ਸ਼੍ਰੀ ਹਨੂੰਮਾਨ ਚਾਲੀਸਾ ਦਾ ਸਮੂਹਿਕ ਪਾਠ ਕੀਤਾ

ਖਰੜ, 22 ਅਪ੍ਰੈਲ (ਸ.ਬ.) ਸ਼੍ਰੀ ਰਾਮ ਮੰਦਿਰ ਅੱਜ ਸਰੋਵਰ ਵਿਕਾਸ ਸਮਿਤੀ ਖਰੜ ਦੇ ਪ੍ਰੈਸ ਅਤੇ ਸੋਸ਼ਲ ਮੀਡੀਆ ਸੈਲ ਵਲੋਂ ਸ਼੍ਰੀ ਹਨੂੰਮਾਨ ਜੈਅੰਤੀ ਦੇ ਤਹਿਤ ਸਮੂਹਿਕ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।

ਸਮਿਤੀ ਦੇ ਪ੍ਰੈਸ ਸਕੱਤਰ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਇਸ ਮੌਕੇ ਸ਼੍ਰੀ ਹਨੂੰਮਾਨ ਸੰਕੀਰਤਨ ਮੰਡਲ ਖਰੜ ਸੰਨੀ ਇਨਕਲੇਵ ਖਰੜ ਵੱਲੋਂ ਪਾਠ ਕੀਤਾ ਗਿਆ। ਪ੍ਰੋਗਰਾਮ ਦੇ ਕਨਵੀਨਰ ਸ਼੍ਰੀ ਭੁਵਨੇਸ਼ ਸੇਠੀ ਅਤੇ ਕੋ-ਕਨਵੀਨਰ ਸ਼੍ਰੀ ਦਿਵਾਕਰ ਰਤਨ ਰਹੇ।

ਇਸ ਮੌਕੇ 7 ਵਾਰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ 101 ਵਾਰ ਸ਼੍ਰੀ ਹਨੂੰਮਾਨ ਬੀਜ ਮੰਤਰ ਦਾ ਜਾਪ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਮ ਮੰਦਿਰ ਅੱਜ ਸਰੋਵਰ ਵਿਕਾਸ ਸਮਿਤੀ ਦੀ ਅਧਿਕਾਰਤ ਵੈਬਸਾਈਟ ਵੀ ਲਾਂਚ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਆਨੰਦ ਬਾਂਸਲ, ਮੁਖਤਿਆਰ ਸਿੰਘ ਸੰਧੂ, ਜਤਿੰਦਰ ਅਰੋੜਾ, ਕੁਲਵੰਤ ਸਿੰਘ ਚੌਧਰੀ, ਸੁਭਾਸ਼ ਆਰੀਆ, ਵਿਜੇ ਧਵਨ, ਨਿਤਿਨ ਗਰਗ, ਹਰੀਸ਼ ਸਿਡਾਨਾ, ਜਤਿੰਦਰ ਗੁਪਤਾ, ਅਮਨਦੀਪ ਗਰਗ, ਗੁਰਿੰਦਰ ਤਮਨਾ, ਸੁਭਾਸ਼ ਅਗਰਵਾਲ, ਡਾ. ਰਾਣਾ, ਸ਼ਰਮੀਲਾ ਠਾਕੁਰ, ਪ੍ਰਵੇਸ਼ ਸ਼ਰਮਾ, ਡਾ: ਪ੍ਰਤਿਭਾ ਮਿਸ਼ਰਾ, ਨਰੇਸ਼ ਸ਼ਰਮਾ, ਰਮਨ ਚੌਰਸੀਆ, ਵਿਕਾਸ ਸ਼ਰਮਾ ਅਤੇ ਕਮੇਟੀ ਮੈਂਬਰ ਹਾਜ਼ਰ ਸਨ।