ਬ੍ਰਹਮਾਕੁਮਾਰੀਜ ਸੰਸਥਾ ਵਲੋਂ ਦਾਦੀ ਜਾਨਕੀ ਨੂੰ ਸਰਧਾਂਜਲੀਆਂ ਭੇਂਟ

ਐਸ ਏ ਐਸ ਨਗਰ, 28 ਮਾਰਚ (ਸ.ਬ.) ਬ੍ਰਹਮਾਕੁਮਾਰੀ ਸੰਸਥਾ ਦੀ ਸਾਬਕਾ ਅੰਤਰਕੌਮੀ ਮੁੱਖੀ ਦਾਦੀ ਜਾਨਕੀ ਦੇ ਚੌਥੇ ਯਾਦਗਾਰੀ ਦਿਵਸ ਤੇ ਸੁੱਖ ਸਾਂਤੀ ਭਵਨ ਫੇਜ਼ 7 ਵਿੱਚ ਆਯੋਜਿਤ ਪ੍ਰਗਰਮ ਦੌਰਾਨ ਸੰਸਥਾ ਦੇ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇਨਚਾਰਜ ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਸਹਿ ਇਨਚਾਰਜ ਬ੍ਰਹਮਾਕੁਮਾਰੀ ਰਮਾ ਸਮੇਤ ਸਰਧਾਲੂਆਂ ਵਲੋਂ ਸਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਬ੍ਰਹਮਾਕੁਮਾਰੀ ਰਮਾ ਨੇ ਦਾਦੀ ਜਾਨਕੀ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਕੀਤੀਆਂ ਗਈਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਾਦੀ ਜਾਨਕੀ ਨੇ 1974 ਤੱਕ ਭਾਰਤ ਅਤੇ ਉਸ ਉਪਰੰਤ ਵਿਦੇਸ ਦੀ ਸੇਵਾਵਾ ਵਿਚ ਯੋਗਦਾਨ ਕੀਤਾ। ਉਨ੍ਹਾਂ ਦੇ ਉਦਮ ਸਦਕਾ ਇਸ ਸੰਸਥਾ ਨੂੰ ਸੰਯੁਕਤ ਰਾਸਟਰ ਸੰਘ ਵਲੋਂ ਮਾਨਤਾ ਪ੍ਰਾਪਤ ਹੋਈ ਸੀ ।

ਇਸ ਮੌਕੇ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕਿਹਾ ਕਿ ਦਾਦੀ ਜਾਨਕੀ ਜੀ ਸਾਧਨਾਂ ਦੀ ਬਜਾਏ ਸਾਧਨਾ ਨੂੰ ਮਹਤਵ ਦੇਂਦੇ ਸਨ। ਦਾਦੀ ਜਾਨਕੀ ਨੇ ਜੀਵਨਭਰ ਆਪਣੇ ਕੋਲ ਨਾਂ ਪਰਸਰੱਖਿਆ ਅਤੇ ਨਾ ਹੀ ਕੋਈ ਪੈਸਾ ਰਖਿਆ ਸੀ। ਉਹ ਕਹਿੰਦੀ ਸੀ ਕਿ ਮਨ ਨੂੰ ਸਾਂਤ, ਬੁਧੀ ਨੂੰ ਵਿਸਾਲ ਅਤੇ ਈਸਵਰੀ ਗਿਆਨ ਦੇ ਆਧਾਰ ਤੇ ਸ੍ਰੇਸਟ ਵਿਚਾਰਾਂ ਵਿਚ ਰਹਿਣਾ ਚਾਹੀਦਾ ਹੈ।