ਸਟਾਰ ਜਲਸਾ ਚੈਨਲ ਦੇ ਸੀਰੀਅਲ ਕੋਰਪਾਖੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਬੰਗਾਲੀ ਅਦਾਕਾਰ ਸੁਸੋਵਨ ਸੋਨੂੰ ਰਾਏ

ਐਸ ਏ ਐਸ ਨਗਰ, 6 ਮਈ (ਸ.ਬ.) ਬੰਗਾਲੀ ਅਭਿਨੇਤਾ ਸੁਸੋਵਨ ਸੋਨੂੰ ਰਾਏ ਸਟਾਰ ਜਲਸਾ ਚੈਨਲ ਦੇ ਸੀਰੀਅਲ ੋਕਰਾਪਾਖੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸੀਰੀਅਲ ਵਿੱਚ ਉਸਨੇ ਇੱਕ ਨਕਾਰਾਤਮਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਹੈ। ਇਸਤੋਂ ਪਹਿਲਾਂ ਉਹ ਸਟਾਰ ਜਲਸਾ ਚੈਨਲ ਦੇ ਸੀਰੀਅਲ ਮੋਹੋਰ ਵਿੱਚ ਕੰਮ ਕਰ ਚੁੱਕਿਆ ਹੈ।

ਸੁਸੋਵਨ ਰਾਏ ਨੇ 2019 ਵਿੱਚ ਟੀ ਵੀ ਸੀਰੀਅਲ ਅਨਾਦਮੋਈ ਮਾਂ ਵਿੱਚ ਅਦਾਕਾਰ ਵਜੋਂ ਆਪਣੀ ਪਹਿਲੀ ਨਿਭਾਈ ਸੀ ਇਸ ਤੋਂ ਬਾਅਦ ਉਸ ਨੂੰ ਹੋਰ ਸੀਰੀਅਲਾਂ ਵਿੱਚ ਕੰਮ ਕਰਨ ਦੇ ਕਈ ਮੌਕੇ ਮਿਲੇ। ਸਟਾਰ ਜਲਸਾ ਚੈਨਲ ਦੇ ਸੀਰੀਅਲ ਕੋਰਪਾਖੀ, ਮੋਹੋਰ ਅਤੇ ਤਿਤਲੀ ਤੋਂ ਬਾਅਦ ਲੋਕ ਉਸ ਨੂੰ ਜਾਣਨ ਲੱਗ ਗਏ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਵਧ ਗਈ।

ਸੁਸੋਵਨ ਰਾਏ ਅਨੁਸਾਰ ਉਹ ਵਰਤਮਾਨ ਵਿੱਚ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਲਈ ਤਿਆਰੀ ਕਰ ਰਿਹਾ ਹੈ।