ਰਾਜਿੰਦਰ ਸਿੰਘ, ਸz. ਜਸਵੰਤ ਸਿੰਘ, ਸ੍ਰੀ ਪੀ ਡੀ ਵਧਵਾ ਅਤੇ ਹੋਰ ਮੈਂਬਰਾਂ ਦੁਆਰਾ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸz. ਰਾਜਿੰਦਰ ਸਿੰਘ ਨੂੰ ਜਨਰਲ ਸਕੱਤਰ, ਸz. ਸੋਹਣਜੀਤ ਸਿੰਘ ਨੂੰ ਵਿੱਤ ਸਕੱਤਰ, ਸz. ਸੁਰਜੀਤ ਸਿੰਘ ਗਰੇਵਾਲ, ਸz. ਸਿਕੰਦਰ ਸਿੰਘ, ਸ੍ਰੀ ਮੁਕੇਸ਼ ਬਾਂਸਲ, ਸ੍ਰੀ ਐਮ ਪੀ ਕੌਸ਼ਿਕ ਨੂੰ ਸੀਨੀਅਰ ਮੀਤ ਪ੍ਰਧਾਨ, ਸz. ਜਸਵੰਤ ਸਿੰਘ, ਜਗਮੀਤ ਕੌਰ ਸੰਧੂ, ਸz. ਰਛਪਾਲ ਸਿੰਘ, ਡੀ ਪੀ ਵਧਵਾ ਨੂੰ ਮੀਤ ਪ੍ਰਧਾਨ, ਸ੍ਰੀ ਪੀ ਡੀ ਵਧਵਾ ਨੂੰ ਅਡਵਾਈਜਰ (ਸਲਾਹਕਾਰ), ਸz. ਰਵਿੰਦਰ ਸਿੰਘ ਨੰਦਾ ਨੂੰ ਉਪ ਵਿੱਤ ਸਕੱਤਰ, ਸ੍ਰੀ ਸੁਖ ਰਾਮ ਧੀਮਾਣ ਨੂੰ ਪ੍ਰੈਸ ਸਕੱਤਰ, ਸz. ਦਵਿੰਦਰ ਸਿੰਘ ਨੂੰ ਲਾਈਬ੍ਰੇਰੀ ਇੰਚਾਰਜ, ਸ੍ਰੀ ਟੀ ਆਰ ਵਰਮਾ, ਸ੍ਰੀ ਜੇ ਐਸ ਸਿਆਣ ਨੂੰ ਸੰਯੁਕਤ ਸਕੱਤਰ, ਸz. ਸੁਰਜੀਤ ਸਿੰਘ, ਮੇਵਾ ਸਿੰਘ ਨੂੰ ਸਟੋਰ ਇੰਚਾਰਜ, ਸ੍ਰੀ ਮਹੇਸ਼ ਚੰਦ ਮੰਨਨ, ਸ੍ਰੀ ਰਾਕੇਸ਼ ਜੈਨ, ਸz. ਕੀਰਤ ਸਿੰਘ, ਸz. ਕ੍ਰਿਪਾਲ ਸਿੰਘ ਨੂੰ ਪ੍ਰੋਗਰਾਮ ਆਰਗਨਾਈਜਰ ਚੁਣਿਆ ਗਿਆ।

ਸz. ਅਲਬੇਲ ਸਿੰਘ ਸਿਆਣ ਨੇ ਇਸ ਮੌਕੇ ਸਾਰਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ।