Connect with us

Mohali

ਆਜਾਦੀ ਦਿਹਾੜਾ ਮਨਾਇਆ

Published

on

ਐਸ ਏ ਐਸ ਨਗਰ, 15 ਅਗਸਤ (ਸ.ਬ.) ਹੈਲਪਏਜ ਵੈਲਫੇਅਰ ਸੋਸਾਇਟੀ (ਰਜਿ.) ਐਸ ਏ ਐਸ ਨਗਰ ਵੱਲੋਂ ਆਜਾਦੀ ਦਿਹਾੜੇ ਮੌਕੇ ਸਪਾਅ ਹਸਪਤਾਲ ਸੈਕਟਰ 70 ਵਿੱਚ ਸਾਰੇ ਮੈਂਬਰਾਂ ਤੇ ਹਸਪਤਾਲ ਦੇ ਸਟਾਫ ਵੱਲੋਂ ਸਾਂਝੇ ਤੌਰ ਤੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਚੌਹਾਨ, ਚੇਅਰਮੈਨ ਡਾਕਟਰ ਭੁਪਿੰਦਰ ਸਿੰਘ ਐਮ ਡੀ ਮੈਡੀਸੀਨਜ, ਡਾਕਟਰ ਹਰਮਨਪ੍ਰੀਤ ਕੌਰ (ਗਾਇਨੀ ਵਾਰਡ), ਡਾਕਟਰ ਇੰਦਰਪ੍ਰੀਤ ਕੌਰ ਤੁਲੀ ਬੀ ਡੀ ਐਸ, ਸ੍ਰੀਮਤੀ ਦਲਵੀਰ ਕੌਰ ਵਾਈਸ ਚੇਅਰਪਰਸਨ, ਸਰਦਾਰ ਲਖਵਿੰਦਰ ਸਿੰਘ ਵਿੱਤ ਸਕੱਤਰ, ਸਰਦਾਰ ਬਲਰਾਜ ਸਿੰਘ ਜਨਰਲ ਸਕੱਤਰ, ਸਰਦਾਰ ਪ੍ਰੇਮ ਕੁਮਾਰ ਚਾਂਦ ਜੁਆਇੰਟ ਸਕੱਤਰ, ਐਡਵੋਕੇਟ ਮਹਾਦੇਵ ਸਿੰਘ ਐਲ ਏ, ਨਰਿੰਦਰ ਗੰਭੀਰ, ਬਲਜਿੰਦਰ ਸਿੰਘ ਸੋਢੀ, ਸ਼੍ਰੀਮਤੀ ਮਲਕੀਤ ਕੌਰ, ਸ੍ਰੀ ਅਮਰਜੀਤ ਸਿੰਘ, ਰਾਜੀਵ ਸੂਦ ਪ੍ਰਾਪਰਟੀ ਕੰਸਲਟੈਟ, ਸਰਦਾਰ ਸੁਖਮਿੰਦਰ ਸਿੰਘ ਗਿੱਲ ਸੀਨੀਅਰ ਵਾਈਸ ਪ੍ਰੈਸੀਡੈਂਟ, ਮੈਡਮ ਸੁਮਨ ਸ਼ਰਮਾ, ਜਗਜੀਤ ਸਿੰਘ ਆਡਿਟ ਅਫਸਰ, ਸ੍ਰੀਮਤੀ ਸੁਰਿੰਦਰ ਕੌਰ, ਮੈਡਮ ਅਨੁਪਮਾ ਤੋਂ ਇਲਾਵਾ ਹਸਪਤਾਲ ਦਾ ਸਾਰਾ ਸਟਾਫ ਅਤੇ ਹੋਰ ਲੋਕ ਹਾਜ਼ਰ ਸਨ।

ਇਸ ਮੌਕੇ ਸਪਾਅ ਹਸਪਤਾਲ ਦੇ ਇੰਚਾਰਜ ਸz. ਸਰਵਪ੍ਰੀਤ ਸਿੰਘ ਆਹਲੂਵਾਲੀਆ ਵੱਲੋਂ ਹੈਲਪਏਜ ਸੋਸਾਇਟੀ ਦੇ ਮੈਂਬਰਾਂ ਵਾਸਤੇ ਸਪੈਸ਼ਲ ਡਿਸਕਾਊਂਟ ਕਾਰਡ ਜਾਰੀ ਕੀਤਾ ਗਿਆ। ਸਮਾਪਤੀ ਤੇ ਲੱਡੂ ਵੰਡੇ ਗਏ ਤੇ ਸਭ ਦਾ ਧੰਨਵਾਦ ਕੀਤਾ ਗਿਆ।

Continue Reading

Mohali

ਮੁਹਾਲੀ ਦੀ ਖਿਡਾਰਨ ਜੋਆਏ ਬੈਦਵਾਣ ਨੇ ਵਰਲਡ ਸਕੂਲ ਖੇਡਾਂ ਬ੍ਰਾਜ਼ੀਲ ਲਈ ਭਾਰਤ ਵਲੋਂ ਸੀਟ ਪੱਕੀ ਕੀਤੀ

Published

on

By

ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ

ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਮੁਹਾਲੀ ਦੇ ਪਿੰਡ ਮਟੌਰ ਦੀ ਵਸਨੀਕਾਂ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਦੀ ਧੀ ਜੁਆਏ ਬੈਦਵਾਣ ਨੇ ਮਦਰਾਸ ਵਿਖੇ ਹੋ ਰਹੀਆਂ ਜੂਨੀਅਰ ਨੈਸ਼ਨਲ ਗੇਮਜ਼ ਅੰਡਰ 18 ਵਿੱਚ ਸ਼ਾਟਪੁੱਟ ਦੇ ਮੁਕਾਬਲੇ ਵਿੱਚ ਇੱਕ ਵਾਰ ਫੇਰ ਗੋਲਡ ਮੈਡਲ ਜਿੱਤ ਕੇ ਬਰਾਜ਼ੀਲ ਵਿੱਚ 3 ਦਸੰਬਰ ਤੋਂ ਹੋਣ ਜਾ ਰਹੀਆਂ ਇੰਟਰਨੈਸ਼ਨਲ ਸਕੂਲ ਗੇਮਜ਼ ਵਾਸਤੇ ਕੁਆਲੀਫਾਈ ਕਰ ਲਿਆ ਹੈ ਅਤੇ ਹੁਣ ਉਹ ਭਾਰਤ ਵੱਲੋਂ ਕੁਆਲੀਫਾਈ ਕਰਕੇ ਬ੍ਰਾਜ਼ੀਲ ਖੇਡਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਨੈਸ਼ਨਲ ਸਕੂਲ ਗੇਮਜ਼ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਸ. ਜੀ. ਐਫ. ਆਈ ਇੰਟਰਨੈਸ਼ਨਲ ਸਕੂਲ ਗੋਆ ਅੰਡਰ 17 ਵਿੱਚ ਵੀ ਉਸਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਜੋਆਏ ਬੈਦਵਾਣ ਨੇ ਗੱਲਬਾਤ ਕਰਦੇ ਦੱਸਿਆ ਕਿ ਉਸਦੀ ਮਿਹਨਤ ਅਤੇ ਸਫ਼ਲਤਾ ਪਿੱਛੇ ਸਭ ਤੋਂ ਵੱਡਾ ਹੱਥ ਉਹਨਾਂ ਦੇ ਪਿਤਾ ਅਤੇ ਕੋਚ ਸਾਹਿਬ ਦਾ ਹੈ ਜੋ ਉਸ ਲਈ ਹਮੇਸ਼ਾ ਹਰ ਤਰੀਕੇ ਨਾਲ ਖੜੇ ਰਹਿੰਦੇ ਹਨ।

ਜੋਆਏ ਦੀ ਇਸ ਪ੍ਰਾਪਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਸ. ਪਰਵਿੰਦਰ ਸਿੰਘ ਸੋਹਾਣਾ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਭੁਪਿੰਦਰ ਕੌਰ ਗੋਸਲ , ਬੀਬੀ ਬਲਜਿੰਦਰ ਕੌਰ, ਬੀਬੀ ਹਰਜਿੰਦਰ ਕੌਰ ਸਮੇਤ ਕਈ ਹੋਰ ਮਹਿਲਾਵਾਂ ਵੀ ਮੌਜੂਦ ਸਨ।

ਜੋਆਏ ਬੈਦਵਾਨ ਦੇ ਪਿਤਾ ਸz. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਜੁਆਏ ਬੈਦਵਾਨ ਨੇ 2023 ਵਿੱਚ ਵੀ ਅੰਡਰ 14 ਇੰਡੀਆ ਸ਼ਾਟਪੁੱਟ ਵਿੱਚ ਵੀ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ ਸੀ। ਉਸ ਤੋਂ ਬਾਅਦ 2024 ਵਿੱਚ ਅੰਡਰ 17 ਵਿੱਚ ਵੀ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ। ਇਸਤੋਂ ਬਾਅਦ 2025 ਵਿੱਚ ਹੋਈਆਂ ਯੂਥ ਗੇਮਜ਼ ਵਿੱਚ ਉਸਨੇ ਗੋਲਡ ਮੈਡਲ ਆਪਣੇ ਨਾਮ ਕੀਤਾ।

ਦੱਸਣਯੋਗ ਹੈ ਕਿ ਜੋਆਏ ਬੈਦਵਾਣ ਨੇ ਇਸਤੋਂ ਪਹਿਲਾਂ ਵੀ ਬਹਿਰੀਨ ਅਤੇ ਸਾਊਦੀ ਅਰਬ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਸਮੇਤ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। ਸ਼ਾਟਪੁੱਟ ਖੇਡਾਂ ਦੇ ਨਾਲ ਨਾਲ ਜੋਆਏ ਬੈਦਵਾਣ ਵੱਲੋਂ ਆਪਣੀ ਪੜਾਈ ਵੀ ਡੀ.ਏ.ਵੀ ਸੈਕਟਰ 8 ਤੋਂ ਕੀਤੀ ਜਾ ਰਹੀ ਹੈ।

Continue Reading

Mohali

ਸ੍ਰੀ ਗੁਰੂ ਰਾਮਦਾਸ ਜੀ ਦਾ 492ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Published

on

By

ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਚੌਥੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ 492ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਭਾਈ ਜਸਪਾਲ ਸਿੰਘ ਲੁਧਿਆਣੇ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਚੌਥੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਬ੍ਰਿਤਾਂਤ ਅਤੇ ਗੁਰੂ ਸਾਹਿਬਾਨ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਉਣ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ। ਭਾਈ ਮਹੀਪਾਲ ਸਿੰਘ ਹਜੂਰੀ ਰਾਗੀ ਸ੍ਰੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਸ੍ਰੀ ਖਡੂਰ ਸਾਹਿਬ ਵਾਲਿਆਂ ਵਲੋਂ ਗੁਰੂ ਸਾਹਿਬ ਜੀ ਦੁਆਰਾ ਉਚਾਰਨ 30 ਰਾਗਾਂ ਵਿੱਚ 679 ਸ਼ਬਦ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਿਰਾਜਮਾਨ ਹਨ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ।

ਇਸ ਤੋਂ ਇਲਾਵਾ ਭਾਈ ਪਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬੀਬੀ ਪਾਲਜੀਤ ਕੌਰ ਲੁਧਿਆਣੇ ਵਾਲਿਆਂ ਦਾ ਢਾਡੀ ਜੱਥਾ, ਭਾਈ ਬਲਜਿੰਦਰ ਸਿੰਘ ਸ਼੍ਰੀ ਫਹਿਤਗੜ੍ਹਸਾਹਿਬ, ਭਾਈ ਸੁਖਜੀਤ ਸਿੰਘ ਗੁ ਬਾਉਲੀ ਸਾਹਿਬ, ਭਾਈ ਕੁਲਵਿੰਦਰ ਸਿੰਘ ਰਾਜਪੁਰਾ, ਭਾਈ ਸੁਰਿੰਦਰ ਸਿੰਘ ਗੁ ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਭਾਈ ਜਗਸੀਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਨਿਤਿੰਨ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ।

ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਅਤੇ ਬਾਹਰੋਂ ਵਿਸ਼ੇਸ਼ ਸਜਾਵਟ ਕੀਤੀ ਗਈ ਸੀ। ਇਸ ਮੌਕੇ ਤੇ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

ਗੁਰੂਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ 8 ਨਵੰਬਰ ਨੂੰ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ। ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥੇ, ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।

Continue Reading

Mohali

ਜ਼ੀਰਕਪੁਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਬਾਕਰਪੁਰ-ਈਸਾਪੁਰ-ਸਤਾਬਗੜ੍ਹ ਕਾਜਵੇਅ ਦਾ 1.52 ਕਰੋੜ ਰੁਪਏ ਦਾ ਟੈਂਡਰ ਲੱਗਿਆ

Published

on

By

ਜ਼ੀਰਕਪੁਰ, 27 ਅਕਤੂਬਰ (ਸ.ਬ.) ਜ਼ੀਰਕਪੁਰ ਸ਼ਹਿਰ ਵਿੱਚ ਦਿਨੋ-ਦਿਨ ਗੰਭੀਰ ਹੋ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਬਾਕਰਪੁਰ ਤੋਂ ਵਾਇਆ ਈਸਾਪੁਰ ਅਤੇ ਸਤਾਬਗੜ੍ਹ ਕਾਜਵੇਅ ਦੇ ਨਿਰਮਾਣ ਸਬੰਧੀ ਪ੍ਰੋਜੈਕਟ ਸਬੰਧੀ 1.52 ਕਰੋੜ ਰੁਪਏ ਦਾ ਟੈਂਡਰ ਲਗਾ ਦਿੱਤਾ ਗਿਆ ਹੈ।

ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹਨਾਂ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਗਿਆ ਸੀ ਕਿ ਜ਼ੀਰਕਪੁਰ ਵਿੱਚ ਰੋਜ਼ਾਨਾ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਦੇ ਵਧਦੇ ਦਬਾਅ ਨੂੰ ਘਟਾਉਣ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਬਾਕਰਪੁਰ ਤੋਂ ਵਾਇਆ ਈਸਾਪੁਰ ਅਤੇ ਸਤਾਬਗੜ੍ਹ ਕਾਜਵੇਅ ਦਾ ਨਿਰਮਾਣ ਇੱਕ ਮਹੱਤਵਪੂਰਨ ਵਿਕਲਪ ਹੈ ਅਤੇ ਉਹਨਾਂ ਨੇ ਸਦਨ ਵਿੱਚ ਮੰਤਰੀ ਤੋਂ ਇਸ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਸ਼ੁਰੂ ਕਰਨ ਸਬੰਧੀ ਸਰਕਾਰ ਦੀ ਯੋਜਨਾ ਬਾਰੇ ਜਾਣਕਾਰੀ ਮੰਗੀ ਸੀ, ਜਿਸਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਕਾਜਵੇਅ ਦੇ ਨਿਰਮਾਣ ਲਈ 1.52 ਕਰੋੜ ਰੁਪਏ ਦੀ ਲਾਗਤ ਤੈਅ ਕੀਤੀ ਗਈ ਹੈ ਅਤੇ ਟੈਂਡਰ ਲੱਗ ਚੁੱਕਾ ਹੈ। ਇਸ ਪ੍ਰੋਜੈਕਟ ਨੂੰ 31 ਮਾਰਚ 2027 ਤੱਕ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਕਾਜਵੇਅ ਦੇ ਨਿਰਮਾਣ ਨਾਲ ਬਾਕਰਪੁਰ, ਈਸਾਪੁਰ, ਸਤਾਬਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਅਤੇ ਜ਼ੀਰਕਪੁਰ ਦੀ ਟ੍ਰੈਫਿਕ ਸਮੱਸਿਆ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।

Continue Reading

Latest News

Trending