ਇੰਡਸ ਪਬਲਿਕ ਸਕੂਲ ਨੂੰ ਰਾਜਪਾਲ ਵੱਲੋਂ ਮਿਲਿਆ ਸਨਮਾਨ

ਖਰੜ, 25 ਅਪ੍ਰੈਲ (ਸ.ਬ.) ਇੰਡਸ ਪਬਲਿਕ ਸਕੂਲ, ਬਡਾਲਾ ਰੋਡ ਨੂੰ ਸਿੱਖਿਆ ਦੇ ਖੇਤਰ ਵਿਚ ਬਿਹਤਰੀਨ ਯੋਗਦਾਨ ਦੇਣ ਲਈ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਨਮਾਨਿਤ ਕੀਤਾ ਹੈ। ਇਹ ਸਨਮਾਨ ਇੰਡਸ ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਐਸ ਪੀ ਐਸ ਚੀਮਾ ਵੱਲੋਂ ਸਕੂਲ ਦੇ ਕਾਬਿਲ ਅਤੇ ਲੋੜਵੰਦ ਬੱਚਿਆਂ ਅਤੇ ਡਿਫੈਂਸ ਅਕੈਡਮੀ ਰਾਹੀਂ ਬਿਹਤਰੀਨ ਅਫ਼ਸਰ ਤਿਆਰ ਕਰਨ ਲਈ ਦਿਤਾ ਗਿਆ ਹੈ।

ਸਕੂਲ ਦੇ ਪ੍ਰਿੰਸੀਪਲ ਪਰਮਪੀ੍ਰਤ ਕੌਰ ਚੀਮਾ ਅਤੇ ਐਸ ਪੀ ਐਸ ਚੀਮਾ ਨੇ ਚੰਡੀਗੜ੍ਹ ਵਿਚ ਰੱਖੇ ਗਏ ਇਕ ਸਮਾਗਮ ਦੌਰਾਨ ਇਹ ਸਨਮਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਕਿਹਾ ਕਿ ਇਸ ਸਨਮਾਨ ਦੇ ਮਿਲਣ ਨਾਲ ਉਨ੍ਹਾਂ ਦੇ ਹੌਸਲੇ ਨੂੰ ਨਵੀਆਂ ਬੁਲੰਦੀਆਂ ਮਿਲੀਆਂ ਹਨ, ਜਿਸ ਨਾਲ ਉਹ ਭਵਿਖ ਵਿਚ ਹੋਰ ਬਿਹਤਰੀਨ ਨਤੀਜੇ ਹਾਸਿਲ ਕਰ ਸਕਣਗੇ।