ਰੋਡ ਗਲੀਆਂ ਦੀ ਸਫਾਈ ਨਾ ਹੋਣ ਕਾਰਨ ਬਰਸਾਤਾਂ ਦੌਰਾਨ ੪ਹਿਰ ਵਾਸੀਆਂ ਨੂੰ ਸਹਿਣੀ ਪੈ ਸਕਦੀ ਹੈ ਭਾਰੀ ਸਮੱਸਿਆ

ਚੋਣ ਜਾਬਤਾ ਲੱਗ ਜਾਣ ਕਾਰਨ ਹੁਣ ਤਕ ਨਹੀਂ ਖੋਲ੍ਹੇ ਜਾ ਸਕੇ ਦੋ ਮਹੀਨੇ ਪਹਿਲਾਂ ਜਾਰੀ ਕੀਤੇ ਟੈਂਡਰ, ਚੋਣ ਕਮਿ੪ਨ ਤੋਂ ਨਹੀਂ ਮਿਲੀ ਪ੍ਰਵਾਨਗੀ

ਭੁਪਿੰਦਰ ਸਿੰਘ

ਐਸ ਏ ਐਸ ਨਗਰ, 4 ਮਈ (ਸ਼ਬy) ਮੁਹਾਲੀ ੪ਹਿਰ ਦੇ ਵਸਨੀਕਾਂ ਨੂੰ ਇਸ ਵਾਰ ਆਉਣ ਵਾਲੇ ਬਰਸਾਤਾਂ ਦੇ ਮੌਸਮ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਦੀ ਭਾਰੀ ਸਮੱਸਿਆ ਸਹਿਣੀ ਪੈ ਸਕਦੀ ਹੈ। ਇਸਦਾ ਕਾਰਨ ਇਹ ਹੈ ਕਿ ਨਗਰ ਨਿਗਮ ਵਲੋਂ ਇਸ ਵਾਰ ਬਰਸਾਤੀ ਪਾਣੀ ਦੀ ਨਿਕਾਸੀ ਵਾਲੀਆਂ ਰੋਡ ਗਲੀਆਂ ਅਤੇ ਪਾਣੀ ਦੀਆਂ ਨਿਕਾਸੀ ਪਾਈਪਾਂ ਦੀ ਸਫਾਈ ਕਰਵਾਉਣ ਲਈ ਟੈਂਡਰ ਤਾਂ ਜਾਰੀ ਕਰ ਦਿੱਤੇ ਗਏ ਸਨ ਪਰੰਤੂ ਇਸ ਦੌਰਾਨ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੇ ਚੋਣ ਜਾਬਤਾ ਲਾਗੂ ਹੋਣ ਕਾਰਨ ਇਹ ਟੈਂਡਰ ਖੋਲ੍ਹੇ ਨਹੀਂ ਜਾ ਸਕੇ ਅਤੇ ਇਸ ਸੰਬੰਧੀ ਚੋਣ ਕਮਿ੪ਨ ਵਲੋਂ ਮੰਜੂਰੀ ਨਾ ਦਿੱਤੇ ਜਾਣ ਕਾਰਨ ਇਹ ਕੰਮ ਵਿਚਾਲੇ ਹੀ ਲਮਕਿਆ ਹੋਇਆ ਹੈ ਅਤੇ ਇਸਦੇ ਚੋਣਾਂ ਦਾ ਅਮਲ ਮੁਕੰਮਲ ਹੋਣ ਤਕ ਲਮਕਣ ਦੀ ਉਮੀਦ ਹੈ।

ਇੱਥੇ ਜਿਕਰ ਕਰਨਾ ਪੈਂਦਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ੪ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਮਣਾ ਕਰਨਾ ਪੈਂਦਾ ਹੈ ਅਤੇ ੪ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ। ਇਸ ਦੌਰਾਨ ਫੇ੭ 1, ਫੇ੭ 4, ਫੇ੭ 5, ਫੇ੭ 3 ਬੀ 2 ਅਤੇ ਫੇ੭ 11 ਤੋਂ ਇਲਾਵਾ ਸੈਕਟਰ 71 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਭਾਰੀ ਸਮੱਸਿਆ ਪੇ੪ ਆਉਂਦੀ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਿਲ ਹੋ ਜਾਂਦਾ ਹੈ। ਇਸ ਸਾਰੇ ਕੁੱਝ ਨੂੰ ਧਿਆਨ ਵਿੱਚ ਰੱਖਦਿਆਂ ਸਮਝਿਆ ਜਾ ਸਕਦਾ ਹੈ ਕਿ ਜੇਕਰ ਰੋਡ ਗਲੀਆਂ ਅਤੇ ਪਾਣੀ ਦੀਆਂ ਪਾਈਪਾਂ ਦੀ ਸਮੇਂ ਸਿਰ ਸਫਾਈ ਨਾ ਹੋਈ ਤਾਂ ਇਹ ਸਮੱਸਿਆ ਕਿੰਨੀ ਗੰਭੀਰ ਹੋ ਸਕਦੀ ਹੈ।

ਨਗਰ ਨਿਗਮ ਦੇ ਅਧਿਕਾਰੀ ਦੱਸਦੇ ਹਨ ਕਿ ਉਹਨਾਂ ਵਲੋਂ ਮਾਰਚ ਦੇ ਪਹਿਲੇ ਹਫਤੇ ਵਿੱਚ ਇਹ ਟੈਂਡਰ ਜਾਰੀ ਕਰ ਦਿੱਤੇ ਗਏ ਸਨ ਜਿਹੜੇ ਤਿੰਨ ਹਫਤਿਆਂ ਦੇ ਬਾਅਦ ਖੁੱਲਣੇ ਸਨ ਪਰੰਤੂ ਇਸ ਦੌਰਾਨ ਚੋਣ ਜਾਬਤਾ ਲੱਗ ਜਾਣ ਕਾਰਨ ਇਹ ਕੰਮ ਰੁਕ ਗਿਆ। ਅਧਿਕਾਰੀਆਂ ਅਨੁਸਾਰ ਨਿਗਮ ਵਲੋਂ ਇਸ ਸੰਬੰਧੀ ਚੋਣ ਕਮਿ੪ਨ ਨੂੰ ਪੱਤਰ ਲਿਖ ਕੇ ਇਹ ਕੰਮ ਕਰਵਾਏ ਜਾਣ ਦੀ ਪ੍ਰਵਾਨਗੀ ਦੀ ਮੰਗ ਵੀ ਕੀਤੀ ਗਈ ਹੈ ਪਰੰਤੂ ਹੁਣ ਤਕ ਇਸ ਸੰਬੰਧੀ ਪ੍ਰਵਾਨਗੀ ਨਹੀਂ ਮਿਲੀ ਹੈ ਜਿਸ ਕਾਰਨ ਇਹ ਟੈਂਡਰ ਨਹੀਂ ਖੋਲ੍ਹੇ ਜਾ ਸਕਦੇ।

ਇਸ ਸੰਬੰਧੀ ਨਗਰ ਨਿਗਮ ਦੇ ਐਸ ਈ ਸ੍ਰੀ ਨਰੇ੪ ਬੱਤਾ ਨੇ ਕਿਹਾ ਕਿ ਨਿਗਮ ਵਲੋਂ ਚੋਣ ਕਮਿ੪ਨਰ ਨਾਲ ਤਾਲਮੇਲ ਕਰਕੇ ਪ੍ਰਵਾਨਗੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜਿਸਦੇ ਛੇਤੀ ਮਿਲਣ ਦੀ ਆਸ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਨਿਗਮ ਵਲੋਂ ਆਪਣੇ ਪੱਧਰ ਤੇ ਰੋਡ ਗਲੀਆਂ ਦੀ ਮਕੈਨੁਅਲ ਸਫਾਈ ਦਾ ਕੰਮ ਵੀ ਆਰੰਭ ਦਿੱਤਾ ਗਿਆ ਹੈ ਅਤੇ ਨਿਗਮ ਦੇ ਆਪਣੇ ਕਰਮਚਾਰੀ ਇਹ ਕੰਮ ਕਰ ਰਹੇ ਹਨ।

ਇੱਥੇ ਜਿਕਰਯੋਗ ਹੈ ਕਿ ਜੇਕਰ ਚੋਣ ਕਮਿ੪ਨ ਵਲੋਂ ਨਗਰ ਨਿਗਮ ਨੂੰ ਮੰਜੂਰੀ ਨਾ ਦਿੱਤੀ ਗਈ ਤਾਂ ਇਹ ਕੰਮ ਚੋਣਾਂ ਦੇ ਮੁਕੰਮਲ ਹੋਣ ਤਕ ਲਮਕ ਜਾਣਾ ਹੈ ਅਤੇ ਜੂਨ ਦੇ ਪਹਿਲੇ ਹਫਤੇ ਤੋਂ ਬਰਸਾਤ ਦਾ ਮੌਸਮ ਵੀ ਆਰੰਭ ਹੋ ਜਾਣਾ ਹੈ। ਜੇਕਰ ਜੂਨ ਦੇ ਪਹਿਲੇ ਹਫਤੇ ਵਿੱਚ ਇਹ ਟੈਂਡਰ ਖੁੱਲ ਵੀ ਗਏ ਤਾਂ ਵੀ ਇਹਨਾਂ ਦੇ ਵਰਕ ਆਰਡਰ ਜਾਰੀ ਕਰਨ ਅਤੇ ਠੇਕੇਦਾਰ ਵਲੋਂ ਕੰਮ ਆਰੰਭ ਕਰਨ ਵਿੱਚ ਵੀ ਸਮਾਂ ਲੱਗਣਾ ਹੈ ਜਿਸ ਕਾਰਨ ਇਹ ਕੰਮ ਬਰਸਾਤਾਂ ਦੇ ਜੋਰ ਫੜਣ ਤੋਂ ਪਹਿਲਾਂ ਆਰੰਭ ਹੋਣ ਦੀ ਸੰਭਾਵਨਾ ਘੱਟ ਹੈ।

ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਡਿਪਟੀ ਮੇਅਰ ਸzy ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਰੋਡ ਗਲੀਆਂ ਦੀ ਸਫਾਈ ਦਾ ਕੰਮ ਮੁਕੰਮਲ ਨਾ ਹੋਣ ਕਾਰਨ ੪ਹਿਰ ਵਾਸੀਆਂ ਨੂੰ ਭਾਰੀ ਪ੍ਰੇ੪ਾਨੀ ਸਹਿਣੀ ਪੈ ਸਕਦੀ ਹੈ। ਉਹਨਾਂ ਕਿਹਾ ਕਿ ਚੋਣ ਕਮਿ੪ਨ ਨੂੰ ਇਸ ਕੰਮ ਦੀ ਗੰਭੀਰਤਾ ਦਾ ਧਿਆਨ ਰੱਖਦਿਆਂ ਇਸ ਸੰਬੰਧੀ ਪ੍ਰਵਾਨਗੀ ਦੇਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਤੋਂ ਅਧਿਕਾਰੀਆਂ ਨੂੰ ਹਿਦਾਇਤ ਕਰਵਾਈ ਜਾਵੇਗੀ ਕਿ ਉਹ ਨਿੱਜੀ ਤੌਰ ਤੇ ਚੋਣ ਕਮਿ੪ਨ ਨਾਲ ਤਾਲਮੇਲ ਕਰਕੇ ਇਹ ਕੰਮ ਤੁਰੰਤ ਕਰਵਾਉਣ ਤਾਂ ਜੋ ੪ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾ ਸਹਿਣੀ ਪਵੇ।