ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

21 ਅਪ੍ਰੈਲ ਤੋਂ 27 ਅਪ੍ਰੈਲ ਤੱਕ

ਮੇਖ: ਹਫਤੇ ਦੇ ਸ਼ੁਰੂ ਤੋਂ ਹੀ ਵਪਾਰ-ਕਾਰੋਬਾਰ ਵਿਚ ਰੁਝੇਵੇਂ ਵਧਣਗੇ। ਕੋਸ਼ਿਸ਼ ਕਰਨ ਨਾਲ ਧਨ ਲਾਭ ਦੇ ਸਾਧਨ ਬਣਨਗੇ। ਨਵੇਂ- ਨਵੇਂ ਦੋਸਤਾਂ ਨਾਲ ਮੇਲ-ਜੋਲ ਵਧੇਗਾ। ਅਚਾਨਕ ਕਿਸੇ ਕੰਮ ਦੇ ਬਣਨ ਨਾਲ ਖੁਸ਼ੀ ਮਿਲੇਗੀ। ਦੂਰ ਦੀ ਯਾਤਰਾ ਹੋਣ ਦੇ ਯੋਗ ਹਨ। ਆਰਾਮ ਘੱਟ ਅਤੇ ਦੌੜ-ਭੱਜ ਜ਼ਿਆਦਾ ਰਹੇਗੀ। ਕਾਰੋਬਾਰੀ ਹਾਲਾਤ ਵਿਚ ਉਤਾਰ-ਚੜ੍ਹਾਅ ਹੋਣਗੇ।

ਬ੍ਰਿਖ : ਪਿਛੇ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਤਰੱਕੀ ਅਤੇ ਉੱਚ-ਪੱਧਰੀ ਸਬੰਧੀਆਂ ਨਾਲ ਮੇਲ-ਜੋਲ ਲਾਭਕਾਰੀ ਸਿੱਧ ਹੋਣਗੇ। ਪਰਿਵਾਰ ਵਿਚ ਖੁਸ਼ੀ ਦੇ ਮੌਕੇ ਮਿਲਣਗੇ। ਸਵਾਰੀ ਦੀ ਖਰੀਦਦਾਰੀ ਵੀ ਹੋ ਸਕਦੀ ਹੈ। ਕਾਰਜ ਖੇਤਰ ਵਿਚ ਰੁਝੇਵੇਂ ਵੱਧਣਗੇ ਅਤੇ ਕਈ ਤਰ੍ਹਾਂ ਦੇ ਉਤਾਰ-ਚੜ੍ਹਾਵ ਅਤੇ ਬਦਲਾਵ ਦਾ ਸਾਮਨਾ ਕਰਨਾ ਪਵੇਗਾ। ਸਿਰ ਦਰਦ, ਅੱਖਾਂ ਨੂੰ ਕਸ਼ਟ, ਪੇਟ ਵਿਕਾਰ ਆਦਿ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਯੋਗ ਹਨ।

ਮਿਥੁਨ: ਆਮਦਨ ਘੱਟ ਅਤੇ ਖਰਚ ਜ਼ਿਆਦਾ ਰਹੇਗਾ। ਮਿਹਨਤ ਅਤੇ ਹੌਂਸਲੇ ਨਾਲ ਕੰਮ ਕਰਨ ਤੇ ਕਾਮਯਾਬੀ ਮਿਲੇਗੀ। ਵਪਾਰ ਵਿਚ ਉਤਾਰ-ਚੜਾਓ ਅਤੇ ਪਰੇਸ਼ਾਨੀਆਂ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਦਿਮਾਗੀ ਚਿੰਤਾ ਅਤੇ ਪਤੀ-ਪਤਨੀ ਵਿਚ ਮਨ-ਮੁਟਾਵ ਵੀ ਰਹੇਗਾ। ਹਫਤੇ ਦੇ ਅਖੀਰ ਵਿਚ ਕਿਤੇ ਲੰਬੀ ਦੂਰੀ ਦੀ ਯਾਤਰਾ ਵੀ ਹੋ ਸਕਦੀ ਹੈ। ਕਾਰੋਬਾਰੀ ਹਾਲਾਤ ਵਿਚ ਥੋੜਾ ਸੁਧਾਰ ਹੋਵੇਗਾ। ਮਾਤਾ ਦੀ ਸਿਹਤ ਵੱਲੋਂ ਪਰੇਸ਼ਾਨੀ ਹੋ ਸਕਦੀ ਹੈ।

ਕਰਕ: ਇਸ ਹਫਤੇ ਸ਼ੁੱਭ ਕੰਮਾਂ ਵੱਲ ਰੁਝਾਨ ਰਹੇਗਾ। ਗੁਜ਼ਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਸਿਹਤ ਢਿੱਲੀ, ਮਾਤਾ-ਪਿਤਾ ਨੂੰ ਕਸ਼ਟ ਅਤੇ ਪੁਸ਼ਤੈਨੀ ਜਾਇਦਾਦ ਸੰਬੰਧੀ ਵਿਵਾਦ ਦੇ ਯੋਗ ਹਨ। ਭਾਈ ਬੰਧੂਆਂ ਨਾਲ ਬਿਨਾਂ ਵਜ੍ਹਾ ਹੀ ਵਿਰੋਧ ਅਤੇ ਤਨਾਉ ਰਹਿਣਗੇ। ਬੇਕਾਰ ਦੇ ਝਗੜੇ ਤੋਂ ਦੂਰ ਰਹੋ ਨਹੀਂ ਤਾਂ ਨੁਕਸਾਨ ਦਾ ਡਰ ਹੈ।

ਸਿੰਘ : ਹਫਤੇ ਦੇ ਸ਼ੁਰੂ ਵਿਚ ਕੁੱਝ ਵਿਗੜੇ ਕੰਮਾਂ ਵਿਚ ਸੁਧਾਰ ਹੋਵੇਗਾ ਪਰ ਪਰਿਵਾਰ ਸੰਬੰਧੀ ਕੰਮਾਂ ਵਿਚ ਅਸਥਿਰਤਾ ਦੇ ਹਾਲਾਤ ਬਣਨਗੇ। ਜ਼ਮੀਨ ਸਵਾਰੀ ਆਦਿ ਕੰਮਾਂ ਤੇ ਧਨ ਖਰਚ ਜਿਆਦਾ ਹੋਵੇਗਾ। ਸੰਤਾਨ ਦੇ ਭਵਿੱਖ ਸੰਬੰਧੀ ਚਿੰਤਾ ਬਣੀ ਰਹੇਗੀ। ਯੋਜਨਾ ਬਣਾ ਕੇ ਕੰਮ ਕਰਨ ਨਾਲ ਤਰੱਕੀ ਦੇ ਰਸਤੇ ਖੁੱਲ੍ਹਣਗੇ। ਸਿਹਤ ਸੰਬੰਧੀ ਖਾਸ ਧਿਆਨ ਰੱਖਣ ਦੀ ਲੋੜ ਹੈ।

ਕੰਨਿਆ: ਇਸ ਹਫਤੇ ਮਿਲਿਆ -ਜੁਲਿਆ ਪ੍ਰਭਾਵ ਹੋਵੇਗਾ। ਆਪਣੀ ਹਿੰਮਤ ਨਾਲ ਆਮਦਨ ਦੇ ਸਾਧਨਾਂ ਵਿਚ ਵਾਧਾ ਹੋਵੇਗਾ। ਉੱਚ-ਪੱਧਰੀ ਲੋਕਾਂ ਨਾਲ ਮੇਲ ਕਾਰਨ ਮਾਨ-ਇਜ਼ਤ ਵਿਚ ਵਾਧਾ, ਪਰਿਵਾਰਾਂ ਅਤੇ ਰਾਜਸੀ ਕੰਮਾਂ ਵਿਚ ਕਾਮਯਾਬੀ ਮਿਲੇਗੀ। ਪਰਿਵਾਰ ਵਿਚ ਕੁਝ ਸਮੱਸਿਆਵਾਂ ਉਭਰਨਗੀਆਂ। ਸਿਹਤ ਢਿਲੀ ਅਤੇ ਕੁਝ ਆਰਥਿਕ ਪਰੇਸ਼ਾਨੀ ਵੀ ਰਹੇਗੀ।

ਤੁਲਾ: ਸਥਾਨ ਬਦਲਾਵ ਦੇ ਯੋਗ ਹੋਣ ਨਾਲ ਸ਼ੁਭ ਅਤੇ ਮਿਲੇ-ਜੁਲੇ ਪ੍ਰਭਾਵ ਹੋਣਗੇ। ਮਿਹਨਤ ਅਤੇ ਹੌਂਸਲੇ ਨਾਲ ਕੁੱਝ ਵਿਗੜੇ ਕੰਮ ਬਣਨਗੇ। ਇਸਤਰੀ ਅਤੇ ਸੰਤਾਨ ਦਾ ਪੂਰਾ ਸਹਿਯੋਗ ਮਿਲੇਗਾ। ਦੂਰ ਨੇੜੇ ਦੀ ਯਾਤਰਾ ਵੀ ਸੰਭਵ ਹੈ। ਪਰਿਵਾਰ ਵਿਚ ਮਤਭੇਦ ਅਤੇ ਸਿਹਤ ਕੁੱਝ ਢਿਲੀ ਰਹੇਗੀ ਦਿਮਾਗੀ ਤਨਾਉ, ਭੱਜ-ਦੌੜ, ਪੇਟ ਜਾਂ ਲੀਵਰ ਵਿਚ ਖਰਾਬੀ ਦੇ ਇਸ਼ਾਰੇ ਹਨ।

ਬ੍ਰਿਸ਼ਚਕ : ਇਸ ਹਫਤੇ ਕੁਝ ਖਾਸ ਉਚ-ਪੱਧਰੀ ਵਿਅਕਤੀਆਂ ਨਾਲ ਮੁਲਾਕਾਤ ਲਾਭਕਾਰੀ ਹੋਵੇਗੀ। ਵਿਦੇਸ਼ੀ ਕੰਮਾਂ ਵਿਚ ਤਰੱਕੀ ਅਤੇ ਨਵੇਂ ਕੰਮ ਵਿਚ ਰੁਝਾਨ ਵਧੇਗਾ। ਹਾਲਾਂਕਿ ਉਤਸ਼ਾਹ ਅਤੇ ਸੰਘਰਸ਼ ਸ਼ਕਤੀ ਵੱਧੇਗੀ ਪਰ ਪਿਤਾ ਅਤੇ ਵਿਰੋਧੀਆਂ ਵੱਲੋਂ ਨੁਕਸਾਨ ਪਹੁੰਚਾਉਣ ਦੀ ਸ਼ੰਕਾ ਬਣੀ ਰਹੇਗੀ।

ਧਨੁ: ਆਮਦਨ ਘੱਟ ਅਤ ਖਰਚ ਜ਼ਿਆਦਾ ਹੋਣਗੇ। ਸੁਭਾਅ ਵਿਚ ਤੇਜ਼ੀ ਕਾਰਨ ਬਣਦੇ ਕੰਮਾਂ ਵਿਚ ਰੁਕਾਵਟਾਂ ਹੋਣਗੀਆਂ। ਭੈਣ-ਭਰਾ ਨਾਲ ਮਨ ਮੁਟਾਵ ਅਤੇ ਪਰਿਵਾਰ ਵਿਚ ਆਰਥਿਕ ਤੰਗੀ ਕਾਰਨ ਪਰੇਸ਼ਾਨੀ ਹੋਵੇਗੀ। ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਗੁਜਾਰੇਯੋਗ ਧਨ ਲਾਭ ਹੋਵੇਗਾ। ਸਵਾਰੀ ਆਦਿ ਧਿਆਨ ਨਾਲ ਚਲਾਉਣ ਦੀ ਲੋੜ੍ਹ ਹੈ, ਸੱਟ ਲੱਗਣ ਦਾ ਡਰ ਹੈ। ਸੰਤਾਨ ਸਬੰਧੀ ਮਦਦ ਮਿਲੇਗੀ।

ਮਕਰ: ਇਸ ਹਫਤੇ ਪਿਛਲੇ ਹਾਲਾਤਾਂ ਵਿਚ ਬਦਲਾਵ ਅਤੇਸੁਧਾਰ ਹੋਵੇਗਾ। ਮਾਨ-ਇਜ਼ਤ ਵਿਚ ਵਾਧਾ ਅਤੇ ਆਮਦਨ ਦੇ ਵਸੀਲੇ ਵੀ ਵੱਧਣਗੇ। ਕਈ ਨਵੀਆਂ ਯੋਜਨਾਵਾਂ ਬਣਨਗੀਆਂ। ਵਧੇਰੇ ਮਿਹਨਤ ਕਰਨ ਤੇ ਕਾਰਜ ਸਿੱਧਿ ਹੋਵੇਗਾ। ਅਖੀਰ ਵਿਚ ਲਾਭ ਨਾਲੋਂ ਖਰਚ ਜਿਆਦਾ ਹੋਵੇਗਾ, ਪਰ ਪਰਿਵਾਰ ਵਿਚ ਖੁਸ਼ੀ ਮਿਲੇਗੀ। ਸਿਹਤ ਕੁਝ ਢਿਲੀ ਰਹਿ ਸਕਦੀ ਹੈ। ਸਵਾਰੀ ਆਦਿ ਦੀ ਖਰੀਦੋ-ਫਰੋਖਤ ਵੀ ਹੋ ਸਕਦੀ ਹੈ।

ਕੁੰਭ: ਇਸ ਹਫਤੇ ਵਿਚ ਪਰੇਸ਼ਾਨੀਆਂ ਕਾਰਨ ਮਨ ਉਦਾਸ ਰਹੇਗਾ। ਕਾਰੋਬਾਰੀ ਹਾਲਾਤ ਮੱਧਮ ਰਹਿਣਗੇ। ਬਣਦੇ ਕੰਮਾਂ ਵਿਚ ਰੁਕਾਵਟਾਂ ਰਹਿਣਗੀਆਂ। ਆਲਸ ਅਤੇ ਨਿਰਾਸ਼ਾ ਵਿਚ ਵਾਧਾ ਹੋਵੇਗਾ। ਸਵਾਰੀ ਆਦਿ ਧਿਆਨ ਨਾਲ ਚਲਾਉਣ ਦੀ ਲੋੜ ਹੈ। ਹਫਤੇ ਦੇ ਅਖੀਰ ਵਿਚ ਵਿਲਾਸ ਆਦਿ ਕੰਮਾਂ ਤੇ ਧਨ ਖਰਚ ਜ਼ਿਆਦਾ ਰਹੇਗਾ। ਧਨ ਦਾ ਨੁਕਸਾਨ ਅਤੇ ਉੱਚ-ਅਧਿਕਾਰੀ ਨਾਲ ਵਿਰੋਧ ਹੋ ਸਕਦਾ ਹੈ।

ਮੀਨ: ਨੌਕਰੀ ਜਾਂ ਕਾਰੋਬਾਰ ਵਿੱਚ ਸੰਘਰਸ਼ ਭਰੇ ਹਾਲਾਤ ਰਹਿਣਗੇ। ਵਧੇਰੇ ਭੱਜ-ਦੌੜ ਕਰਨ ਤੇ ਵੀ ਆਮਦਨ ਨਾਲੋਂ ਖਰਚ ਜਿਆਦਾ ਹੋਣਗੇ। ਹਫਤੇ ਦੇ ਅਖੀਰ ਵਿਚ ਹਾਲਾਤ ਵਿਚ ਕੁਝ ਸੁਧਾਰ ਦੀ ਉਮੀਦ ਹੈ। ਜ਼ਮੀਨ ਜਾਇਦਾਦ ਅਤੇ ਸਵਾਰੀ ਆਦਿ ਸੁੱਖਾਂ ਦੀ ਪ੍ਰਾਪਤੀ ਹੋਣ ਦੇ ਯੋਗ ਹਨ। ਕਾਰੋਬਾਰ ਵਿਚ ਨਵੇਂ ਮਿੱਤਰਾਂ ਦਾ ਸਹਿਯੋਗ ਮਿਲੇਗਾ। ਜਲਦਬਾਜੀ ਨਾਲ ਕੀਤੇ ਕੰਮ ਵਿਚ ਨੁਕਸਾਨ ਹੋ ਸਕਦਾ ਹੈ।