Connect with us

Mohali

ਲੋਕ ਪੱਖੀ ਸਕੀਮਾਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾ ਰਹੀ ਹੈ ਪੰਜਾਬ ਸਰਕਾਰ : ਸਰਬਜੀਤ ਸਿੰਘ ਸਮਾਣਾ

Published

on

ਮੇਅਰ ਨੇ ਹਲਕੇ ਦੇ ਵਸ਼ਿੰਦਿਆ ਨੂੰ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਪ੍ਰਾਪਰਟੀ ਕਾਰਡ ਵੰਡੇ

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਨਗਰ ਨਿਗਮ ਦੇ ਮੇਅਰ ਸz. ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਪੱਖੀ ਸਕੀਮਾਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਨਜਦੀਕੀ ਪਿੰਡ ਮਨਾਣਾ ਅਤੇ ਗੋਬਿੰਦਗੜ੍ਹ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਦੇ ਤਹਿਤ ਉਥੋਂ ਦੇ ਵਸਿੰਦਿਆਂ ਨੂੰ ਉਹਨਾਂ ਦੀ ਜਾਇਦਾਦ ਨਾਲ ਸੰਬੰਧਿਤ ਦਸਤਾਵੇਜ਼ (ਪ੍ਰਾਪਰਟੀ ਕਾਰਡ) ਸੌਂਪਣ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੋਵੇਗਾ ਬਲਕਿ ਅੱਗੇ ਵੀ ਚਲਦਾ ਰਹੇਗਾ।

ਉਹਨਾਂ ਦੱਸਿਆ ਕਿ ਪਿੰਡ ਮਨਾਣਾ ਵਿਖੇ 166 ਅਤੇ ਪਿੰਡ ਗੋਬਿੰਦਗੜ ਵਿਖੇ ਕੁੱਲ 538 ਲੋਕਾਂ ਨੂੰ ਪ੍ਰਾਪਰਟੀ ਕਾਰਡ ਸੌਂਪੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਮਲਕੀਅਤ ਦੇ ਮਾਲਕੀ ਹੱਕ ਦੇ ਕਾਰਡ ਬਣਾ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਦੇ ਤਹਿਤ ਜਾਰੀ ਕੀਤੇ ਜਾ ਰਹੇ ਇਹਨਾਂ ਪ੍ਰਾਪਰਟੀ ਕਾਰਡਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਜਿਹਨਾਂ ਨੂੰ ਆਪਣੀ ਹੀ ਜਾਇਦਾਦ ਦੇ ਮਾਲਕੀ ਹੱਕ ਲੈਣ ਦੇ ਲਈ ਪਤਾ ਨਹੀਂ ਕਿੰਨੇ ਸਾਲ ਲੱਗ ਗਏ, ਪ੍ਰੰਤੂ ਕਿਸੇ ਵੀ ਸਰਕਾਰ ਨੇ ਇਹਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਪ੍ਰਾਪਰਟੀ ਕਾਰਡ ਮਿਲਣ ਤੋਂ ਬਾਅਦ ਲੋਕ ਆਪਣੇ ਘਰਾਂ ਤੇ ਕਰਜਾ ਵੀ ਲੈ ਸਕਦੇ ਹਨ ਅਤੇ ਆਪਣੇ ਨਵੇਂ ਕੰਮਕਾਜ ਸ਼ੁਰੂ ਕਰਨ ਦੇ ਲਈ ਵੀ ਰਾਹ ਪੱਧਰਾ ਹੋ ਗਿਆ ਹੈ। ਇਸਦੇ ਨਾਲ ਹੀ ਪਿੰਡਾਂ ਵਿੱਚ ਜਗ੍ਹਾ ਨੂੰ ਲੈ ਕੇ ਜਿਹੜੇ ਝਗੜੇ -ਝਮੇਲੇ ਰਹਿੰਦੇ ਸਨ, ਉਹਨਾਂ ਦਾ ਪੱਕੇ ਤੌਰ ਤੇ ਹੱਲ ਕਰ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਮੁੰਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਦੇਸ਼ ਹੈ ਕਿ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ, ਜਿਸਦੇ ਲਈ ਸਾਰੇ ਮਿਲ ਕੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਜਿਹੀ ਪਹਿਲੀ ਸਰਕਾਰ ਬਣੀ ਹੈ ਜਿਸ ਵੱਲੋਂ ਲੋਕਾਂ ਵਿੱਚ ਜਾ ਕੇ ਲੋਕਾਂ ਦੀਆਂ ਮੰਗਾਂ ਅਤੇ ਲੋੜਾਂ ਨਾਲ ਸੰਬੰਧਿਤ ਯੋਜਨਾ ਤਿਆਰ ਕੀਤੀ ਜਾਂਦੀ ਹੈ ਅਤੇ ਸਮਾਂ ਰਹਿੰਦਿਆਂ ਹੀ ਉਸਨੂੰ ਬਕਾਇਦਾ ਲਾਗੂ ਵੀ ਕਰ ਦਿੱਤਾ ਜਾਂਦਾ ਹੈ ਤਾਂ ਕਿ ਲਾਭਪਾਤਰੀਆਂ ਨੂੰ ਸਮੇਂ ਸਿਰ ਉਸ ਯੋਜਨਾ ਦਾ ਲਾਭ ਮਿਲ ਸਕੇ।

ਇਸ ਮੌਕੇ ਸੀਨੀਅਰ ਆਪ ਆਗੂ ਕੁਲਦੀਪ ਸਿੰਘ ਸਮਾਣਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਮਨਦੀਪ ਸਿੰਘ ਤਹਿਸੀਲਦਾਰ, ਦੌਲਤ ਰਾਮ ਪਟਵਾਰੀ, ਰਣਜੀਤ ਕੌਰ ਸਰਪੰਚ ਮਨਾਣਾ, ਮਨਪ੍ਰੀਤ ਸਿੰਘ ਮਨਾਣਾ, ਕਰਮਾਂ ਪੂਰੀ ਸਰਪੰਚ ਗੋਬਿੰਦਗੜ੍ਹ, ਜਗਜੀਤ ਸਿੰਘ ਜੱਗੀ, ਕੁਲਵਿੰਦਰ ਸਿੰਘ, ਸੁਖਵਿੰਦਵਰ ਸਿੰਘ, ਹਮੀਦ ਖਾਣ, ਨੇਹਾ ਬਜਾਜ, ਮਨਪ੍ਰੀਤ ਸਿੰਘ ਮਨੀ, ਅਮਰਜੀਤ ਸਿੰਘ ਸਿੱਧੂ, ਜੈਲੀ ਗੋਵਿੰਦਗੜ੍ਹ ਵੀ ਹਾਜ਼ਰ ਸਨ।

Continue Reading

Mohali

ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ

Published

on

By

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫਾਰ ਪਬਲਿਕ ਹੈਲਥ ਵੱਲੋਂ ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੋਸਾਇਟੀ (ਰਜਿ.) ਮੁਹਾਲੀ, ਸੋਸ਼ਲ ਸਬਸਟੈਂਸ ਅਤੇ ਗਊ ਗਰਾਸ ਸੇਵਾ ਸੰਮਤੀ ਮੁਹਾਲੀ ਦੇ ਸਹਿਯੋਗ ਨਾਲ ਗਊ ਹਸਪਤਾਲ, ਫੇਜ਼-1, ਮੁਹਾਲੀ ਵਿਖੇ ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਕੈਂਪ ਦੌਰਾਨ ਬਜ਼ੁਰਗਾਂ ਦੀ ਮਾਨਸਿਕ ਸਿਹਤ, ਭਾਵਨਾਤਮਕ ਨਿਰਭਰਤਾ, ਇਕੱਲੇਪਣ, ਸਮਾਜਿਕ ਅਲੱਗ-ਥਲੱਗ ਰਹਿਣ ਦੇ ਪ੍ਰਭਾਵਾਂ, ਡਿੱਗਣ ਤੋਂ ਬਚਾਅ ਅਤੇ ਦੰਦਾਂ ਦੀ ਸਿਹਤ ਸੰਭਾਲ ਵਰਗੇ ਅਹਿਮ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਸੈਂਟਰ ਫਾਰ ਪਬਲਿਕ ਹੈਲਥ, ਪੰਜਾਬ ਯੂਨੀਵਰਸਿਟੀ ਦੇ ਚੇਅਰਪਰਸਨ ਡਾ. ਮਨੋਜ ਕੁਮਾਰ ਅਤੇ ਫੈਕਲਟੀ ਮੈਂਬਰ ਡਾ. ਭੂਮੇਸ਼ ਸਿੰਘ ਧਡਵਾਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਐਮ. ਪੀ. ਐਚ. ਦੇ ਵਿਦਿਆਰਥੀਆਂ ਡਾ. ਦੀਪਾਂਜਲੀ, ਡਾ. ਸਾਹਿਲ ਅਤੇ ਡਾ. ਸ਼ਿਵਾਨੀ ਨੇ ਸਰੋਤ ਵਿਅਕਤੀਆਂ ਵਜੋਂ ਭੂਮਿਕਾ ਨਿਭਾਉਂਦਿਆਂ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਏ। ਇਸ ਮੌਕੇ ਡਾ. ਅਰੁਣ ਬਾਂਸਲ ਅਤੇ ਸ੍ਰੀ ਕੇ. ਕੇ. ਸੈਣੀ ਨੇ ਸਹਿਯੋਗ ਦਿੱਤਾ।

ਉਹਨਾਂ ਦੱਸਿਆ ਕਿ ਇਸ ਮੌਕੇ ਆਯੋਜਿਤ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਸੈਸ਼ਨ ਵਿੱਚ ਮੂੰਹ ਦਾ ਸੁੱਕਣਾ, ਦੰਦਾਂ ਵਿੱਚ ਕੀੜਾ ਲੱਗਣਾ, ਮਸੂੜਿਆਂ ਦੀਆਂ ਬਿਮਾਰੀਆਂ, ਦੰਦਾਂ ਦਾ ਝੜਨਾ ਅਤੇ ਨਕਲੀ ਦੰਦਾਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮੂੰਹ ਦੀ ਸਫ਼ਾਈ ਰੱਖਣ, ਤੰਬਾਕੂ ਤੋਂ ਦੂਰ ਰਹਿਣ, ਮੂੰਹ ਦੇ ਕੈਂਸਰ ਪ੍ਰਤੀ ਜਾਗਰੂਕ ਰਹਿਣ ਅਤੇ ਨਿਯਮਿਤ ਤੌਰ ਤੇ ਦੰਦਾਂ ਦੀ ਜਾਂਚ ਕਰਵਾਉਣ ਦੀ ਮਹੱਤਤਾ ਸਮਝਾਈ ਗਈ।

ਕੈਂਪ ਦੇ ਅੰਤ ਵਿੱਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਹਾਜ਼ਰ ਬਜ਼ੁਰਗਾਂ ਨੇ ਸਿਹਤ ਸਬੰਧੀ ਆਪਣੇ ਸਵਾਲ ਮਾਹਿਰਾਂ ਸਾਹਮਣੇ ਰੱਖੇ ਅਤੇ ਉਨ੍ਹਾਂ ਤੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ।

ਇਸ ਮੌਕੇ ਅਨੁਭਵੀ ਗਰੁੱਪ ਦੇ ਮੈਂਬਰ ਮਹਿੰਦਰ ਗੋਇਲ, ਐਸ. ਪੀ. ਜੈਨ, ਓਮਾਕਾਂਤ ਤਿਵਾੜੀ, ਰਮੇਸ਼ਵਰ ਗੁਪਤਾ, ਸੁਰਿੰਦਰ ਕੁਮਾਰ, ਤਰਸੇਮ ਲਾਲ, ਰਾਮ ਕੁਮਾਰ, ਅਨੂਪ ਸ਼ਰਮਾ, ਤਰਸੇਮ ਬਹਿਲ, ਮੱਗੂ, ਆਰ. ਕੇ. ਗਰਗ, ਸਚਦੇਵਾ, ਕਮਲ ਕਪੂਰ, ਮਹਾਜਨ, ਰਾਜ ਕੁਮਾਰ ਅਤੇ ਦੀਨਾ ਨਾਥ ਸਮੇਤ ਹੋਰ ਮੈਂਬਰ ਹਾਜ਼ਰ ਸਨ।

Continue Reading

Mohali

ਸੋਹਾਣਾ ਪੁਲੀਸ ਵੱਲੋਂ ਹਵਾਈ ਫਾਇਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ

Published

on

By

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਸੋਹਾਣਾ ਪੁਲੀਸ ਵੱਲੋਂ ਹਵਾਈ ਫਾਇਰ ਕਰਨ, ਧਮਕੀਆਂ ਦੇਣ ਅਤੇ ਗਾਲਾਂ ਕੱਢਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਦੀਪ ਚੰਦ ਵਾਸੀ ਗੋਬਿੰਦਗੜ੍ਹ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਬੀਤੀ 15 ਨਵੰਬਰ ਨੂੰ ਉਹ ਆਪਣੇ ਭਤੀਜੇ ਸੋਹਣ ਲਾਲ ਵਾਸੀ ਗੋਬਿੰਦਗੜ੍ਹ ਨਾਲ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਅਤੇ ਰਾਤ ਕਰੀਬ 11 ਵਜੇ ਪਿੰਡ ਗੁਡਾਣਾ ਤੇ ਧੀਰਪੁਰ ਜਾਂਦੀ ਲਿੰਕ ਰੋਡ ਤੇ ਪਹੁੰਚੇ ਤਾਂ ਇੱਕ ਗੱਡੀ ਉਹਨਾਂ ਦੇ ਕੋਲੋਂ ਡਿੱਪਰ ਮਾਰਦੇ ਹੋਈ ਲੰਘੀ।

ਸ਼ਿਕਾਇਤਕਰਤਾ ਅਨੁਸਾਰ ਉਸ ਗੱਡੀ ਵਿੱਚ ਗੁਰਪ੍ਰੀਤ ਪੁਰੀ ਉਰਫ ਬੂਟਾ ਪੁਰੀ ਗੱਡੀ ਚਲਾ ਰਿਹਾ ਸੀ ਅਤੇ ਸੰਜੀਵ ਪੁਰੀ ਉਰਫ ਬੰਟੀ, ਲਵਲੀ ਭਾਰਤੀ, ਗੁਰਮੀਤ ਭਾਰਤੀ ਅਤੇ ਗੁਰਸੇਵਕ ਉਰਫ ਭੂਰਾ ਵਾਸੀ ਗੁਡਾਣਾ ਬੈਠੇ ਸਨ। ਜਿਨ੍ਹਾਂ ਵਿੱਚੋਂ ਸੰਜੀਵ ਪੁਰੀ ਉਰਫ ਬੰਟੀ ਅਤੇ ਗੁਰਸੇਵਕ ਉਰਫ ਭੂਰਾ ਨੇ ਸਾਨੂੰ ਡਰਾਉਣ ਲਈ ਗੱਡੀ ਵਿੱਚੋਂ ਬਾਹਰ ਵੱਲ ਪਿਸਤੌਲ ਕੱਢ ਕੇ ਤਿੰਨ ਤੋਂ ਚਾਰ ਹਵਾਈ ਫਾਇਰ ਕੀਤੇ ਅਤੇ ਬਾਕੀਆਂ ਨੇ ਗਾਲਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ।

ਸ਼ਿਕਾਇਤਕਰਤਾ ਵਲੋਂ ਦੱਸਿਆ ਗਿਆ ਕਿ ਉਹ ਗੋਬਿੰਦਗੜ੍ਹ ਦਾ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਰਹਿ ਚੁੱਕਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਡਰਦੇ ਹੋਏ ਆਪਣੀ ਗੱਡੀ ਧੀਰਪੁਰ ਵੱਲ ਮੋੜ ਲਈ, ਉਹਨਾਂ ਉਸ ਸਮੇਂ 112 ਤੇ ਕਈ ਕਾਲਾਂ ਕੀਤੀਆਂ ਪਰ ਕੋਈ ਵੀ ਕਾਲ ਨਹੀਂ ਲੱਗੀ। ਉਹਨਾਂ ਦੱਸਿਆ ਕਿ ਉਹਨਾਂ ਘਰ ਆ ਕੇ ਸਾਰੀ ਗੱਲ ਪਰਿਵਾਰ ਨੂੰ ਦੱਸੀ, ਜਿਸ ਤੋਂ ਬਾਅਦ 16 ਨਵੰਬਰ ਨੂੰ ਪਿੰਡ ਦੇ ਭਾਈਚਾਰੇ ਨਾਲ ਰਾਜੀਨਾਮੇ ਦੀ ਗੱਲਬਾਤ ਚੱਲੀ ਪਰ ਸਿਰੇ ਨਹੀਂ ਚੜ੍ਹੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਭਤੀਜੇ ਨਾਲ ਥਾਣਾ ਸੁਹਾਣਾ ਵਿਖੇ ਪਹੁੰਚ ਕੇ ਮਾਮਲਾ ਦਰਜ ਕਰਵਾਇਆ ਗਿਆ।

ਉਹਨਾਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਪੁਲੀਸ ਵੱਲੋਂ ਮੁਲਜ਼ਮਾਂ ਖਿਲਾਫ ਬੀ ਐਨ ਐਸ ਦੀ ਧਾਰਾ 125, 351 (2) 190, 191 (3), ਅਤੇ ਅਸਲਾ ਐਕਟ 25,27/54/59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Continue Reading

Mohali

ਨਵਜੰਮੇ ਬੱਚਿਆਂ ਦੀ ਦੇਖਭਾਲ ਹਫਤਾ ਮਨਾਇਆ

Published

on

By

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੋਸਾਇਟੀ ਵੱਲੋਂ ਪਿੰਡ ਮੁਹਾਲੀ ਵਿਖੇ ਨਵਜੰਮੇ ਬੱਚਿਆਂ ਦੀ ਦੇਖਭਾਲ ਹਫਤਾ ਮਨਾਇਆ ਗਿਆ। ਇਸ ਦੌਰਾਨ ਸਨ ਫਾਰਮਾ ਦੇ ਡਾਕਟਰ ਚਾਹਤ ਸ਼ਰਮਾ ਨੇ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਬੱਚੇ ਦੇ ਜਨਮ ਤੋਂ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਜਰੂਰ ਪਿਲਾਉਣਾ ਚਾਹੀਦਾ ਹੈ ਅਤੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਇਸ ਦੌਰਾਨ ਪਾਣੀ, ਸ਼ਹਿਦ, ਘੁੱਟੀ ਬਿਲਕੁੱਲ ਨਹੀਂ ਦੇਣੀ ਚਾਹੀਦੀ।

ਬੱਚੇ ਨੂੰ ਛੂਹਣ ਤੋਂ ਪਹਿਲਾਂ ਹੱਥ ਸਾਬਣ ਨਾਲ ਧੋਵੋ। ਨਾਭੀ ਨੂੰ ਸੁੱਕਾ ਅਤੇ ਸਾਫ ਰੱਖੋ, ਉਸ ਉੱਪਰ ਕੁਝ ਵੀ ਨਾ ਲਗਾਓ। ਬੱਚੇ ਦੇ ਕੱਪੜੇ ਅਤੇ ਬਿਸਤਰਾ ਸਾਫ ਸੁਥਰਾ ਰੱਖੋ।

Continue Reading

Latest News

Trending