ਅਲੌਕਿਕ ਪਾਰਦੇਸ਼ਵਰ ਮਹਾਦੇਵ ਮੰਦਰ ਵਿੱਚ ਮੂਰਤੀਆਂ ਦੀ ਸਥਾਪਨਾ ਕੀਤੀ

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਪ੍ਰਾਚੀਨ ਸ੍ਰੀ ਸਤਿ ਨਰਾਇਣ ਮੰਦਰ ਮਟੌਰ ਸੈਕਟਰ 70 ਵਿੱਚ ਬਣਾਏ ਗਏ ਨਵੇਂ ਅਲੌਕਿਕ ਸ੍ਰੀ ਰੂਦਰ  ਮਹਾਦੇਵ ਮੰਦਰ ਵਿੱਚ ਸ੍ਰੀ ਪਾਰਦ ਸ਼ਿਵਲਿੰਗ ਅਤੇ ਸ੍ਰੀ ਸ਼ਿਵਲਿੰਗ ਅਤੇ ਸ੍ਰੀ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਸਥਾਪਨਾ ਪੂਰੀ ਸਨਾਤਨ ਵਿਧੀ ਦੇ ਅਨੁਸਾਰ ਮੰਤਰ ਉਚਾਰਦੇ ਹੋਏ ਕੀਤੀ ਗਈ| ਇਸ ਮੌਕੇ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ             ਵਿਸ਼ੇਸ ਤੌਰ ਤੇ ਪਹੁੰਚੇ| ਇਸ ਮੌਕੇ ਭਜਨ ਗਾਇਕਾ  ਅਲਕਾ ਗੋਇਲ, ਭਜਨ ਗਾਇਕ ਮੋਹਿਤ ਅਤੇ ਵਿੱਕੀ ਚੰਚਲ ਨੇ ਭਜਨ ਗਾਏ| 
ਜਿਕਰਯੋਗ ਹੈ ਕਿ ਇਸ ਮੰਦਰ ਦੀ ਉਸਾਰੀ ਉਦਯੋਗਪਤੀ ਸੁਨੀਲ ਬੰਸਲ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਆਭਾ ਬੰਸਲ ਨੇ ਆਪਣੇ ਘਰ ਪੁੱਤਰ ਜਨਮ ਦੀ ਖੁਸ਼ੀ ਵਿੱਚ ਕਰਵਾਇਆ ਹੈ| 
ਇਸ ਮੌਕੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਚਿਨ ਸ਼ਰਮਾ, ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਮੁੱਖ ਮੰਤਰੀ ਪੰਜਾਬ ਦੇ ਓ ਐਸ ਡੀ ਅੰਕਿਤ ਬਾਂਸਲ, ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ, ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵੀ ਕੇ ਵੈਦ, ਗਣੇਸ਼ ਮਹੋਤਸਵ ਕਮੇਟੀ ਮੁਹਾਲੀ ਦੇ ਚੇਅਰਮੈਨ ਰਮੇਸ਼, ਪ੍ਰਧਾਨ ਵਿਸ਼ਾਲ ਸ਼ਰਮਾ, ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਰਾਜਸੀ ਸਕੱਤਰ             ਹਰਕੇਸ਼ ਚੰਦ ਮੱਛਲੀਕਲਾਂ, ਪੰਜਾਬ ਵਿਧਾਨ ਸਭਾਂ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਨਿੱਜੀ ਸਕੱਤਰ ਈਸ਼ਵਰ ਦਤ ਸ਼ਰਮਾ, ਐਮ ਪੀ ਕੌਸਿਕ, ਸ਼ਾਮ ਕਰਵਲ, ਵਿਨਯ               ਸੇਠੀ, ਪ੍ਰਮੋਦ ਮਿਤਰਾ, ਗੋਪਾਲ ਚੁਗ, ਗੋਪਾਲ ਕ੍ਰਿਸ਼ਨ ਸ਼ਰਮਾ, ਕ੍ਰਿਸ਼ਨ ਚੁੱਗ, ਵਰਿੰਦਰ  ਕੁਮਾਰ, ਵਿਜਯ ਧੀਮਾਨ, ਵਿਨਯ ਸੇਤੀਆ, ਅਮਰਨਾਥ                      ਮਦੇਸ਼ੀਆ, ਗੁਰਜੀਤ ਮਟੌਰ, ਰਾਜ ਕੁਮਾਰ ਸ਼ਰਮਾ, ਰਾਕੇਸ਼ ਕੁਮਾਰ,             ਅਭਿਸੇਕ ਗੁਪਤਾ, ਹਰੀਸ਼, ਕੇ ਕੇ ਜਿੰਦਲ, ਮਹਿੰਦਰ ਜੰਡਿਆਲ, ਸੋਮਨਾਥ ਚੁਗ, ਜਸਵਿੰਦਰ ਸ਼ਰਮਾ, ਨਰਿੰਦਰ ਗੰਭੀਰ, ਮਹਿਲਾ ਮੰਡਲ ਪ੍ਰਧਾਨ ਸ੍ਰੀਮਤੀ ਦਿਆਵੰਤੀ, ਜਨਰਲ ਸਕੱਤਰ ਮੰਜੂ ਪਾਠਕ, ਖਜਾਨਚੀ ਇੰਦੂ ਵਰਮਾ, ਮੈਨੇਜਰ ਗੀਤਾ ਸ਼ਰਮਾ, ਰਮਾ ਕੌਸ਼ਿਕ, ਅੰਜੁਮ ਸੇਠੀ, ਗਾਇਕਾ                ਸੁਚੇਤ ਬਾਲਾ, ਗਾਥਾ ਸ਼ਰਮਾ ਵੀ ਮੌਜੂਦ ਸਨ| 

Leave a Reply

Your email address will not be published.