ਤਰਨਤਾਰਨ ਵਿੱਚ ਬੀ ਐਸ ਐਫ ਅਤੇ ਪੁਲੀਸ ਵੱਲੋਂ ਖੇਤ ਵਿੱਚੋਂ ਚੀਨੀ ਡਰੋਨ ਬਰਾਮਦ

ਤਰਨਤਾਰਨ, 25 ਅਪ੍ਰੈਲ (ਸ.ਬ.) ਤਰਨਤਾਰਨ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਪੰਜਾਬ ਪੁਲੀਸ ਦੇ ਤਾਲਮੇਲ ਵਾਲੇ ਯਤਨਾਂ ਨੇ ਸਰਹੱਦ ਪਾਰ ਤੋਂ ਇੱਕ ਹੋਰ ਨਜਾਇਜ਼ ਡਰੋਨ ਨੂੰ ਸਫਲਤਾਪੂਰਵਕ ਬਰਾਮਦ ਕੀਤਾ ਹੈ। ਜ਼ਿਲ੍ਹੇ ਦੇ ਪਿੰਡ ਖੇਮਕਰਨ ਦੇ ਖੇਤ ਵਿੱਚੋਂ ਬੀ ਐਸ ਐਫ ਤੇ ਪੁਲੀਸ ਨੂੰ ਇੱਕ ਡਰੋਨ ਬਰਾਮਦ ਹੋਇਆ ਹੈ। ਬਰਾਮਦ ਕੀਤਾ ਗਿਆ ਡਰੋਨ ਚੀਨ ਦਾ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਬੀ ਐਸ ਐਫ ਨੂੰ ਸਰਹੱਦੀ ਖੇਤਰ ਵਿੱਚ ਇੱਕ ਡਰੋਨ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੰਜਾਬ ਪੁਲੀਸ ਦੇ ਨਾਲ ਭਸ਼ਢ ਦੇ ਜਵਾਨਾਂ ਦੁਆਰਾ ਸ਼ੱਕੀ ਖੇਤਰ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਸੀ। ਇਸੇ ਦੌਰਾਨ ਬੀਤੀ ਸ਼ਾਮ 7 ਵਜੇ ਪਿੰਡ ਖੇਮਕਰਨ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਇੱਕ ਡਰੋਨ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।