22 ਅਪ੍ਰੈਲ ਨੂੰ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਸ਼ਹਿਰ ਦੇ ਕੁੱਝ ਹਿੱਸਿਆ ਦੀ ਪਾਣੀ ਦੀ ਸਪਲਾਈ 22 ਅਪ੍ਰੈਲ ਨੂੰ ਪ੍ਰਭਾਵਿਤ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜਨਸਿਹਤ ਅਤੇ ਸੈਨੀਟੇਸ਼ਨ ਮੰਡਲ ਨੰ:2 ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਵਾਟਰ ਸਪਲਾਈ ਸਕੀਮ ਫੇਜ਼ 1 ਤੋਂ 4, ਕਜੌਲੀ ਵਾਟਰ ਵਰਕਸ ਦੇ ਅੰਦਰ ਗ੍ਰਿਡ ਦੀ ਜਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ 22 ਅਪ੍ਰੈਲ ਨੂੰ ਕਜੌਲੀ ਵਾਟਰ ਸਪਲਾਈ ਸਕੀਮ ਫੇਜ਼-1 ਅਤੇ 4 ਦੀ ਪਾਣੀ ਦੀ ਸਪਲਾਈ ਬੰਦ ਰਹੇਗੀ।

ਉਹਨਾਂ ਦੱਸਿਆ ਕਿ ਅਜਿਹਾ ਹੋਣ ਕਾਰਨ ਮੁਹਾਲੀ ਸ਼ਹਿਰ ਵਿਚ ਫੇਜ਼ 1 ਤੋਂ 7, ਸੈਕਟਰ 70-71, ਪਿੰਡ ਮਟੌਰ , ਸ਼ਾਹੀ ਮਾਜਰਾ, ਫੇਜ਼- 9, 10, 11 ਅਤੇ ਇੰਡਸਟ੍ਰੀਅਲ ਗਰੋਥ ਫੇਜ਼-1 ਤੋਂ 5 ਐਸ. ਏ. ਐਸ. ਨਗਰ ਵਿਖੇ ਪਾਣੀ ਦੀ ਸਪਲਾਈ ਪ੍ਰਭਾਵਤ ਰਹੇਗੀ।

ਉਹਨਾਂ ਦੱਸਿਆ ਕਿ 22 ਅਪ੍ਰੈਲ ਨੂੰ ਸਵੇਰ ਦੀ ਸਪਲਾਈ ਆਮ ਵਾਂਗ ਹੋਵੇਗੀ, ਦੁਪਹਿਰ ਦੀ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ।